ਹਿੰਸਕ ਝੜਪ ਤੋਂ ਤਿੰਨ ਦਿਨ ਬਾਅਦ ਚੀਨ ਨੇ 10 ਭਾਰਤੀ ਫੌਜੀਆਂ ਨੂੰ ਕੀਤਾ ਰਿਹਾਅ

TeamGlobalPunjab
1 Min Read

ਨਵੀਂ ਦਿੱਲੀ: ਪੂਰਬੀ ਲਦਾਖ ਦੀ ਗਲਵਾਨ ਘਾਟੀ ‘ਚ ਸੋਮਵਾਰ ਰਾਤ ਹੋਈ ਹਿੰਸਕ ਝੜਪ ਤੋਂ ਬਾਅਦ ਚੀਨ ਨੇ ਦੋ ਮੇਜਰ ਸਣੇ 10 ਭਾਰਤੀ ਫੌਜੀਆਂ ਨੂੰ ਰਿਹਾਅ ਕਰ ਦਿੱਤਾ ਹੈ। ਦੋਵੇਂ ਦੇਸ਼ਾਂ ਦੇ ਫੌਜੀਆਂ ‘ਚ ਹੋਏ ਟਕਰਾਅ ਵਿੱਚ 20 ਭਾਰਤੀ ਜਵਾਨ ਸ਼ਹੀਦ ਹੋ ਗਏ ਸਨ।

ਭਾਰਤ-ਚੀਨ ‘ਚ ਝੜਪ ਤੋਂ ਬਾਅਦ ਪੈਦਾ ਹੋਏ ਤਣਾਅ ਨੂੰ ਘਟ ਕਰਨ ਲਈ ਜਾਰੀ ਮੇਜਰ ਜਨਰਲ ਪੱਧਰ ਦੀ ਗੱਲਬਾਤ ਤੋਂ ਬਾਅਦ ਫੌਜੀ ਰਿਹਾਅ ਕੀਤੇ ਗਏ ਹਨ। ਇਸ ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਇੱਕ ਵਿਅਕਤੀ ਨੇ ਦੱਸਿਆ ਕਿ ਜਿਨ੍ਹਾਂ 10 ਫੌਜੀਆਂ ਦੀ ਰਿਹਾਈ ਹੋਈ ਹੈ, ਉਨ੍ਹਾਂ ਵਿੱਚ ਘੱਟੋਂ-ਘੱਟ ਦੋ ਅਧਿਕਾਰੀ ਸ਼ਾਮਲ ਹਨ। ਇਹ ਸਾਰੇ ਵੀਰਵਾਰ ਸ਼ਾਮ ਨੂੰ ਭਾਰਤੀ ਸਰਹੱਦ ਵਿੱਚ ਵਾਪਸ ਆ ਗਏ।

ਹਾਲਾਂਕਿ, ਫੌਜੀਆਂ ਦੀ ਰਿਹਾਈ ‘ਤੇ ਸਰਕਾਰ ਵੱਲੋਂ ਕੋਈ ਆਧਿਕਾਰਿਤ ਬਿਆਨ ਨਹੀਂ ਆਇਆ ਹੈ। ਭਾਰਤੀ ਫੌਜ ਤੇ ਵਿਦੇਸ਼ੀ ਮੰਤਰਾਲੇ ਨੇ ਵੀਰਵਾਰ ਨੂੰ ਕਿਹਾ ਸੀ ਕਿ ਹਿੰਸਕ ਘਟਨਾ ਤੋਂ ਬਾਅਦ ਕੋਈ ਵੀ ਭਾਰਤੀ ਫੌਜੀ ਲਾਪਤਾ ਨਹੀਂ ਹੈ।

ਗਲਵਾਨ ਘਾਟੀ ‘ਚ ਮੰਗਲਵਾਰ ਤੋਂ ਲੈ ਕੇ ਵੀਰਵਾਰ ਤੱਕ ਦੇ ਵਿੱਚ ਦੋਵੇਂ ਦੇਸ਼ਾਂ ਦੇ ਵਿੱਚ ਮੇਜਰ ਜਨਰਲ ਪੱਧਰ ਦੀ ਤਿੰਨ ਰਾਊਂਡ ਦੀ ਗੱਲਬਾਤ ਤੋਂ ਬਾਅਦ 10 ਫੌਜੀਆਂ ਨੂੰ ਚੀਨ ਨੇ ਭਾਰਤ ਨੂੰ ਵਾਪਸ ਭੇਜਿਆ ਹੈ।

- Advertisement -

Share this Article
Leave a comment