ਲਾਕਡਾਊਨ ਕਾਰਨ ਵੱਡੀ ਗਿਣਤੀ ‘ਚ ਅਮਰੀਕਾ ‘ਚ ਫਸੇ ਭਾਰਤੀ

TeamGlobalPunjab
2 Min Read

ਵਾਸ਼ਿੰਗਟਨ: ਕੋਰੋਨਾ ਵਾਇਰਸ ਕਾਰਨ ਲੱਗੇ ਲਾਕਡਾਊਨ ਕਰਕੇ ਜਿਥੇ ਭਾਰਤ ਵਿਚ ਕਈ ਅਮਰੀਕੀ ਤੇ ਕੈਨੇਡੀਅਨ ਨਾਗਰਿਕ ਫਸੇ ਹੋਏ ਹਨ, ਉਥੇ ਹੀ ਹੁਣ ਅਮਰੀਕਾ ਕੈਨੇਡਾ ਸਣੇ ਹੋਰ ਮੁਲਕਾਂ ਨੇ ਆਪਣੇ ਨਾਗਰਿਕਾਂ ਨੂੰ ਕੱਢਣਾ ਸ਼ੁਰੂ ਕਰ ਦਿੱਤਾ ਹੈ। ਕੋਰੋਨਾ ਕਾਰਨ ਭਾਰਤ ਅਤੇ ਵਿਸ਼ਵ ਦੀ ਕੌਮਾਂਤਰੀ ਉਡਾਣਾਂ ਅਚਾਨਕ ਰੱਦ ਹੋਣ ਨਾਲ ਹਜ਼ਾਰਾਂ ਦੀ ਗਿਣਤੀ ਵਿਚ ਭਾਰਤੀ ਵਿਦਿਆਰਥੀ, ਕਾਰੋਬਾਰੀ ਅਤੇ ਸੈਲਾਨੀ ਅਮਰੀਕਾ ਦੇ ਕਈ ਰਾਜਾਂ ‘ਚ ਫਸੇ ਹਨ।

ਅਜਿਹੇ ਲੋਕਾਂ ਦੀ ਸਹਾਇਤਾ ਲਈ ਹਿਊਸਟਨ ਸਥਿਤ ਭਾਰਤੀ ਦੂਤਘਰ ਅੱਗੇ ਆਇਆ ਹੈ। ਇਸ ਸੰਕਟ ਦੀ ਘੜੀ ਵਿਚ ਦੂਤਘਰ ਭਾਰਤੀਆਂ ਨੂੰ ਸਹਿਯੋਗ ਅਤੇ ਦਿਸ਼ਾ-ਨਿਰਦੇਸ਼ ਦੇ ਰਿਹਾ ਹੈ।

ਹਿਊਸਟਨ ਸਥਿਤ ਇਹ ਦੂਤਘਰ ਅਰਕੰਸਾਸ, ਕਲੋਰਾਡੋ, ਕੰਸਾਸ, ਲੁਸਿਆਨਾ, ਨਿਊ ਮੈਕਸੀਕੋ, ਨੇਬਾਸਕਾ, ਓਕਲਾਹੋਮਾ ਅਤੇ ਟੈਕਸਾਸ ਰਾਜ ਨਾਲ ਜੁੜੇ ਡਿਪਲੋਮੈਟਿਕ ਮਾਮਲੇ ਦੇਖਦਾ ਹੈ। ਮਹਾਵਣਜ ਦੂਤ ਅਸੀਮ ਮਹਾਜਨ ਨੇ ਕਿਹਾ ਐਮਰਜੰਸੀ ਹਾਲਾਤ ਦੇ ਮੱਦੇਨਜ਼ਰ ਇਹ ਦੂਤਘਰ 14 ਮਾਰਚ ਤੋਂ ਨਿਰੰਤਰ ਪੂਰੀ ਸਰਗਰਮੀ ਨਾਲ ਜਾਣਕਾਰੀਆਂ ਅਤੇ ਸਹਿਯੋਗ ਮੁਹੱਈਆ ਕਰਵਾ ਰਿਹਾ ਹੈ। ਹਾਲਾਂਕਿ ਲਾਕ ਡਾਊਨ ਤਕ ਕੋਈ ਵੀ ਉਡਾਣ ਭਾਰਤ ਲਈ ਰਵਾਨਾ ਨਹੀਂ ਹੋਣ ਵਾਲੀ ਹੈ ਅਤੇ ਹਾਲਾਤ ਦੇ ਆਧਾਰ ਤੇ ਸਥਿਤੀਆਂ ਬਦਲ ਸਕਦੀਆਂ ਹਨ।

ਉਨ੍ਹਾਂ ਨੇ ਇਹ ਵੀ ਦੱਸਿਆ ਕਿ ਅਮਰੀਕੀ ਯੂਨੀਵਰਸਿਟੀਆਂ ‘ਚ ਪੜਨ ਵਾਲੇ ਵਿਦਿਆਰਥੀਆਂ ਨੂੰ ਰਹਿਣ ਅਤੇ ਡਾਕਟਰੀ ਲੋੜਾਂ ਨੂੰ ਲੈ ਕੇ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਰਿਵਾਰਕ ਮੈਂਬਰ ਸਹਾਇਤਾ ਲਈ ਦੂਤਘਰ ਨਾਲ ਲਗਾਤਾਰ ਸੰਪਰਕ ਕਰ ਰਹੇ ਹਨ।

- Advertisement -

Share this Article
Leave a comment