CAPTAIN VS SIDHU : ਪੰਜਾਬ ਦੇ ਸਾਰੇ ਵਿਧਾਇਕਾਂ ਨਾਲ ਕਰਾਂਗੇ ਮੀਟਿੰਗ : ਹਰੀਸ਼ ਰਾਵਤ

TeamGlobalPunjab
3 Min Read

ਸੋਨੀਆ ਗਾਂਧੀ ਨੇ ਪੰਜਾਬ ਕਾਂਗਰਸ ਦੇ ਕਲੇਸ਼ ਨੂੰ ਨਬੇੜਣ ਲਈ ਬਣਾਈ ਕਮੇਟੀ

ਕਮੇਟੀ ‘ਚ ਮਲਿੱਕਾ ਅਰਜੁਨ ਖੜਗੇ ਚੇਅਰਮੈਨ, ਹਰੀਸ਼ ਰਾਵਤ ਅਤੇ ਜੇ.ਪੀ. ਅੱਗਰਵਾਲ ਸ਼ਾਮਲ

ਦਿੱਲੀ ਵਿਖੇ ਇਸ ਕਮੇਟੀ ਦੀ ਹੋਈ ਪਹਿਲੀ ਬੈਠਕ

ਨਵੀਂ ਦਿੱਲੀ (ਦਵਿੰਦਰ ਸਿੰਘ) : ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਅਤੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵਿਚਾਲੇ ਤਾਜ਼ਾ ਟਕਰਾਅ ਹੁਣ ਕਾਂਗਰਸ ਲਈ ਵੱਡੀ ਮੁਸੀਬਤ ਦਾ ਕਾਰਨ ਬਣਦਾ ਜਾ ਰਿਹਾ ਹੈ। ਦੋਵਾਂ ਨੇਤਾਵਾਂ ਦਰਮਿਆਨ ਜਾਰੀ ਨਾਰਾਜ਼ਗੀ ਅਤੇ ਹੋਰ ਮਸਲਿਆਂ ਨੂੰ ਸੁਲਝਾਉਣ ਲਈ, ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਹੁਣ ਖੁਦ ਅੱਗੇ ਆਉਣਾ ਪਿਆ ਹੈ।

- Advertisement -

ਕਾਂਗਰਸ ਦੀ ਅੰਤਰਮ ਪ੍ਰਧਾਨ ਸੋਨੀਆ ਗਾਂਧੀ ਨੇ ਦੋਹਾਂ ਨੇਤਾਵਾਂ ਦਰਮਿਆਨ ਜਾਰੀ ਕਲੇਸ਼ ਨੂੰ ਨਬੇੜਣ ਲਈ ਤਿੰਨ ਮੈਂਬਰੀ ਕਮੇਟੀ ਬਣਾਈ ਗਈ ਹੈ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਮੱਲੀਕਾਰਜੁਨ ਖੜਗੇ, ਕਾਂਗਰਸ ਜਨਰਲ ਸਕੱਤਰ ਅਤੇ ਪੰਜਾਬ ਇੰਚਾਰਜ ਹਰੀਸ਼ ਰਾਵਤ ਅਤੇ ਦਿੱਲੀ ਪ੍ਰਦੇਸ਼ ਕਾਂਗਰਸ ਦੇ ਸੀਨੀਅਰ ਨੇਤਾ ਜੇ. ਪੀ. ਅੱਗਰਵਾਲ ਨੂੰ ਦੋਵਾਂ ਨੇਤਾਵਾਂ ਨਾਲ ਗੱਲਬਾਤ ਕਰਨ ਅਤੇ ਉਨ੍ਹਾਂ ਵਿਚਾਲੇ ਵਿਵਾਦ ਸੁਲਝਾਉਣ ਦੀ ਜ਼ਿੰਮੇਵਾਰੀ ਸੌਂਪੀ ਹੈ। ਇਸੇ ਮੁੱੱਦੇ ‘ਤੇ ਅੱਜ ਦਿੱਲੀ ਕਾਂਗਰਸ ਦੇ ਦਫ਼ਤਰ ਗੁਰਦੁਆਰਾ ਰਕਾਬਗੰਜ ਰੋਡ, 15 ਨੰਬਰ ਕੋਠੀ ਵਿੱਚ ਇਸ ਤਿੰਨ ਮੈਂਬਰੀ ਕਮੇਟੀ ਦੀ ਬੈਠਕ ਹੋਈ।

 

ਬੈਠਕ ਤੋਂ ਬਾਅਦ ਸੀਨੀਅਰ ਆਗੂ ਜੇ.ਪੀ.ਅੱਗਰਵਾਲ ਨੇ ਕਿਹਾ ਕਿ “ਪਾਰਟੀ ਵਿੱਚ ਚੱਲ ਰਹੇ ਆਪਸੀ ਮੱਤ ਭੇਦ ਜਲਦੀ ਸੁਲਝ ਜਾਣਗੇ।” ਨਾਲ ਹੀ ਉਨ੍ਹਾਂ ਕਿਹਾ ਕਿ “ਅਸੀ ਨਰਾਜ ਚੱਲ ਰਹੇ ਸਾਰੇ ਵਿਧਾਇਕਾਂ ਨਾਲ ਮੁਲਾਕਾਤ ਕਰਕੇ ਮਸਲੇ ਦਾ ਹੱਲ ਕਰਾਂਗੇ ਅਤੇ ਸਾਡਾ ਵਿਜ਼ਨ ਹੈ ਕਿ ਪਾਰਟੀ 2022 ਵਿੱਚ ਵੱਡੀ ਜਿੱਤ ਨਾਲ ਪੰਜਾਬ ਵਿੱਚ ਮੁੜ ਤੋਂ ਸਰਕਾਰ ਬਣਾਵੇਗੀ।”

ਇਸਦੇ ਨਾਲ ਹੀ ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਰਾਵਤ ਨੇ ਕਿਹਾ ਕਿ ‘ਅੱਜ ਕਾਫੀ ਗੰਭੀਰ ਮੁੱਦਿਆਂ ਤੇ ਚਰਚਾ ਹੋਈ ਹੈ।’ ਉਨ੍ਹਾਂ ਕਿਹਾ ਕਿ ‘ਅਸੀਂ ਜਲਦ ਹੀ ਸਾਰੇ ਵਿਧਾਇਕਾਂ ਨਾਲ ਮੁਲਾਕਾਤ ਕਰਕੇ ਗੱਲ ਬਾਤ ਨਾਲ ਮਸਲੇ ਦਾ ਹੱਲ ਕਰਾਂਗੇ। ਪਾਰਟੀ ਹਾਈ ਕਮਾਨ ਨੇ ਸਾਨੂੰ ਜੋ ਕਾਰਜ ਸੋਪਿਆਂ ਹੈ ਕਿ 2022 ਦੀ ਜਿੱਤ ਦਾ ਵਿਜ਼ਨ ਅਤੇ ਪਾਰਟੀ ਵਿੱਚ ਚੱਲ ਰਹੇ ਆਪਸੀ ਮਤਭੇਦ ਨੂੰ ਦੂਰ ਕਰਨਾ ਹੈ।’

- Advertisement -

ਰਾਵਤ ਨੇ ਕਿਹਾ ਕਿ ਅਸੀਂ ਜਲਦ ਹੀ ਨਵਜੋਤ ਸਿੱਧੂ ਨਾਲ ਵੀ ਮੁਲਾਕਾਤ ਕਰਾਂਗੇ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਵੀ ਇਸ ਮਸਲੇ ਤੇ ਚਰਚਾ ਹੋਵੇਗੀ। ਰਾਵਤ ਨੇ ਕਿਹਾ ਫਿਲਹਾਲ ਅਸੀਂ ਅਗਲੀ ਬੈਠਕ ਕਰਕੇ ਵਿਧਾਇਕਾਂ ਨੂੰ ਦਿੱਲੀ ਮੁਲਾਕਤ ਲਈ ਸੱਦਾ ਦੇਵਾਂਗੇ ਅਤੇ ਲੋੜ ਪੈਣ ਤੇ ਖੁਦ ਵੀ ਪੰਜਾਬ ਜਾਵਾਂਗੇ। ਰਾਵਤ ਨੇ ਕਿਹਾ ਕਿ “ਹੁਣ ਕੋਈ ਵੀ ਵਿਧਾਇਕ ਪਾਰਟੀ ਦਾ ਵਿਰੋਧ ਨਹੀਂ ਕਰੇਗਾ। ਹੁਣ ਕਮੇਟੀ ਬਣਾ ਦਿੱਤੀ ਗਈ ਹੈ , ਹੁਣ ਸਭ ਚਰਚਾ ਕਮੇਟੀ ਨਾਲ ਹੀ ਕੀਤੀ ਜਾਵੇ। ਕਮੇਟੀ ਸਭ ਦੀ ਗੱਲ ਸੁਣੇਗੀ ਅਤੇ ਵਿਚਾਰ ਕਰਕੇ ਜਲਦ ਹੀ ਕੋਈ ਨਤੀਜੇ ‘ਤੇ ਪਹੁੰਚੇਗੀ।”

 

ਦੱਸ ਦਈਏ ਕਿ ਪੰਜਾਬ ਦੇ ਨਾਰਾਜ਼ ਕਾਂਗਰਸੀ ਵਿਧਾਇਕਾਂ ਵੱਲੋਂ ਵੀ ਅੱਜ ਚੰਡੀਗੜ੍ਹ ਵਿਖੇ ਮੀਟਿੰਗ ਕੀਤੀ ਗਈ ਹੈ ।

Share this Article
Leave a comment