ਕੋਰੋਨਾ ਅਟੈਕ : ਰਾਜਧਾਨੀ ਦਿੱਲੀ ਵਿਚ  24 ਘੰਟਿਆਂ ਦੌਰਾਨ ਕੋਰੋਨਾ ਦੇ 792 ਨਵੇਂ ਮਾਮਲੇ, 15 ਲੋਕਾਂ ਦੀ ਮੌਤ

TeamGlobalPunjab
2 Min Read

ਨਵੀਂ ਦਿੱਲੀ : ਰਾਜਧਾਨੀ ਦਿੱਲੀ ਵਿਚ ਕੋਰੋਨਾ ਦੇ ਸੰਕਰਮਿਤ ਮਾਮਲਿਆਂ ਦਾ ਅੰਕੜਾ ਤੇਜ਼ੀ ਨਾਲ ਵੱਧ ਰਿਹਾ ਹੈ। ਦਿੱਲੀ ਦੇ ਸਿਹਤ ਵਿਭਾਗ ਵੱਲੋਂ 27 ਮਈ ਨੂੰ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਦਿੱਲੀ ‘ਚ ਕੋਰੋਨਾ ਦੇ 792 ਹੋਰ ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਦਿੱਲੀ ‘ਚ ਹੁਣ ਤੱਕ ਕੋਰੋਨਾ ਦੇ ਸਾਹਮਣੇ ਆਏ ਮਾਮਲਿਆਂ ‘ਚ ਇਹ ਅੰਕੜਾ  ਸਭ ਤੋਂ ਵੱਧ ਹੈ। ਜਿਸ ਨਾਲ ਰਾਜਧਾਨੀ ਦਿੱਲੀ ‘ਚ ਕੋਰੋਨਾ ਦੇ ਸੰਕਰਮਿਤ ਮਾਮਲਿਆਂ ਦਾ ਅੰਕੜਾ 15 ਹਜ਼ਾਰ ਤੋਂ ਪਾਰ ਪਹੁੰਚ ਗਿਆ ਹੈ ਅਤੇ 303 ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਗਈ ਹੈ।

ਜ਼ਿਕਰਯੋਗ ਹੈ ਕਿ ਦਿੱਲੀ ‘ਚ 27 ਮਈ ਨੂੰ ਕੋਰੋਨਾ ਦੇ 792 ਮਾਮਲੇ ਸਾਹਮਣੇ ਆਏ ਹਨ ਜਦੋਂ ਕਿ  26, 25 ,24, 23, 22, 21, 20, 19  ਮਈ ਨੂੰ ਕੋਰੋਨਾ ਦੇ ਕ੍ਰਮਵਾਰ 412, 635, 508, 591, 660, 571, 534, 500 ਨਵੇਂ ਮਾਮਲੇ ਸਾਹਮਣੇ ਆਏ ਸਨ।

ਇਹ ਪਹਿਲਾ ਵਾਰ ਹੈ ਜਦੋਂ ਰਾਜਧਾਨੀ ‘ਚੋਂ 24 ਘੰਟਿਆਂ ਦੌਰਾਨ ਕੋਰੋਨਾ ਦੇ 700 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਦਿੱਲੀ ‘ਚ ਪਿਛਲੇ 24 ਘੰਟਿਆਂ ਦੌਰਾਨ 15 ਮੌਤਾਂ ਹੋਈਆਂ ਹਨ। ਜਿਸ ਨਾਲ ਦਿੱਲੀ ‘ਚ ਮੌਤਾਂ ਦਾ ਅੰਕੜਾ ਵੀ 310 ਹੋ ਗਿਆ ਹੈ। ਇਨ੍ਹਾਂ 24 ਘੰਟਿਆਂ ਦੌਰਾਨ ਲਗਭਗ 310 ਮਰੀਜ਼ ਕੋਰੋਨਾ ਤੋਂ ਪੂਰੀ ਤਰ੍ਹਾਂ ਠੀਕ ਵੀ ਹੋਏ ਹਨ। ਰਾਜਧਾਨੀ ਦਿੱਲੀ ‘ਚ ਇਸ ਸਮੇਂ  7690 ਐਕਟਿਵ ਕੇਸ ਹਨ। 2118 ਮਰੀਜ਼ਾਂ ਦਾ ਦਿੱਲੀ ਦੇ ਹਸਪਤਾਲਾਂ ‘ਚ ਇਲਾਜ ਚੱਲ ਰਿਹਾ ਹੈ, 191 ਅਜਿਹੇ ਮਰੀਜ਼ ਹਨ ਜਿਹੜੇ ਕਿ ਆਈਸੀਯੂ ਵਾਰਡ ‘ਚ ਦਾਖਲ ਹਨ ਅਤੇ  32 ਲੋਕਾਂ ਦੀ ਹਾਲਤ ਜ਼ਿਆਦਾ ਗੰਭੀਰ ਹੋਣ ਕਰਕੇ ਉਨ੍ਹਾਂ ਨੂੰ ਵੈਂਟੀਲੇਟਰ ’ਤੇ ਰੱਖਿਆ ਗਿਆ ਹੈ।

ਦੂਜੇ ਪਾਸੇ ਦੇਸ਼ ‘ਚ ਹੁਣ ਤੱਕ ਕੋਰੋਨਾ ਦੇ 1 ਲੱਖ 52 ਹਜ਼ਾਰ ਤੋਂ ਵੱਧ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ ਅਤੇ 4300 ਤੋਂ ਵੱਧ ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਗਈ ਹੈ। 64000 ਤੋਂ ਵੱਧ ਲੋਕ ਕੋਰੋਨਾ ਤੋਂ ਪੂਰੀ ਤਰ੍ਹਾਂ ਠੀਕ ਹੋ ਕੇ ਘਰ ਵਾਪਸ ਪਰਤ ਚੁੱਕੇ ਹਨ।

- Advertisement -

Share this Article
Leave a comment