ਕ੍ਰਿਕਟ ਦੇ ਇਤਿਹਾਸ ‘ਚ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕਿਸੇ ਕ੍ਰਿਕਟ ਖਿਡਾਰੀ ਤੇ ਬੈਨ ਲੱਗਿਆ ਹੋਵੇ ਇਸ ਤਰ੍ਹਾਂ ਦੀਆਂ ਘਟਨਾਵਾਂ ਕ੍ਰਿਕਟ ਇਤਿਹਾਸ ‘ਚ ਪਹਿਲਾਂ ਵੀ ਵਾਪਰ ਚੁੱਕੀਆਂ ਹਨ, ਜਦੋਂ ਕਿਸੇ ਖਿਡਾਰੀ ਨੂੰ ਮੈਚ ਫਿਕਸਿੰਗ ਕਰਕੇ ਕ੍ਰਿਕਟ ਲੜੀ ਤੋਂ ਬੈਨ ਕਰ ਦਿੱਤਾ ਗਿਆ। ਦੱਸ ਦੇਈਏ ਕਿ ਭਾਰਤ ਤੇ ਬੰਗਲਾਦੇਸ਼ ਵਿਚਕਾਰ ਟੈਸਟ ਮੈਚ ਤੇ ਟੀ-20 ਮੈਚਾਂ ਦੀ ਸੀਰੀਜ਼ ਖੇਡੀ ਜਾਣੀ ਹੈ। ਪਰ ਇਸ ਤੋਂ ਐਨ ਪਹਿਲਾਂ ਬੰਗਲਾਦੇਸ਼ ਦੀ ਟੀਮ ਨੂੰ ਇੱਕ ਵੱਡਾ ਝਟਕਾ ਲੱਗਿਆ ਹੈ।
ਇੰਟਰਨੈਸ਼ਨਲ ਕ੍ਰਿਕਟ ਕਾਉਂਸਿਲ ( ICC ) ਨੇ ਬੰਗਲਾਦੇਸ਼ ਦੇ ਸਟਾਰ ਕ੍ਰਿਕਟਰ ਸ਼ਾਕਿਬ ਅਲ ਹਸਨ ( Shakib Al Hasan ) ਨੂੰ ਦੋ ਸਾਲ ਲਈ ਹਰ ਤਰ੍ਹਾਂ ਦੇ ਕ੍ਰਿਕਟ ਖੇਡਣ ਤੋਂ ਬੈਨ ਕਰ ਦਿੱਤਾ ਹੈ। ਲਗਭਗ ਦੋ ਸਾਲ ਪਹਿਲਾਂ ਇੱਕ ਬੁਕੀ ਨੇ ਸ਼ਾਕਿਬ ਨੂੰ ਫਿਕਸਿੰਗ ਸਬੰਧੀ ਸੰਪਰਕ ਕੀਤਾ ਸੀ ਪਰ ਉਨ੍ਹਾਂ ਨੇ ਇਸ ਦੀ ਜਾਣਕਾਰੀ ਕ੍ਰਿਕੇਟ ਦੀ ਸਿਖਰ ਸੰਸਥਾ ਨੂੰ ਨਹੀਂ ਦਿੱਤੀ। ਇਸ ਬੈਨ ਦੇ ਮਾਇਨੇ ਇਹ ਹਨ ਕਿ ਸ਼ਾਕਿਬ ਹੁਣ ਭਾਰਤ ਦੇ ਖਿਲਾਫ ਤਿੰਨ ਨਵੰਬਰ ਤੋਂ ਸ਼ੁਰੂ ਹੋਣ ਜਾ ਰਹੀ ਤਿੰਨ ਮੈਚਾਂ ਦੀ ਟੀ20 ਅਤੇ ਦੋ ਟੈਸਟ ਮੈਚਾਂ ਦੀ ਸੀਰੀਜ਼ ਦਾ ਹਿੱਸਾ ਨਹੀਂ ਹੋਣਗੇ। ਅਗਲੇ ਸਾਲ ਹੋਣ ਵਾਲੀ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਵੀ ਉਹ ਨਹੀਂ ਖੇਡ ਸਕਣਗੇ।
- Advertisement -
ਸ਼ਾਕਿਬ ‘ਤੇ ਇੱਕ ਸਾਲ ਦਾ ਫੁਲ ਬੈਨ ਲਗਾਇਆ ਗਿਆ ਹੈ ਜਦਕਿ ਇੱਕ ਸਾਲ ਦਾ ਬੈਨ ਮੁਅੱਤਲ ਰਹੇਗਾ। ਇਸ ਰੋਕ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਸ਼ਾਕਿਬ ਨੇ ਕਿਹਾ, ਬਹੁਤ ਅਫਸੋਸ ਹੈ ਕਿ ਮੈਨੂੰ ਉਸ ਗੇਮ ਤੋਂ ਪ੍ਰਤੀਬੰਧਿਤ ਕੀਤਾ ਗਿਆ ਹੈ ਜਿਸਨੂੰ ਮੈਂ ਬਹੁਤ ਪਿਆਰ ਕਰਦਾ ਹਾਂ। ਮੈਂ ਮਾਮਲੇ ਦੀ ਜਾਣਕਾਰੀ ਆਈਸੀਸੀ ਨੂੰ ਨਾ ਦੇਣ ਦੀ ਗਲਤੀ ਸਵੀਕਾਰ ਕਰਦਾ ਹਾਂ। ਆਈਸੀਸੀ ਦੀ ਐਂਟੀ ਕਰਪਸ਼ਨ ਯੂਨਿਟ ਨੇ ਖੇਡ ‘ਚ ਭ੍ਰਿਸ਼ਟਾਚਾਰ ਦੇ ਖਿਲਾਫ ਲੜਾਈ ਨੂੰ ਲੈ ਕੇ ਬਹੁਤ ਸਖ਼ਤ ਰੁਖ਼ ਅਪਣਾਇਆ ਹੋਇਆ ਹੈ ਤੇ ਮੈਂ ਆਪਣੀ ਜ਼ਿੰਮੇਦਾਰੀ ਦੀ ਚੰਗੀ ਤਰ੍ਹਾਂ ਪਾਲਣਾ ਨਹੀਂ ਕੀਤੀ।