ਅੱਜ ਹੋਵੇਗੀ ਨਵੇਂ ਸੰਸਦ ਭਵਨ ਦੀ ਸ਼ੁਰੂਆਤ

Global Team
3 Min Read

ਨਵੀਂ ਦਿੱਲੀ- ਸੰਸਦ ਮੈਂਬਰ ਅੱਜ ਨਵੇਂ ਸੰਸਦ ਭਵਨ ਵਿੱਚ ਪਹਿਲੀ ਸ਼ਿਰਕਤ ਕਰਨਗੇ। ਅੱਜ ਨਵੇਂ ਸੰਸਦ ਭਵਨ ਦੀ ਨਵੀਂ ਸ਼ੁਰੂਆਤ ਹੋਵੇਗੀ। ਕੱਲ੍ਹ ਪੁਰਾਣੇ ਸੰਸਦ ਭਵਨ ਵਿੱਚ ਹੋਏ ਵਿਸ਼ੇਸ਼ ਸੈਸ਼ਨ ਦੇ ਪਹਿਲੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੁਰਾਣੀ ਇਮਾਰਤ ਦੀਆਂ ਵੱਖ-ਵੱਖ ਯਾਦਾਂ ਤਾਜ਼ਾ ਕੀਤੀਆਂ। ਉਨ੍ਹਾਂ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਮਤਭੇਦਾਂ ਅਤੇ ਵਿਵਾਦਾਂ ਦੇ ਬਾਵਜੂਦ ਇਸ ਵਿੱਚ ਪਰਿਵਾਰ ਵਾਲੀ ਭਾਵਨਾ ਬਣੀ ਰਹੀ। ਸਰਕਾਰ ਅਤੇ ਮੌਕੇ ਦੀ ਵਿਰੋਧੀ ਧਿਰ ਦਰਮਿਆਨ ਭਰੋਸੇ ਦਾ ਟੁੱਟਣਾ ਅਸਧਾਰਨ ਨਹੀਂ ਪਰ ਇਸ ਦੌਰਾਨ ਕੁੜੱਤਣ ਦਾ ਬਣਿਆ ਰਹਿਣਾ ਅਤੇ ਨਾਲ ਹੀ ਰਵਾਇਤੀ ਸ਼ਿਸ਼ਟਾਚਾਰ ਦੀ ਘਾਟ ਜ਼ਰੂਰ ਅਸਧਾਰਨ ਚੀਜ਼ ਹੈ। ਉਨ੍ਹਾਂ ਅਨੁਸਾਰ ਸੰਵਿਧਾਨਿਕ ਤੇ ਸੰਸਦੀ ਰਵਾਇਤਾਂ ਅਤੇ ਪਰੰਪਰਾਵਾਂ ਦਾ ਕਮਜ਼ੋਰ ਪੈਣਾ ਜਿਨ੍ਹਾਂ ਨੇ ਸਾਡੀ ਸ਼ਾਸਨ ਪ੍ਰਣਾਲੀ ਦੀਆਂ ਕਦਰਾਂ-ਕੀਮਤਾਂ ਦੀ ਨੁਹਾਰ ਘੜੀ।

ਹਰ ਨਾਗਰਿਕ ਚਾਹੁੰਦਾ ਹੈ ਕਿ ਸੰਸਦ ਵਿੱਚ ਉਸ ਦੇ ਫਿਕਰਾਂ ਅਤੇ ਅਧਿਕਾਰਾਂ ਬਾਰੇ ਚਰਚਾ ਹੋਵੇ। ਸੰਸਦ ਦੇ ਆਮ ਵਰਗੇ ਢੰਗ ਨਾਲ ਕੰਮ ਕਰਨ ਤੇ ਉਤਪਾਦਕ ਹੋਣ ਦੀ ਸਮਰੱਥਾ ਪੱਖੋਂ ਜਨਤਕ ਭਰੋਸੇ ਦੀ ਕਮੀ ਹਰ ਸਿਆਸੀ ਪਾਰਟੀ ਲਈ ਚਿੰਤਾ ਵਾਲੀ ਗੱਲ ਹੋਣੀ ਚਾਹੀਦੀ ਹੈ। ਦੇਸ਼ ਦੀ ਜਨਤਾ ਦੇ ਵੱਡੇ ਹਿੱਸੇ ਵਿੱਚ ਇਸ ਅਦਾਰੇ ਬਾਰੇ ਬੇਸੁਆਦਾਪਣ ਪੈਦਾ ਹੋਣਾ ਚਿੰਤਾ ਦਾ ਵਿਸ਼ਾ ਹੈ। ਕੁੜੱਤਣ ਭਰੇ ਦ੍ਰਿਸ਼ ਅਤੇ ਜਾਣਕਾਰੀ ਭਰਪੂਰ ਬਹਿਸ ਦੀ ਮੰਗ ਕਰਦੇ ਮੁੱਦਿਆਂ ਨੂੰ ਗੰਭੀਰ ਬਣਾ ਕੇ ਰੱਖਣ ਦੀਆਂ ਘਟਨਾਵਾਂ ਕੋਈ ਮਕਸਦ ਪੂਰਾ ਨਹੀਂ ਕਰਦੀਆਂ। ਇਸ ਤਰ੍ਹਾਂ ਨਾਗਰਿਕਾਂ ਵਿੱਚ ਨਿਰਾਸ਼ਾ ਦਾ ਪੈਦਾ ਹੋਣਾ ਸੁਭਾਵਿਕ ਹੈ। ਸੰਸਥਾ ਦੇ ਸਤਿਕਾਰ ਵਿੱਚ ਕਮੀ ਨਾਲ ਉਹ ਸਭ ਕੁਝ ਖ਼ਤਮ ਹੋ ਜਾਵੇਗਾ ਜਿਸ ਦੀ ਨਵੀਂ ਇਮਾਰਤ ਨੇ ਨੁਮਾਇੰਦਗੀ ਕਰਨੀ ਹੈ। ਇਸ ਦੋਸ਼ ਦੀ ਜ਼ਿੰਮੇਵਾਰੀ ਦਾ ਵੱਡਾ ਸਿਹਰਾ ਸਰਕਾਰ ਸਿਰ ਬੱਝਦਾ ਹੈ। ਇਸ ਨੂੰ ਨੀਤੀਗਤ ਮਾਮਲੇ ਵਜੋਂ ਵਿਰੋਧੀ ਧਿਰ ਪ੍ਰਤੀ ਉਦਾਸੀਨਤਾ ਦੇ ਰੂਪ ਵਿੱਚ ਨਹੀਂ ਦੇਖਿਆ ਜਾ ਸਕਦਾ।

ਵਿਸ਼ੇਸ਼ ਸੈਸ਼ਨ ਵਿਚ ਮਹਿਲਾ ਰਾਖਵਾਂਕਰਨ ਬਿਲ ਨੂੰ ਪਾਸ ਕੀਤੇ ਜਾਣ ਦੀ ਮੰਗ ਉਠਾਈ ਗਈ ਹੈ। ਔਰਤਾਂ ਲਈ ਵਧੇਰੇ ਸਿਆਸੀ ਥਾਂ ਹੋਣਾ ਖੁਸ਼ਨੁਮਾ ਸੁਪਨਾ ਹੈ ਪਰ ਕੀ ਇਹ ਹਕੀਕਤ ਵਿੱਚ ਬਦਲ ਸਕਦਾ ਹੈ। ਔਰਤਾਂ ਦਾ ਆਪਣੇ ਹੱਕਾਂ ਪ੍ਰਤੀ ਖੁਦ ਆਵਾਜ਼ ਚੁੱਕਣਾ ਹੀ ਅਸਲ ਬਦਲਾਅ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

 

 

Share this Article
Leave a comment