ਪੀਐਮ ਨੇ ਦੀਵੇ ਜਲਾਉਣ ਦੀ ਕੀਤੀ ਅਪੀਲ ਤਾਂ ਓਵੈਸੀ ਨੇ ਦਸਿਆ ਡਰਾਮਾਂ!

TeamGlobalPunjab
1 Min Read

ਨਵੀਂ ਦਿੱਲੀ: ਦੇਸ਼ ਅੰਦਰ ਕੋਰੋਨਾ ਵਾਇਰਸ ਦੇ ਵਧ ਰਹੇ ਪ੍ਰਭਾਵ ਨੂੰ ਦੇਖਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਐਤਵਾਰ (5 ਅਪ੍ਰੈਲ) ਨੂੰ ਰਾਤ 9 ਵਜੇ ਘਰ ਦੀ ਬਾਲਕਨੀ ਵਿਚ ਦੀਵੇ ਜਗਾਉਣ। ਪ੍ਰਧਾਨ ਮੰਤਰੀ ਦੀ ਇਸ ਅਪੀਲ ‘ਤੇ ਸੋਸ਼ਲ ਮੀਡੀਆ’ ਤੇ ਕਈ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ ਹਨ। ਜਦੋਂ ਕਿ ਬਹੁਤ ਸਾਰੇ ਲੋਕ ਇਸ ਦਾ ਸਮਰਥਨ ਕਰਦੇ ਦਿਖਾਈ ਦੇ ਰਹੇ ਹਨ, ਅਤੇ ਬਹੁਤ ਸਾਰੇ ਲੋਕ ਇਸ ‘ਤੇ ਸਵਾਲ ਵੀ ਕਰ ਰਹੇ ਹਨ। ਇਸ ਨੂੰ ਲੈਕੇ ਹੁਣ ਏਆਈਐਮਆਈਐਮ ਦੇ ਮੁਖੀ ਅਸਦੁਦੀਨ ਓਵੈਸੀ ਨੇ ਵੀ ਪ੍ਰਤੀਕਿਰਿਆ ਦਿੱਤੀ ਹੈ।

- Advertisement -

ਅਸਦੁਦੀਨ ਓਵੈਸੀ ਨੇ ਟਵਿੱਟਰ ‘ਤੇ ਲਿਖਿਆ ਕਿ, ” ਇਹ ਦੇਸ਼ ਹੈ ਕੋਈ ਇਵੈਂਟ ਮੈਨੇਜਮੈਂਟ ਕੰਪਨੀ ਨਹੀਂ ਹੈ। ਭਾਰਤ ਦੇ ਲੋਕ ਮਨੁੱਖ ਹਨ ਜੋ ਸੁਪਨੇ ਅਤੇ ਆਸ ਵੀ ਰੱਖਦੇ ਹਨ। ਇਸਦੇ ਨਾਲ ਓਵੈਸੀ ਨੇ ਪੀਐਮਓ ਨੂੰ ਟੈਗ ਕਰਦੇ ਹੋਏ ਲਿਖਿਆ ਕਿ ਅਸੀਂ ਜਾਣਨਾ ਚਾਹੁੰਦੇ ਹਾਂ ਕਿ ਰਾਜਾਂ ਨੂੰ ਇਸ ਨਾਲ ਕੀ ਸਹਾਇਤਾ ਮਿਲੇਗੀ ਅਤੇ ਗਰੀਬਾਂ ਨੂੰ ਕੀ ਰਾਹਤ ਮਿਲੇਗੀ। ਪਰ ਇਸ ਨਾਲ ਸਾਨੂੰ ਕੁਝ ਨਵਾਂ ਡਰਾਮਾ ਮਿਲੇਗਾ ।”

Share this Article
Leave a comment