ਮੁੰਬਈ : ਦੇਸ਼ ਦੇ ਕਰੋੜਪਤੀਆਂ ਵਿੱਚ ਜਾਣੇ ਜਾਂਦੇ ਮੁਕੇਸ਼ ਅੰਬਾਨੀ ਦੀ ਰਿਲਾਇੰਸ ਕੰਪਨੀ ਇੰਨੀ ਦਿਨੀਂ ਖੂਬ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਕੰਪਨੀ ਨੂੰ ਜੁਲਾਈ ਤੋਂ ਸਤੰਬਰ ਦਰਮਿਆਨ ਸਿਰਫ 3 ਮਹੀਨਿਆਂ ਅੰਦਰ ਹੀ 11 ਹਜ਼ਾਰ 2 ਸੌ 62 ਕਰੋੜ ਰੁਪਏ ਦਾ ਮੁਨਾਫਾ ਹੋਣ ਦੀ ਖਬਰ ਸਾਹਮਣੇ ਆਈ ਹੈ। ਇਹ ਹੁਣ ਤੱਕ ਦਾ ਇੰਨੇ ਥੋੜੇ ਸਮੇਂ ਵਿੱਚ ਸਭ ਤੋਂ ਵੱਧ ਮੁਨਾਫਾ ਦੱਸਿਆ ਜਾ ਰਿਹਾ ਹੈ। ਜੇਕਰ ਪਿਛਲੇ ਰਿਕਾਰਡ ਦੀ ਗੱਲ ਕਰੀਏ ਤਾਂ ਜਨਵਰੀ ਤੋਂ ਮਾਰਚ ਦੌਰਾਨ ਕੰਪਨੀ ਨੂੰ 10 ਹਜ਼ਾਰ 3 ਸੋਂ 62 ਕਰੋੜ ਰੁਪਏ ਦਾ ਲਾਭ ਹੋਇਆ ਸੀ। ਜੁਲਾਈ ਤੋਂ ਸਤੰਬਰ ਤਿਮਾਹੀ ਤੱਕ 11.5% ਅਤੇ ਸਲਾਨਾ ਅਧਾਰ ‘ਤੇ 18.3% ਜਿਆਦਾ ਹੈ।
ਇੱਥੇ ਜੇਕਰ ਰੈਵੇਨਿਊ ਦੀ ਗੱਲ ਕਰੀ ਜਾਵੇ ਤਾਂ ਸਲਾਨਾ ਅਧਾਰ ‘ਤੇ ਇਹ ਵੀ 4.8 % ਤੋਂ ਵਧ ਕੇ 1 ਲੱਖ 63 ਹਜ਼ਾਰ 854 ਕਰੋੜ ਰੁਪਏ ਰਿਹਾ ਹੈ। ਇਹ ਨਤੀਜੇ ਕੰਪਨੀ ਵੱਲੋਂ ਬੀਤੀ ਕੱਲ੍ਹ ਘੋਸ਼ਿਤ ਕੀਤੇ ਗਏ ਹਨ।
ਰਿਲਾਇੰਸ ਦਾ ਮੁਨਾਫਾ ਅਤੇ ਰੈਵੇਨਿਊ
ਤਿਮਾਹੀ | ਜੁਲਾਈ-ਸਤੰਬਰ 2019 | ਅਪ੍ਰੈਲ-ਜੂਨ 2019 | ਜੁਲਾਈ-ਸਤੰਬਰ 2018 |
ਮੁਨਾਫਾ (ਰੁਪਏ ਕਰੋੜ) | 11,262 | 10,104 | 9,516 |
ਰੈਵੇਨਿਊ (ਰੁਪਏ ਕਰੋੜ) | 1,63,854 | 1,72,956 | 1,56,291 |
ਜਿਓ ਦਾ ਮੁਨਾਫਾ 45.5% ਵਧਿਆ
ਰਿਲਾਇੰਸ ਦੀ ਦੂਰਸੰਚਾਰ ਕੰਪਨੀ ਜਿਓ ਨੇ ਜੁਲਾਈ-ਸਤੰਬਰ ਵਿਚ 990 ਕਰੋੜ ਰੁਪਏ ਦਾ ਮੁਨਾਫਾ ਕਮਾਇਆ। ਇਹ ਸਾਲਾਨਾ ਅਧਾਰ ‘ਤੇ 45.4% ਅਤੇ ਤਿਮਾਹੀ ਅਧਾਰ ‘ਤੇ 11.1% ਵਧੇਰੇ ਦੱਸੀ ਜਾ ਰਹੀ ਹੈ। ਅਪਰੈਲ-ਜੂਨ ਵਿਚ ਮੁਨਾਫਾ 891 ਕਰੋੜ ਰੁਪਏ ਅਤੇ ਪਿਛਲੇ ਸਾਲ ਜੁਲਾਈ-ਸਤੰਬਰ ਵਿਚ 681 ਕਰੋੜ ਰੁਪਏ ਰਿਹਾ ਸੀ। ਚਾਲੂ ਮਾਲੀਆ (ਰੈਵੇਨਿਊ) 12,354 ਕਰੋੜ ਰੁਪਏ ਰਿਹਾ। ਇਹ ਪਿਛਲੇ ਸਾਲ ਦੇ ਸਤੰਬਰ ਤਿਮਾਹੀ ਮਾਲੀਆ (9,240 ਕਰੋੜ ਰੁਪਏ) ਨਾਲੋਂ 33.7% ਵੱਧ ਹੈ।