ਸ਼ਰਤਾਂ ਦੇ ਨਾਲ ਟੋਟਾ ਚੌਲਾਂ ਦਾ ਕੀਤਾ ਜਾ ਸਕੇਗਾ ਨਿਰਯਾਤ

Prabhjot Kaur
2 Min Read

ਨਵੀਂ ਦਿੱਲੀ: ਸਰਕਾਰ ਨੇ ਹੁਣ 30 ਸਤੰਬਰ ਤੱਕ ਟੁੱਟੇ ਚੌਲਾਂ ਦੀ ਬਰਾਮਦ ਦੀ ਇਜਾਜ਼ਤ ਦੇ ਦਿੱਤੀ ਹੈ, ਪਰ ਇਹ ਸਿਰਫ ਕਿਸੇ ਸ਼ਰਤਾਂ ਦੇ ਨਾਲ ਹੀ ਕੀਤਾ ਜਾ ਸਕਦਾ ਹੈ। ਸਰਕਾਰ ਵੱਲੋਂ ਜਾਰੀ ਨਵੀਆਂ ਹਦਾਇਤਾਂ ਅਨੁਸਾਰ 30 ਸਤੰਬਰ ਤੱਕ ਸਿਰਫ਼ ਉਹ ਟੋਟਾ ਚੌਲਾਂ ਦੀਆਂ ਖੇਪਾਂ ਨੂੰ ਬਰਾਮਦ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ, ਜਿਨ੍ਹਾਂ ਦੀ ਲੋਡਿੰਗ ਪਾਬੰਦੀ ਦੇ ਫ਼ੈਸਲੇ ਤੋਂ ਪਹਿਲਾਂ ਜਹਾਜ਼ ‘ਤੇ ਸੀ ਜਾਂ ਜਿੱਥੇ ਸ਼ਿਪਿੰਗ ਬਿੱਲ ਦਾਇਰ ਕੀਤਾ ਗਿਆ ਹੈ ਅਤੇ ਜਹਾਜ਼ਾਂ ਨੇ ਪਹਿਲਾਂ ਹੀ ਭਾਰਤੀ ਬੰਦਰਗਾਹਾਂ ‘ਤੇ ਲੰਗਰ ਪਾ ਦਿੱਤਾ ਹੈ, ਅਜਿਹੇ ਮਾਮਲਿਆਂ ‘ਚ 15 ਸਤੰਬਰ ਤੱਕ ਨਿਰਯਾਤ ਕੀਤਾ ਜਾ ਸਕੇਗਾ।

ਇਕ ਰਿਪੋਰਟ ਅਨੁਸਾਰ ਟੁੱਟੇ ਚੌਲਾਂ ਦੇ ਨਿਰਯਾਤ ਦੀ ਸਮਾਂ ਸੀਮਾ ਵਧਾਉਣ ਲਈ ਮੰਗਲਵਾਰ ਨੂੰ ਵਿਦੇਸ਼ੀ ਵਪਾਰ ਡਾਇਰੈਕਟੋਰੇਟ ਜਨਰਲ (DGFT) ਨੇ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਹੈ। ਸਰਕਾਰ ਦੇ ਫ਼ੈਸਲੇ ਦਾ ਸਵਾਗਤ ਕਰਦੇ ਹੋਏ ਆਰ.ਬੀ.ਬੀ. ਸ਼ਿਪ ਚਾਰਟਰਿੰਗ ਲਿਮਟਿਡ ਦੇ ਐੱਮ.ਡੀ ਅਤੇ ਸੀ.ਈ.ਓ. ਰਾਜੇਸ਼ ਭੋਜਵਾਨੀ ਨੇ ਕਿਹਾ ਕਿ ਸਰਕਾਰ ਦੇ ਇਸ ਕਦਮ ਨਾਲ ਬੰਦਰਗਾਹਾਂ ‘ਤੇ ਅਟਕੇ ਟੁੱਟੇ ਚੌਲਾਂ ਦੇ ਕਾਰਗੋ ਨੂੰ ਕਲੀਅਰ ਕਰਨ ‘ਚ ਮਦਦ ਮਿਲੇਗੀ।

ਇਸ ਤੋਂ ਪਹਿਲਾਂ ਟੁੱਟੇ ਚੌਲਾਂ ਦੀ ਬਰਾਮਦ ਦੀ ਸਮਾਂ ਸੀਮਾ 15 ਸਤੰਬਰ ਤੱਕ ਤੈਅ ਕੀਤੀ ਗਈ ਸੀ। ਤੁਹਾਨੂੰ ਦੱਸ ਦਈਏ ਕਿ 9 ਸਤੰਬਰ ਨੂੰ ਭਾਰਤ ਨੇ ਟੋਟਾ ਚੌਲਾਂ ਦੇ ਨਿਰਯਾਤ ‘ਤੇ ਤੁਰੰਤ ਪ੍ਰਭਾਵ ਨਾਲ ਪਾਬੰਦੀ ਲਗਾ ਦਿੱਤੀ ਸੀ। ਨਿਰਯਾਤ ‘ਤੇ ਪਾਬੰਦੀ ਇਸ ਲਈ ਮਹੱਤਵ ਰੱਖਦੀ ਹੈ ਕਿਉਂਕਿ ਇਸ ਸਾਲ ਸਾਉਣੀ ਦੇ ਸੀਜ਼ਨ ‘ਚ ਝੋਨੇ ਦੀ ਬਿਜਾਈ ਦਾ ਕੁੱਲ ਰਕਬਾ ਘੱਟ ਗਿਆ ਹੈ, ਜਿਸ ਨਾਲ ਫਸਲ ਦੇ ਉਤਪਾਦਨ ਅਤੇ ਕੀਮਤਾਂ ‘ਤੇ ਅਸਰ ਪੈ ਸਕਦਾ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment