ਜੰਮੂ-ਕਸ਼ਮੀਰ ‘ਚ ਬੱਚਿਆਂ ਦੇ ਖਿਲਾਫ ਪੈਲੇਟ ਗੰਨ ਦਾ ਇਸਤੇਮਾਲ ਬੰਦ ਕਰੇ ਭਾਰਤ : ਸੰਯੁਕਤ ਰਾਸ਼ਟਰ ਮੁੱਖੀ

TeamGlobalPunjab
2 Min Read

ਨਿਊਜ਼ ਡੈਸਕ : ਸੰਯੁਕਤ ਰਾਸ਼ਟਰ ਮੁੱਖੀ ਐਂਟੋਨੀਓ ਗੁਟੇਰੇਸ ਨੇ ਜੰਮੂ-ਕਸ਼ਮੀਰ ‘ਚ ਬੱਚਿਆਂ ਦੀ ਮੌਤ ‘ਤੇ ਗੰਭੀਰ ਚਿੰਤਾ ਪ੍ਰਗਟ ਕਰਦੇ ਹੋਏ ਭਾਰਤ ਸਰਕਾਰ ਨੂੰ ਬੱਚਿਆਂ ਦੀ ਸੁਰੱਖਿਆ ਲਈ ਜ਼ਰੂਰੀ ਕਦਮ ਚੁੱਕਣ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਸੰਯੁਕਤ ਰਾਸ਼ਟਰ ਮੁੱਖੀ ਗੁਟੇਰੇਸ ਨੇ ਕਿਹਾ ਕਿ ਜੰਮੂ-ਕਸ਼ਮੀਰ ‘ਚ ਬੱਚਿਆਂ ਦੇ ਖ਼ਿਲਾਫ਼ ਪੈਲੇਟ ਗਨ ਦਾ ਇਸਤੇਮਾਲ ਬੰਦ ਕੀਤਾ ਜਾਵੇ।

ਸੰਯੁਕਤ ਰਾਸ਼ਟਰ ਨੇ ਸੋਮਵਾਰ ਨੂੰ ‘ਬੱਚੇ ਅਤੇ ਸੈਨਿਕ ਸੰਘਰਸ਼’ ਵਿਸ਼ੇ ‘ਤੇ ਇਕ ਸਾਲਾਨਾ ਰਿਪੋਰਟ ਜਾਰੀ ਕੀਤੀ। ਇਸ ਦੌਰਾਨ ਗੁਟੇਰੇਸ ਨੇ ਕਿਹਾ, ਜੰਮੂ-ਕਸ਼ਮੀਰ ਵਿੱਚ ਬੱਚਿਆਂ ਦੀਆਂ ਹੋ ਰਹੀਆਂ ਮੌਤਾਂ ਨੂੰ ਲੈ ਕੇ ਮੈਂ ਬਹੁਤ ਚਿੰਤਤ ਹਾਂ ਅਤੇ ਸਰਕਾਰ ਤੋਂ ਮੰਗ ਕਰਦਾ ਹਾਂ ਕਿ ਬੱਚਿਆਂ ਦੀ ਸੁਰੱਖਿਆ ਲਈ ਉੱਚਿਤ ਕਦਮ ਚੁੱਕੇ ਜਾਣ ਅਤੇ ਉਨ੍ਹਾਂ ਖ਼ਿਲਾਫ਼ ਪੈਲੇਟ ਗਨ ਦੀ ਵਰਤੋਂ ‘ਤੇ ਪਾਬੰਦੀ ਲਗਾਈ ਜਾਵੇ। ਰਿਪੋਰਟ ‘ਚ ਕਿਹਾ ਗਿਆ ਹੈ ਕਿ ਸੰਯੁਕਤ ਰਾਸ਼ਟਰ ਨੇ ਜਨਵਰੀ ਤੋਂ ਦਸੰਬਰ 2019 ਤੱਕ ਵਿਸ਼ਵ ਪੱਧਰ ‘ਤੇ ਬੱਚਿਆਂ ਨਾਲ ਹੋਏ 25 ਹਜ਼ਾਰ ਤੋਂ ਵੱਧ ਘਿਨਾਉਣੇ ਜੁਰਮਾਂ ਦੀ ਪੁਸ਼ਟੀ ਕੀਤੀ ਹੈ।

ਰਿਪੋਰਟ ‘ਚ ਸੰਯੁਕਤ ਰਾਸ਼ਟਰ ਨੇ ਇਕ ਸਾਲ ‘ਚ 17 ਸਾਲ ਦੇ 8 ਬੱਚਿਆਂ ਦੀ ਹੱਤਿਆ ਅਤੇ 7 ਬੱਚਿਆਂ ਦੇ ਗੰਭੀਰ ਰੂਪ ‘ਚ ਜ਼ਖਮੀ ਹੋਣ ਦੀ ਪੁਸ਼ਟੀ ਕੀਤੀ ਹੈ। ਇਨ੍ਹਾਂ ਵਿੱਚ 13 ਲੜਕੇ ਅਤੇ 2 ਲੜਕੀਆਂ ਸ਼ਾਮਲ ਹਨ। ਇਹ ਬੱਚੇ ਸੀਆਰਪੀਐਫ, ਇੰਡੀਅਨ ਆਰਮੀ (ਨੈਸ਼ਨਲ ਰਾਈਫਲ) ਅਤੇ ਜੰਮੂ-ਕਸ਼ਮੀਰ ਪੁਲਿਸ ਦੇ ਸਾਂਝੇ ਆਪ੍ਰੇਸ਼ਨ, ਲਸ਼ਕਰ-ਏ-ਤੋਇਬਾ, ਅਣਪਛਾਤੇ ਹਥਿਆਰਬੰਦ ਸੰਗਠਨਾਂ ਜਾਂ ਕੰਟਰੋਲ ਰੇਖਾ ‘ਤੇ ਗੋਲੀਬਾਰੀ ਦਾ ਸ਼ਿਕਾਰ ਹੋਏ ਹਨ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਸੰਯੁਕਤ ਰਾਸ਼ਟਰ ਨੇ ਵੀ ਜੰਮੂ-ਕਸ਼ਮੀਰ ‘ਚ ਅਣਪਛਾਤੇ ਤੱਤਾਂ ਦੁਆਰਾ 9 ਸਕੂਲਾਂ ‘ਤੇ  ਹਮਲੇ ਦੀ ਵੀ ਪੁਸ਼ਟੀ ਕੀਤੀ ਹੈ।

ਇਸ ਦੇ ਨਾਲ ਹੀ ਸੰਯੁਕਤ ਰਾਸ਼ਟਰ ਮੁੱਖੀ ਨੇ ਕਿਹਾ “ਮੈਂ ਬੱਚਿਆਂ ਨੂੰ ਹਿਰਾਸਤ ‘ਚ ਲੈਣ,  ਰਾਤ ਦੀ ਛਾਪੇਮਾਰੇ ਦੌਰਾਨ ਗ੍ਰਿਫਤਾਰ ਕਰਨ, ਫੌਜੀ ਕੈਂਪਾਂ ‘ਚ ਨਜ਼ਰਬੰਦੀ ਆਦਿ ਨੂੰ ਲੈ ਕੇ ਵੀ  ਚਿੰਤਤ ਹਾਂ।” ਮੈਂ ਭਾਰਤ ਸਰਕਾਰ ਨੂੰ ਅਪੀਲ ਕਰਦਾ ਹਾਂ ਕਿ ਉਹ ਇਸ ‘ਤੇ ਤੁਰੰਤ ਪਾਬੰਦੀ ਲਗਾਵੇ। ਇਹ ਰਿਪੋਰਟ ਸੰਯੁਕਤ ਰਾਸ਼ਟਰ ਦੇ ਸੱਕਤਰ-ਜਨਰਲ ਵੱਲੋਂ ਉਨ੍ਹਾਂ ਦੇ ਯੂਐੱਨ ਪ੍ਰਤੀਨਿਧੀ (ਬੱਚਿਆਂ ਅਤੇ ਸੈਨਾ ਸੰਘਰਸ਼) ਵਰਜੀਨੀਆ ਗੰਬਾ ਦੁਆਰਾ ਜਾਰੀ ਕੀਤੀ ਗਈ ਹੈ।

- Advertisement -

Share this Article
Leave a comment