ਦੋ ਸਾਲਾ ਤੋਂ ਆਸ਼ਰਮ ਦਾ ਗੁਰੂ ਨਾਬਾਲਗ ਨਾਲ ਕਰਦਾ ਰਿਹਾ ਜਿਨਸੀ ਸੋਸ਼ਣ, ਗ੍ਰਿਫਤਾਰ

Rajneet Kaur
3 Min Read

ਨਿਊਜ਼ ਡੈਸਕ: ਆਂਧਰਾ ਪ੍ਰਦੇਸ਼ ਪੁਲਿਸ ਨੇ ਵਿਸ਼ਾਖਾਪਟਨਮ ਦੇ ਆਸ਼ਰਮ ਤੋਂ ਇੱਕ ਧਾਰਮਿਕ ਆਗੂ ਨੂੰ ਨਾਬਾਲਗ ਕੁੜੀ ਦੇ ਜਿਨਸੀ ਸ਼ੋਸ਼ਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ। ਧਾਰਮਿਕ ਨੇਤਾ ‘ਤੇ ਦੋਸ਼ ਹੈ ਕਿ ਉਸ ਨੇ ਆਪਣੇ ਆਸ਼ਰਮ ‘ਚ ਇਕ ਨਾਬਾਲਗ ਕੁੜੀ ਦਾ ਦੋ ਸਾਲ ਤੋਂ ਜ਼ਿਆਦਾ ਸਮੇਂ ਤੱਕ ਜਿਨਸੀ ਸ਼ੋਸ਼ਣ ਕੀਤਾ ਹੈ।

ਜਾਣਕਾਰੀ ਅਨੁਸਾਰ 15 ਸਾਲਾ ਅਨਾਥ ਪੀੜਤਾ ਦੀ ਸ਼ਿਕਾਇਤ ‘ਤੇ 63 ਸਾਲਾ ਸਵਾਮੀ ਪੂਰਨਾਨੰਦ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਧਾਰਮਿਕ ਆਗੂ ‘ਤੇ ਦੋਸ਼ ਹੈ ਕਿ ਉਸ ਨੇ ਪੀੜਤਾ ਨੂੰ ਸਵਾਮੀ ਗਿਆਨਾਨੰਦ ਆਸ਼ਰਮ ਵੈਂਕੋਜੀਪਾਲੇਮ ‘ਚ ਦੋ ਸਾਲ ਤੋਂ ਵੱਧ ਸਮੇਂ ਤੱਕ ਬੰਧਕ ਬਣਾ ਕੇ ਉਸ ਦਾ ਜਿਨਸੀ ਸ਼ੋਸ਼ਣ ਕੀਤਾ। ਦੱਸ ਦੇਈਏ ਕਿ ਰਾਜਮਹੇਂਦਰਵਰਮ ਵਿੱਚ ਰਹਿਣ ਵਾਲੀ ਨਾਬਾਲਗ ਨੇ ਛੋਟੀ ਉਮਰ ਵਿੱਚ ਹੀ ਆਪਣੇ ਮਾਤਾ-ਪਿਤਾ ਨੂੰ ਗੁਆ ਦਿੱਤਾ ਸੀ। ਉਸਦੇ ਰਿਸ਼ਤੇਦਾਰਾਂ ਨੇ ਉਸਨੂੰ ਗਰੀਬ ਬੱਚਿਆਂ ਲਈ ਬਣੇ ਆਸ਼ਰਮ ਵਿੱਚ ਭੇਜ ਦਿੱਤਾ। ਪੀੜਤਾ ਦਾ ਦੋਸ਼ ਹੈ ਕਿ ਸਵਾਮੀ ਹਰ ਰਾਤ ਉਸ ਨੂੰ ਆਪਣੇ ਬੈੱਡਰੂਮ ਵਿਚ ਲੈ ਜਾਂਦਾ ਸੀ ਅਤੇ ਉਸ ਨਾਲ ਬਲਾਤਕਾਰ ਕਰਦਾ ਸੀ। ਪਿਛਲੇ ਇੱਕ ਸਾਲ ਤੋਂ ਪੀੜਤਾ ਨੂੰ ਬੈੱਡਰੂਮ ਵਿੱਚ ਜੰਜ਼ੀਰਾਂ ਨਾਲ ਬੰਨ੍ਹਿਆ ਹੋਇਆ ਸੀ। ਪੀੜਤਾ ਨੇ ਪੁਲਿਸ ਨੂੰ ਦੱਸਿਆ ਹੈ ਕਿ ਉਸ ਨੂੰ ਸਿਰਫ ਦੋ ਚੱਮਚ ਖਾਣਾ ਦਿੱਤਾ ਜਾਂਦਾ ਸੀ ਅਤੇ ਹਫਤੇ ‘ਚ ਸਿਰਫ ਇਕ ਵਾਰ ਨਹਾਉਣ ਦੀ ਇਜਾਜ਼ਤ ਦਿੱਤੀ ਜਾਂਦੀ ਸੀ।

ਨਾਬਾਲਗ 13 ਜੂਨ ਨੂੰ ਘਰੇਲੂ ਨੌਕਰ ਦੀ ਮਦਦ ਨਾਲ ਆਸ਼ਰਮ ਤੋਂ ਫਰਾਰ ਹੋ ਗਈ ਸੀ। ਦੱਸ ਦਈਏ ਕਿ ਨਾਬਾਲਗ ਨੇ ਟਰੇਨ ‘ਚ ਬੈਠਣ ਦੌਰਾਨ ਇਕ ਮਹਿਲਾ ਯਾਤਰੀ ਨੂੰ ਆਪਣੀ ਤਕਲੀਫ ਦੱਸੀ, ਜਿਸ ਤੋਂ ਬਾਅਦ ਪੁਲਿਸ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ ਹੈ। ਸ਼ਿਕਾਇਤ ਤੋਂ ਬਾਅਦ, ਨਾਬਾਲਗ  ਨੂੰ ਬਾਲ ਕਲਿਆਣ ਕਮੇਟੀ ਕੋਲ ਲਿਜਾਇਆ ਗਿਆ ਜਿੱਥੇ ਉਸਨੇ ਦੱਸਿਆ ਕਿ ਕਿਵੇਂ ਸਵਾਮੀ ਨੇ ਆਸ਼ਰਮ ਵਿੱਚ ਉਸਦਾ ਜਿਨਸੀ ਅਤੇ ਸਰੀਰਕ ਸ਼ੋਸ਼ਣ ਕੀਤਾ। ਸ਼ਿਕਾਇਤ ਸੁਣਨ ਤੋਂ ਬਾਅਦ, ਸੀਡਬਲਯੂਸੀ ਮੈਂਬਰਾਂ ਨੇ ਨਾਬਾਲਗ ਨੂੰ ਦਿਸ਼ਾ ਥਾਣੇ ਭੇਜ ਦਿੱਤਾ, ਜਿੱਥੇ ਸਵਾਮੀ ਪੂਰਨਾਨੰਦ ਦੇ ਖਿਲਾਫ ਪੋਕਸੋ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਫਿਲਹਾਲ ਨਾਬਾਲਗ  ਨੂੰ ਮੈਡੀਕਲ ਜਾਂਚ ਲਈ ਵਿਜੇਵਾੜਾ ਦੇ ਸਰਕਾਰੀ ਹਸਪਤਾਲ ਭੇਜਿਆ ਗਿਆ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment