ਚੀਫ਼ ਪ੍ਰਿੰਸੀਪਲ ਸਕੱਤਰ ਸੁਰੇਸ਼ ਕੁਮਾਰ ਨੇ ਮੁੜ ਸੰਭਾਲਿਆ ਆਪਣੇ ਦਫ਼ਤਰ ਦਾ ਕੰਮਕਾਜ

TeamGlobalPunjab
2 Min Read

ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਚੀਫ਼ ਪ੍ਰਿੰਸੀਪਲ ਸਕੱਤਰ ਸੁਰੇਸ਼ ਕੁਮਾਰ ਨੇ ਇਕ ਵਾਰ ਫਿਰ ਪੰਜਾਬ ਸਿਵਲ ਸਕੱਤਰੇਤ ਵਿਖੇ ਆਪਣੇ ਦਫ਼ਤਰ ਦਾ ਕੰਮਕਾਜ ਸੰਭਾਲ ਲਿਆ ਹੈ। ਸੁਰੇਸ਼ ਕੁਮਾਰ ਅੱਜ ਲਗਭਗ ਇੱਕ ਸਾਲ ਬਾਅਦ ਸਿਵਲ ਸਕੱਤਰੇਤ ‘ਚ ਆਪਣੇ ਦਫਤਰ ਪੁੱਜੇ  ਹਨ।

ਮਿਲੀ ਜਾਣਕਾਰੀ ਮੁਤਾਬਕ ਪੰਜਾਬ ਸਿਵਲ ਸਕੱਤਰੇਤ’ ਚ ਉਨ੍ਹਾਂ ਵੱਲੋਂ ਅੱਜ ਆਪਣਾ ਦਫ਼ਤਰ ਖੁਲਵਾ ਕੇ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ 8 ਸਤੰਬਰ 2019 ਨੂੰ ਪਹਿਲੀ ਵਾਰ ਸੁਰੇਸ਼ ਕੁਮਾਰ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦਿੱਤਾ ਸੀ, ਜਿਸ ਤੋਂ ਦੋ ਦਿਨ ਬਾਅਦ ਹੀ ਮੁੱਖ ਮੰਤਰੀ ਵੱਲੋਂ ਉਨ੍ਹਾਂ ਨੂੰ ਮਨਾ ਲਿਆ ਸੀ, ਜਦਕਿ ਉਸ ਦਿਨ ਤੋਂ ਉਹ ਆਪਣਾ ਸਿਵਲ ਸਕੱਤਰੇਤ ਦਾ ਦਫ਼ਤਰ ਛੱਡ ਚੁੱਕੇ ਸਨ ਤੇ ਉਹ ਪੰਜਾਬ ਸਰਕਾਰ ਦੀਆਂ ਫਾਈਲਾਂ ਦਾ ਕੰਮ ਪੰਜਾਬ ਭਵਨ ਦੇ ਇੱਕ ਸਪੈਸ਼ਲ ਰੂਮ ਵਿੱਚ ਹੀ ਦੇਖਦੇ ਸਨ।

ਹੁਣ ਦੂਜੀ ਵਾਰ ਹਫਤਾ ਪਹਿਲਾਂ ਖਬਰਾਂ ਆਈਆਂ ਸਨ ਕਿ ਸੁਰੇਸ਼ ਕੁਮਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲੇ ਸਨ ਤੇ ਉਨ੍ਹਾਂ ਨੇ ਮੁੱਖ ਮੰਤਰੀ ਨੂੰ ਸਾਫ ਕਰ ਦਿਤਾ ਹੈ ਕਿ ਉਹ ਹੁਣ ਇਸ ਅਹੁਦੇ ਨੂੰ ਛੱਡ ਦੇਣਗੇ ਤੇ ਉਨ੍ਹਾਂ ਨੇ ਲਿਖਤੀ ਰੂਪ ਵਿਚ ਵੀ ਮੁੱਖ ਮੰਤਰੀ ਨੂੰ ਸੂਚਿਤ ਵੀ ਕਰ ਦਿਤਾ ਸੀ। ਪਰ ਇਸ ਵਾਰ ਵੀ ਮੁੱਖ ਮੰਤਰੀ ਵੱਲੋਂ ਫਿਰ ਉਸ ਨੂੰ ਆਪਣੀ ਦੋਸਤੀ ਦਾ ਵਾਸਤਾ ਦੇ ਕੇ ਆਪਣੇ ਅਹੁਦੇ ਤੇ ਕੰਮ ਕਰਨ ਲਈ ਮਨਾਇਆ ਲਿਆ ਗਿਆ ਹੈ ।

Share this Article
Leave a comment