ਅਸਦੁਦੀਨ ਓਵੈਸੀ ਦੀ ਰੈਲੀ ‘ਚ ਲੱਗੇ ‘ਪਾਕਿਸਤਾਨ ਜ਼ਿੰਦਾਬਾਦ’ ਦੇ ਨਾਅਰੇ, ਮੋਦੀ ਅਤੇ ਯੋਗੀ ਸਰਕਾਰ ਨੂੰ ਲਿਆ ਨਿਸ਼ਾਨੇ ‘ਤੇ

Rajneet Kaur
3 Min Read

ਨਿਊਜ਼ ਡੈਸਕ: ਝਾਰਖੰਡ ਵਿੱਚ AIMIM ਦੇ ਮੁਖੀ ਅਸਦੁਦੀਨ ਓਵੈਸੀ ਦੀ ਰੈਲੀ ਵਿੱਚ ਇੱਕ ਵਿਅਕਤੀ ਨੇ ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਾਏ ਹਨ। ਜਿਸ ‘ਤੇ ਓਵੈਸੀ ਗੁੱਸੇ ‘ਚ ਆ ਗਏ ਅਤੇ ਸਟੇਜ ਤੋਂ ਭਾਸ਼ਣ ਦੇ ਰਹੇ ਓਵੈਸੀ ਨੇ ਉਸ ਵਿਅਕਤੀ ਨੂੰ ਡਾਂਟ ਕੇ ਚੁੱਪ ਕਰਵਾ ਦਿੱਤਾ। ਦੱਸ ਦੇਈਏ ਕਿ AIMIM  ਮੁਖੀ ਅਸਦੁਦੀਨ ਓਵੈਸੀ ਝਾਰਖੰਡ ਦੀ ਡੁਮਰੀ ਵਿਧਾਨ ਸਭਾ ਸੀਟ ਦੀ ਉਪ ਚੋਣ ਵਿੱਚ ਪ੍ਰਚਾਰ ਕਰਨ ਪਹੁੰਚੇ ਸਨ। ਓਵੈਸੀ ਉਦੋਂ ਵੱਡੀ ਦੁਚਿੱਤੀ ਵਿੱਚ ਪੈ ਗਏ ਜਦੋਂ ਉਨ੍ਹਾਂ ਦੀ ਰੈਲੀ ਵਿੱਚ ਮੌਜੂਦ ਕਿਸੇ ਨੇ ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿਤੇ।  ਜਿਵੇਂ ਹੀ ਪਾਕਿਸਤਾਨ ਜ਼ਿੰਦਾਬਾਦ ਦੀ ਆਵਾਜ਼ ਆਈ ਤਾਂ ਓਵੈਸੀ ਨੇ ਤੁਰੰਤ ਉਸ ਵਿਅਕਤੀ ਨੂੰ ਰੋਕ ਦਿਤਾ ਅਤੇ ਬੈਠਣ ਨੂੰ ਕਿਹਾ।

ਇਸ ਰੈਲੀ ਵਿੱਚ AIMIM  ਦੇ ਮੁਖੀ ਅਸਦੁਦੀਨ ਓਵੈਸੀ ਨੇ ਪੀਐਮ ਮੋਦੀ ਅਤੇ ਯੂਪੀ ਦੀ ਯੋਗੀ ਸਰਕਾਰ ਨੂੰ ਨਿਸ਼ਾਨੇ ‘ਤੇ ਲਿਆ ਹੈ। ਮੁਜ਼ੱਫਰਨਗਰ ਵਿੱਚ ਇੱਕ ਬੱਚੇ ਦੀ ਕੁੱਟਮਾਰ ਦਾ ਜ਼ਿਕਰ ਕਰਦਿਆਂ ਓਵੈਸੀ ਨੇ ਕਿਹਾ ਕਿ ਨਫ਼ਰਤ ਦਾ ਅਜਿਹਾ ਮਾਹੌਲ ਬਣਾਇਆ ਗਿਆ ਹੈ ਕਿ ਸਕੂਲ ਵਿੱਚ ਇੱਕ ਮੁਸਲਿਮ ਬੱਚੇ ਦੀ ਕੁੱਟਮਾਰ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਓਵੈਸੀ ਨੇ ਕਿਹਾ ਕਿ ਦੇਸ਼ ਦੇ ਲੋਕ ਪ੍ਰੇਮ ਦੇ ਕਥਿਤ ਦੁਕਾਨਦਾਰ ਅਤੇ ਚੌਕੀਦਾਰ ਦੋਵਾਂ ਤੋਂ ਤੰਗ ਆ ਚੁੱਕੇ ਹਨ। ਯਕੀਨ ਕਰੋ, ਇਹ ਦੁਕਾਨਦਾਰ ਅਤੇ ਚੌਕੀਦਾਰ ਭਰਾ ਹਨ। ਇਨ੍ਹਾਂ ਦੋਹਾਂ ਵਿਚ ਕੋਈ ਅੰਤਰ ਨਹੀਂ ਹੈ। ਦੋਵੇਂ ਲੋਕ ਜਨਤਾ ਨਾਲ ਧੋਖਾ ਕਰ ਰਹੇ ਹਨ।

ਝਾਰਖੰਡ ਸਰਕਾਰ ਨੂੰ ਨਿਸ਼ਾਨੇ ‘ਤੇ ਲੈਂਦਿਆ ਓਵੈਸੀ ਨੇ ਕਿਹਾ ਕਿ ਸੀਐੱਮ ਹੇਮੰਤ ਕਹਿੰਦੇ ਹਨ ਕਿ ਸੂਬੇ ‘ਚ ਮੌਬ ਲਿੰਚਿੰਗ ਨਹੀਂ ਹੋ ਰਹੀ, ਫਿਰ ਰਾਂਚੀ, ਰਾਮਗੜ੍ਹ, ਗਿਰੀਡੀਹ ਅਤੇ ਗੜ੍ਹਵਾ ‘ਚ ਚੋਰੀ ਦੇ ਨਾਂ ‘ਤੇ ਉਨ੍ਹਾਂ ਨੂੰ ਕਿਸ ਨੇ ਲਿੰਚ ਕੀਤਾ?ਉਨ੍ਹਾਂ ਕਿਹਾ ਕਿ  ਜੇਕਰ ਭਾਜਪਾ ਅਤੇ ਕਾਂਗਰਸ ਨੇਤਾਵਾਂ ਨੂੰ ਕਤਲ ਦੇ ਖਿਲਾਫ ਮੇਰਾ ਬੋਲਣਾ ਭੜਕਾਊ ਲੱਗਦਾ ਹੈ ਤਾਂ ਮੈਂ ਹਮੇਸ਼ਾ ਭੜਕਾਊ ਭਾਸ਼ਣ ਦੇਵਾਂਗਾ। ਇਸ ਦੇ ਨਾਲ ਹੀ ਅਸਦੁਦੀਨ ਓਵੈਸੀ ਨੇ ਐਲਪੀਜੀ ਦੀ ਕੀਮਤ ਵਿੱਚ 200 ਰੁਪਏ ਦੀ ਕਟੌਤੀ ਨੂੰ ਨਾਕਾਫ਼ੀ ਕਰਾਰ ਦਿੱਤਾ ਹੈ। ਓਵੈਸੀ ਨੇ ਕਿਹਾ ਕਿ ਅੱਜ ਵੀ ਕੀਮਤ ਜ਼ਿਆਦਾ ਹੈ ਅਤੇ ਮੈਨੂੰ ਨਹੀਂ ਲੱਗਦਾ ਕਿ ਗਰੀਬਾਂ ਨੂੰ ਇਸ ਦਾ ਫਾਇਦਾ ਹੋਵੇਗਾ। ਉਨ੍ਹਾਂ ਕਿਹਾ ਕਿ ਜੀ-20 ਬੈਠਕ ਲਈ ਕਰੀਬ 3500 ਤੋਂ 4 ਹਜ਼ਾਰ ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment