ਸਾਧ ਦੇ ਚਰਨੀ ਲੱਗ ਇੰਦਰਜੀਤ ਨਿੱਕੂ ਨੇ ਰੋ-ਰੋ ਦੱਸੇ ਦੁੱਖ, ਲੋਕਾਂ ਨੇ ਚੁੱਕੇ ਸਵਾਲ

Prabhjot Kaur
2 Min Read

ਚੰਡੀਗੜ੍ਹ: ਮਸ਼ਹੂਰ ਪੰਜਾਬੀ ਗਾਇਕ ਇੰਦਰਜੀਤ ਨਿੱਕੂ ਦੀ ਸੋਸ਼ਲ ਮੀਡੀਆ ’ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਜਿਸ ‘ਚ ਨਿੱਕੂ ਬਾਗੇਸ਼ਵਰ ਧਾਮ ਸਰਕਾਰ ਨਾਮ ਦੇ ਇੱਕ ਸਾਧ ਕੋਲ ਆਪਣੇ ਦੁੱਖ ਦੱਸਦਿਆਂ ਰੋਂਦੇ ਹੋਏ ਨਜ਼ਰ ਆ ਰਹੇ ਹਨ। ਇਸ ਨੂੰ ਲੈ ਕੇ ਲੋਕਾਂ ਵਲੋਂ ਨਿੱਕੂ ‘ਤੇ ਕਈ ਤਰ੍ਹਾਂ ਦੇ ਸਵਾਲ ਚੁੱਕੇ ਜਾ ਰਹੇ ਹਨ।

ਇਹ ਵੀਡੀਓ ਬਾਗੇਸ਼ਵਰ ਧਾਮ, ਉਤਰਾਖੰਡ ਦੀ ਹੈ, ਜਿਸ ‘ਚ ਇੰਦਰਜੀਤ ਨਿੱਕੂ ਦੱਸਦੇ ਹਨ ਕਿ ਉਨ੍ਹਾਂ ਦੀ ਸਿਹਤ ਠੀਕ ਨਹੀਂ ਰਹਿੰਦੀ ਤੇ ਉਹ ਬਹੁਤ ਤਣਾਅ ‘ਚ ਰਹਿੰਦੇ ਹਨ। ਨਿੱਕੂ ਨੇ ਕਿਹਾ ਕਿ  ਮੇਰਾ ਕੰਮ ਬਿਲਕੁਲ ਰੁਕਿਆ ਹੋਇਆ ਹੈ, ਗਾਇਕ ਹੋਣ ਦੇ ਬਾਵਜੂਦ ਕੋਈ ਕੰਮ ਨਹੀਂ ਮਿਲ ਰਿਹਾ। ਪੈਸਿਆਂ ਦੀ ਬਹੁਤ ਤੰਗੀ ਹੈ ਅਤੇ ਸਿਰ ‘ਤੇ ਕਰਜ਼ ਹੈ।

ਇੰਦਰਜੀਤ ਨਿੱਕੂ ਦੀਆਂ ਪਰੇਸ਼ਾਨੀਆਂ ਸੁਣਨ ਤੋਂ ਬਾਅਦ ਬਾਗੇਸ਼ਵਰ ਧਾਮ ਸਰਕਾਰ ਨਿੱਕੂ ਨੂੰ ਕਹਿੰਦਾ ਹੈ ਕਿ ਬੰਧਨ ਕਰ ਦਿੱਤਾ ਗਿਆ ਹੈ ਤੇ ਚੌਂਕੀ ਕੀਤੀ ਗਈ ਹੈ। ਅੱਗੇ ਤੇਜ਼ ਗਤੀ ਨਾਲ ਕੰਮ ਚੱਲੇਗਾ, ਆਸ਼ੀਰਵਾਦ ਹੈ। ਇਸ ਤੋਂ ਬਾਅਦ ਸਾਧ ਇੰਦਰਜੀਤ ਨਿੱਕੂ ਨੂੰ ਗੀਤ ਸੁਣਾਉਣ ਲਈ ਕਹਿੰਦਾ ਹੈ ਤਾਂ ਗਾਇਕ ਭਾਵੁਕ ਹੋ ਜਾਂਦੇ ਹਨ ਤੇ ਰੋਣ ਲੱਗਦੇ ਹਨ। ਫਿਰ ਬਾਬਾ ਕਹਿੰਦਾ ਹੈ ਕਿ ਅੱਜ ਤੋਂ ਤੁਹਾਡੀ ਜੈ-ਜੈ ਹੋ ਜਾਣੀ ਹੈ। ਇਸ ਤੋਂ ਬਾਅਦ ਨਿੱਕੂ ਨੇ ਸਾਧ ਦੀ ਤਾਰੀਫ ਵਿੱਚ ਗੀਤ ਗਾਇਆ।

ਸਰਕਾਰ ਨੇ ਕਿਹਾ ਕਿ ‘ਤੁਸੀਂ ਭਵਿੱਖ ਵਿੱਚ ਵਧੀਆ ਗਾ ਸਕੋਗੇ ਤੇ ਮੈਂ ਤੁਹਾਨੂੰ ਇੱਕ ਮੰਤਰ ਦੱਸਦਾ ਹਾਂ ਤੇ ਤੁਸੀ ਕਥਾ ਸੁਣਦੇ ਰਹਿਣਾ।

- Advertisement -

ਬਾਗੇਸ਼ਵਰ ਧਾਮ ਸਰਕਾਰ ਨੂੰ ਭਗਵਾਨ ਬਾਲਾ ਜੀ ਦੇ ਉਹ ਭਗਤ ਮੰਨਿਆ ਜਾਂਦਾ ਹੈ, ਜਿਨ੍ਹਾਂ ‘ਤੇ ਭਗਵਾਨ ਬਾਲਾ ਜੀ ਦੀ ਅਪਾਰ ਕਿਰਪਾ ਮੰਨੀ ਜਾਂਦੀ ਹੈ। ਬਾਗੇਸ਼ਵਰ ਧਾਮ ਸਰਕਾਰ ਦਾ ਅਸਲੀ ਨਾਮ ਧਿਰੇਂਦਰ ਮਹਾਰਾਜ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment