ਮਲਾਇਕਾ ਅਰੋੜਾ ਦੀ ਕਾਰ ਦਾ ਹੋਇਆ ਐਕਸੀਡੇਂਟ, ਜ਼ਖਮੀ ਅਦਾਕਾਰਾ ਹਸਪਤਾਲ ‘ਚ ਭਰਤੀ

TeamGlobalPunjab
2 Min Read

ਮੁੰਬਈ- ਬਾਲੀਵੁੱਡ ਅਦਾਕਾਰਾ ਮਲਾਇਕਾ ਅਰੋੜਾ ਦਾ ਸ਼ਨੀਵਾਰ ਸ਼ਾਮ ਨੂੰ ਐਕਸੀਡੇਂਟ ਹੋ ਗਿਆ। ਮਹਾਰਾਸ਼ਟਰ ਦੇ ਖੋਪੋਲੀ ‘ਚ ਐਕਸਪ੍ਰੈਸ ਵੇਅ ‘ਤੇ ਉਨ੍ਹਾਂ ਦੀ ਕਾਰ ਦਾ ਐਕਸੀਡੇਂਟ ਹੋ ਗਿਆ। ਮਲਾਇਕਾ ਨੂੰ ਮਾਮੂਲੀ ਸੱਟਾਂ ਲੱਗੀਆਂ ਅਤੇ ਉਸ ਨੂੰ ਤੁਰੰਤ ਨੇੜੇ ਦੇ ਅਪੋਲੋ ਹਸਪਤਾਲ ਲਿਜਾਇਆ ਗਿਆ। ਪੁਲਿਸ ਇੰਸਪੈਕਟਰ ਸ਼ਿਰੀਸ਼ ਪਵਾਰ ਦੇ ਅਨੁਸਾਰ, “ਹਾਦਸਾ ਮੁੰਬਈ-ਪੁਣੇ ਐਕਸਪ੍ਰੈਸਵੇਅ ‘ਤੇ 38 ਕਿਲੋਮੀਟਰ ਦੀ ਦੂਰੀ ‘ਤੇ ਵਾਪਰਿਆ, ਜੋ ਕਿ ਦੁਰਘਟਨਾਗ੍ਰਸਤ ਖੇਤਰ ਹੈ। ਤਿੰਨ ਵਾਹਨ ਆਪਸ ਵਿੱਚ ਟਕਰਾ ਗਏ ਅਤੇ ਤਿੰਨੋਂ ਵਾਹਨ ਨੁਕਸਾਨੇ ਗਏ ਹਨ।

ਇੱਕ ਮੀਡਿਆ ਏਜੰਸੀ ਦੀ ਰਿਪੋਰਟ ਦੇ ਅਨੁਸਾਰ, ਪੁਲਿਸ ਇੰਸਪੈਕਟਰ ਨੇ ਅੱਗੇ ਕਿਹਾ, “ਵਾਹਨ ਵਿੱਚ ਸਵਾਰ ਵਿਅਕਤੀ ਹਾਦਸੇ ਤੋਂ ਤੁਰੰਤ ਬਾਅਦ ਭੱਜ ਗਏ ਅਤੇ ਇਸ ਲਈ ਇਹ ਸਪੱਸ਼ਟ ਨਹੀਂ ਹੈ ਕਿ ਕਿਸ ਤਰ੍ਹਾਂ ਦੀਆਂ ਸੱਟਾਂ ਲੱਗੀਆਂ ਹਨ। ਸਾਨੂੰ ਦੱਸਿਆ ਗਿਆ ਹੈ ਕਿ ਸਾਰਿਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ, ਬਾਅਦ ਵਿੱਚ ਐਫਆਈਆਰ ਦਰਜ਼ ਕੀਤੀ ਜਾਵੇਗੀ।

ਰਿਪੋਰਟ ਦੇ ਅਨੁਸਾਰ, ਖੋਪੋਲੀ ਪੁਲਿਸ ਸਟੇਸ਼ਨ ਦੇ ਸਹਾਇਕ ਪੁਲਿਸ ਇੰਸਪੈਕਟਰ ਹਰੀਸ਼ ਕਾਲਸੇਕਰ ਨੇ ਕਿਹਾ, “ਸਾਨੂੰ ਤਿੰਨੋਂ ਕਾਰਾਂ ਦੇ ਰਜਿਸਟ੍ਰੇਸ਼ਨ ਨੰਬਰ ਮਿਲ ਗਏ ਹਨ ਅਤੇ ਹੁਣ ਅਸੀਂ ਇਹ ਜਾਣਨ ਲਈ ਮਾਲਕਾਂ ਨਾਲ ਸੰਪਰਕ ਕਰਾਂਗੇ ਕਿ ਅਸਲ ਵਿੱਚ ਕੀ ਹੋਇਆ ਸੀ। ਫਿਲਹਾਲ, ਅਸੀਂ ਘਟਨਾ ਦੀ ਪੁਸ਼ਟੀ ਕਰ ਦਿੱਤੀ ਹੈ ਅਤੇ ਜਾਂਚ ਕਰਨ ਤੋਂ ਬਾਅਦ ਐਫਆਈਆਰ ਦਰਜ਼ ਕੀਤੀ ਜਾਵੇਗੀ ਕਿ ਇਹ ਹਾਦਸਾ ਕਿਵੇਂ ਹੋਇਆ ਅਤੇ ਕਿਸ ਦੀ ਗਲਤੀ ਸੀ।”

ਬਾਲੀਵੁੱਡ ਦੇ ਮਸ਼ਹੂਰ ਪੈਪਰਾਜ਼ੀ ਵਿਰਲ ਭਯਾਨੀ ਨੇ ਵੀ ਮਲਾਇਕਾ ਅਰੋੜਾ ਦੀ ਸੱਟ ਬਾਰੇ ਗੱਲ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਮਲਾਇਕਾ ਦੀ ਭੈਣ ਅੰਮ੍ਰਿਤਾ ਅਰੋੜਾ ਦਾ ਇੱਕ ਛੋਟਾ ਜਿਹਾ ਬਿਆਨ ਵੀ ਜਾਰੀ ਕੀਤਾ ਹੈ। ਉਨ੍ਹਾਂ ਨੇ ਦੱਸਿਆ ਕਿ ਮਲਾਇਕਾ ਠੀਕ ਹੈ। ਉਨ੍ਹਾਂ ਨੂੰ ਜ਼ਿਆਦਾ ਸੱਟਾਂ ਨਹੀਂ ਲੱਗੀਆਂ ਹਨ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment