ਤਲਾਕ ਤੋਂ ਬਾਅਦ ਪਹਿਲੀ ਵਾਰ ਇਕੱਠੇ ਨਜ਼ਰ ਆਏ ਆਮਿਰ ਖਾਨ ਅਤੇ ਕਿਰਨ ਰਾਓ

TeamGlobalPunjab
1 Min Read

ਮੁੰਬਈ: ਬਾਲੀਵੁੱਡ ਦੇ ਪਰਫੈਸ਼ਨਿਸਟ ਆਮਿਰ ਖ਼ਾਨ ਤੇ ਕਿਰਨ ਰਾਓ ਤਲਾਕ ਤੋਂ ਬਾਅਦ ਵੀ ਇਕ-ਦੂਜੇ ਦੇ ਨਾਲ ਕੰਮ ਕਰ ਰਹੇ ਹਨ। ਅਦਾਕਾਰਾ ਨਾਗਾ ਚੈਤਨਿਆ ਨੇ ਸ਼ੁੱਕਰਵਾਰ ਨੂੰ ਟਵਿੱਟਰ ‘ਤੇ ਆਮਿਰ ਖਾਨ ਦੀ ਫਿਲਮ’ ਲਾਲ ਸਿੰਘ ਚੱਡਾ ‘ਦੇ ਸੈੱਟਾਂ ਦੀ ਇਕ ਤਸਵੀਰ ਸਾਂਝੀ ਕੀਤੀ। ਚੈਤਨਿਆ ਇਸ ਫਿਲਮ ਵਿਚ ਸ਼ਾਮਲ ਹੋਏ ਹਨ, ਜਿਸ ਦੀ ਸ਼ੂਟਿੰਗ ਲੱਦਾਖ ਵਿਚ ਕੀਤੀ ਜਾ ਰਹੀ ਹੈ। ਤਲਾਕ ਦੇ ਅਨਾਊਂਸਮੈਂਟ ਤੋਂ ਬਾਅਦ ਦੋਵਾਂ ਦੀ ਇਹ ਪਹਿਲੀ ਤਸਵੀਰ ਹੈ, ਜਿਸ ’ਚ ਆਮਿਰ ਤੇ ਕਿਰਨ ਬਹੁਤ ਖੁਸ਼ ਨਜ਼ਰ ਆ ਰਹੇ ਹਨ। ਚੈਤਨਿਆ ਨੇ ਫੋਟੋ ਸ਼ੇਅਰ ਕਰਦੇ ਹੋਏ ਕੈਪਸ਼ਨ ’ਚ ਲਿਖਿਆ, ‘ਗ੍ਰੇਟਫੁੱਲ’

ਸੋਸ਼ਲ ਮੀਡੀਆ ਤੇ ਆਈ ਦੋਵਾਂ ਦੀ ਤਸਵੀਰ ਦੇਖ ਕੇ ਅਜਿਹਾ ਲੱਗ ਰਿਹਾ ਹੈ ਕਿ ਜਿਵੇਂ ਦੋਹਾਂ ਵਿਚਾਲੇ ਅਜਿਹਾ ਕੁਝ ਨਹੀਂ ਹੋਇਆ ਹੈ। ਜਾਣਕਾਰੀ ਅਨੁਸਾਰ ਅਭਿਨੇਤਾ ਵਿਜੇ ਸੇਠੂਪੱਤੀ ਦੀ ਜਗ੍ਹਾ ਚੈਤਨਿਆ ਨੂੰ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਫਿਲਮ ‘ਚ ਚੈਤਨਿਆ ਆਮਿਰ ਖਾਨ ਦੇ ਕਰੀਬੀ ਦੋਸਤ ਦੀ ਭੂਮਿਕਾ ਨਿਭਾ ਰਹੀ ਹੈ। ਉਹ ਇਸ ਫਿਲਮ ਨਾਲ ਆਪਣਾ ਬਾਲੀਵੁੱਡ ਡੈਬਿਊ ਕਰਨ ਜਾ ਰਹੇ ਹਨ।

Share this Article
Leave a comment