INDEPENDENCE DAY 2020 : ਭਾਰਤ ਦੇ ਆਜ਼ਾਦੀ ਦਿਹਾੜੇ ‘ਤੇ ਤਿਰੰਗੇ ਦੇ ਰੰਗ ‘ਚ ਰੰਗਿਆ ਬੁਰਜ਼ ਖਲੀਫਾ

TeamGlobalPunjab
2 Min Read

ਦੁਬਈ – ਭਾਰਤ ਦੇ 74ਵੇਂ ਆਜ਼ਾਦੀ ਦਿਹਾੜੇ ਮੌਕੇ ਦੇਸ਼ ਤੋਂ ਹਜ਼ਾਰਾਂ ਕਿਲੋਮੀਟਰ ਦੂਰ ਵੱਖ-ਵੱਖ ਦੇਸ਼ਾਂ ਵਿਚ ਵੀ ਭਾਰਤ ਦੇ ਸੁਤੰਤਰਤਾ ਦਿਵਸ ਦੀ ਧੂਮ ਰਹੀ। ਆਜ਼ਾਦੀ ਦਿਹਾੜੇ ‘ਤੇ ਦੁਬਈ ਦੀ ਸਭ ਤੋਂ ਉੱਚੀ ਇਮਾਰਤ ਬੁਰਜ਼ ਖਲੀਫਾ ਵੀ ਤਿਰੰਗੇ ਦੇ ਰੰਗ ‘ਚ ਰੰਗਿਆ ਨਜ਼ਰ ਆਇਆ। ਸੰਯੁਕਤ ਅਰਬ ਅਮੀਰਾਤ ਨੇ ਭਾਰਤ ਦੇ ਨਾਲ ਆਪਣੀ ਦੋਸਤੀ ਦਾ ਇਜ਼ਹਾਰ ਕਰਦੇ ਹੋਏ ਦੁਨੀਆ ਦੀ ਸਭ ਤੋਂ ਉੱਚੀ ਇਮਾਰਤ ਬੁਰਜ਼ ਖਲੀਫਾ ਨੂੰ ਤਿਰੰਗੇ ਦੇ ਰੰਗ ਵਿਚ ਰੰਗ ਦਿੱਤਾ। ਦੱਸ ਦਈਏ ਕਿ ਯੂ. ਏ. ਈ. ਨੇ ਪਿਛਲੇ ਸਾਲ ਸੁਤੰਤਰਤਾ ਦਿਵਸ ‘ਤੇ ਵੀ ਬੁਰਜ਼ ਖਲੀਫਾ ਨੂੰ ਤਿਰੰਗੇ ਦੇ ਰੰਗ ਵਿਚ ਪ੍ਰਦਰਸ਼ਿਤ ਕੀਤਾ ਸੀ। ਇਸ ਮੌਕੇ ਬੁਰਜ਼ ਖਲੀਫਾ ਟਾਵਰ ਕੋਲ ਵੱਡੀ ਗਿਣਤੀ ਵਿਚ ਭਾਰਤੀ ਲੋਕਾਂ ਨੇ ਹਾਜ਼ਰ ਹੋ ਕੇ ਭਾਰਤ ਦੇ ਸੁਤੰਤਰਤਾ ਦਿਵਸ ਦਾ ਜਸ਼ਨ ਮਨਾਇਆ।

ਬੁਰਜ਼ ਖਲੀਫਾ ‘ਤੇ ਪਹਿਲਾਂ ਵੀ ਕਈ ਵਾਰ ਤਿਰੰਗਾ ਲਹਿਰਾਇਆ ਗਿਆ ਹੈ। 2 ਅਕਤੂਬਰ ਨੂੰ ਮਹਾਤਮਾ ਗਾਂਧੀ ਦੀ 150ਵੀਂ ਜੈਯੰਤੀ ‘ਤੇ ਬੁਰਜ਼ ਖਲੀਫਾ ‘ਤੇ ਉਨ੍ਹਾਂ ਦੇ ਸੰਦੇਸ਼ਾਂ ਅਤੇ ਤਸਵੀਰਾਂ ਦੀ ਝਲਕ ਦਿਖਾਈ ਗਈ ਸੀ। ਇਸ ਤੋਂ ਪਹਿਲਾਂ ਪੀ. ਐੱਮ. ਮੋਦੀ ਨੇ ਯੂ. ਏ. ਈ. ਦੌਰੇ ‘ਤੇ ਮਾਰਚ 2018 ਵਿਚ ਵੀ ਦੁਨੀਆ ਦੀ ਇਸ ਉੱਚੀ ਇਮਾਰਤ ‘ਤੇ ਭਾਰਤੀ ਤਿਰੰਗਾ ਲਹਿਰਾਇਆ ਗਿਆ ਸੀ।

ਦੁਬਈ ਤੋਂ ਇਲਾਵਾ ਅਮਰੀਕਾ ‘ਚ ਵੀ ਭਾਰਤ ਦੇ ਆਜ਼ਾਦੀ ਦਿਹਾੜੇ ਦੀ ਧੂਮ ਵੇਖਣ ਨੂੰ ਮਿਲੀ। ਇਤਿਹਾਸ ‘ਚ ਪਹਿਲੀ ਵਾਰ ਨਿਊਯਾਰਕ ਟਾਈਮ ਸਕੁਆਇਰ ‘ਤੇ ਭਾਰਤੀ ਤਿਰੰਗਾ ਲਹਿਰਾਇਆ ਗਿਆ।

Share this Article
Leave a comment