ਫੇਸਬੁੱਕ ਤੇ ਯੂਟਿਊਬ ਨੇ ਰੂਸੀ ਟੈਲੀਵਿਜ਼ਨ ਚੈਨਲਾਂ ਤੇ ਇਸ਼ਤਿਹਾਰਾਂ ਤੇ ਲਾਈਆਂ ਪਾਬੰਦੀਆਂ

TeamGlobalPunjab
2 Min Read

ਨਿਊਜ਼ ਡੈਸਕ – ਫੇਸਬੁੱਕ ਤੇ ਯੂਟਿਊਬ  ਨੇ ਕਈ ਰੂਸੀ ਟੈਲੀਵਿਜ਼ਨ ਚੈਨਲਾਂ ਖ਼ਿਲਾਫ਼ ਕਾਰਵਾਈ ਕੀਤੀ ਹੈ। ਇਨ੍ਹਾਂ ਦੋਹਾਂ ਵੈੱਬ ਪਲੇਟਫਾਰਮਾਂ ਨੇ RT ਤੇ ਹੋਰ ਕਈ ਰੂਸੀ ਟੈਲੀਵਿਜ਼ਨ ਚੈਨਲਾਂ  ਤੇ ਚੱਲਣ ਵਾਲੀਆਂ ਵੀਡੀਓ ਉੱਤੇ ਇਸ਼ਤਿਹਾਰਾਂ ਰਾਹੀਂ ਹੋ ਰਹੀ ਵਾਲੀ ਮੋਨੇਟਾਈਜੇਸ਼ਨ ਤੇ ਰੋਕ ਲਗਾ ਦਿੱਤੀ ਹੈ। ਜ਼ਿਕਰਯੋਗ ਹੈ ਕਿ RT ਚੈਨਲ  ਰੂਸ ਦਾ ਸਰਕਾਰੀ  ਅਦਾਰਾ ਹੈ।

ਫੇਸਬੁੱਕ, ਯੂਟਿਊਬ ਨੇ ਇਹ ਪਾਬੰਦੀਆਂ  ਰੂਸ ਵੱਲੋਂ ਯੂਕਰੇਨ ਤੇ ਹਮਲਾ ਬੋਲਣ ਤੋਂ ਬਾਅਦ ਲਾਈਆਂ ਹਨ। ਇਨ੍ਹਾਂ ਪਾਬੰਦੀਆਂ ਤਹਿਤ ਹੁਣ ਰੂਸ ਦੇ ਸਰਕਾਰੀ ਟੈਲੀਵਿਜ਼ਨ  ਚੈਨਲ RT ਤੇ ਹੋਰ ਕਈ ਚੈਨਲਾਂ ਦੀਆਂ ਵੈੱਬਸਾਈਟਾਂ, ਐਪ ਤੇ ਯੂਟਿਊਬ ਵੀਡੀਓ  ਤੇ ਚੱਲਣ ਵਾਲੇ ਇਸ਼ਤਿਹਾਰਾਂ ਨਾਲ ਬਣਨ ਵਾਲੇ ਡਾਲਰਾਂ ਨੂੰ ਹੁਣ ਰੋਕ ਦਿੱਤਾ ਗਿਆ ਹੈ।

ਗੂਗਲ ਦੇ ਅਧਿਕਾਰੀਆਂ ਨੇ ਦੱਸਿਆ ਕਿ  ਹੁਣ ਰੂਸ ਦੇ ਕਈ ਟੈਲੀਵਿਜ਼ਨ ਚੈਨਲ  ਯੂ ਟਿਊਬ ਤੇ ਫੇਸਬੁੱਕ ਤੇ  ਇਸ਼ਤਿਹਾਰ ਲਾਉਣ  ਯਾ ਫੇਰ ਇਸ਼ਤਿਹਾਰ ਤੋਂ ਮਾਲੀਆ ਬਣਾਉਣ  ਦੀ ਤਕਨੀਕ ਨੂੰ  ਇਸਤੇਮਾਲ ਨਹੀਂ ਕਰ ਸਕਣਗੇ। ਇਸ ਦੇ ਨਾਲ ਹੀ ਪਾਬੰਦੀਸ਼ੁਦਾ ਟੀਵੀ ਚੈਨਲ ਵੱਲੋਂ  ਨਸ਼ਰ ਕੀਤੀਆਂ ਜਾ ਰਹੀਆਂ ਵੀਡੀਓਜ਼ ਵੀ ਪਾਬੰਦੀਆਂ ਹੇਠ ਆ ਗਈਆਂ ਹਨ।

ਗੂਗਲ ਦੇ ਬੁਲਾਰੇ ਮਾਈਕਲ ਏਕਿਮੇੈਨ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਤਾਜ਼ਾ ਘਟਨਾਵਾਂ ਤੇ ਨਜ਼ਰ ਰੱਖੀ ਜਾ ਰਹੀ ਹੈ  ਤੇ ਲੋਡ਼ ਪੈਣ ਤੇ  ਅਗਲੇ ਕਦਮ ਵੀ ਚੁੱਕੇ ਜਾ ਸਕਦੇ ਹਨ।

- Advertisement -

ਜਾਣਕਾਰੀ ਮੁਤਾਬਕ  ਸ਼ਨੀਵਾਰ ਨੂੰ  ਯੂਕਰੇਨ ਦੇ  ਡਿਜੀਟਲ ਟਰਾਂਸਫਰਮੇਸ਼ਨ ਮਿਨਿਸਟਰ  ਮਾਈਖੇੈਲਿਓ ਫੇਡੋਰੋਵ ਨੇ ਆਪਣੇ ਟਵਿੱਟਰ ਅਕਾਊਂਟ ਤੇ ਪੋਸਟ ਪਾ ਕੇ  ਕਿਹਾ  ਕਿ ਉਨ੍ਹਾਂ ਵੱਲੋਂ ਯੂਟਿਊਬ ਨਾਲ ਰਾਬਤਾ ਕਾਇਮ ਕੀਤਾ ਗਿਆ ਹੇੈ ਤੇ ਉਨ੍ਹਾਂ ਨੇ  ਯੂ ਟਿਊਬ ਨੂੰ Russia24 , TASS , Ria Novosti ਇਨ੍ਹਾਂ ਟੀਵੀ ਚੈਨਲਾਂ ਤੇ ਪਾਬੰਦੀਆਂ ਲਾਉਣ ਨੂੰ ਕਿਹਾ ਹੇੈ ਕਿਉਂਕਿ ਇਹ ਚੈਨਲ ਰੂਸ ਲਈ ਪ੍ਰਚਾਰ ਪ੍ਰਸਾਰ ਕਰ ਰਹੇ ਹਨ।

Share this Article
Leave a comment