ਨਿਊਜ਼ ਡੈਸਕ: ਓਕਲਾਹੋਮਾ ਨਿਊਜ਼ ਐਂਕਰ ਨੂੰ ਲਾਈਵ ਨਿਊਜ਼ ਪੜਦੇ ਸਟ੍ਰੋਕ ਦਾ ਸਹਮਣਾ ਕਰਨਾ ਪਿਆ। ਰਿਪੋਰਟ ਮੁਤਾਬਕ ਅਮਰੀਕੀ ਨਿਊਜ਼ ਚੈਨਲ 2 ਨਿਊਜ਼ ਦੀ ਮਹਿਲਾ ਐਂਕਰ ਜੂਲੀ ਚਿਨ ਜਦੋਂ ਖਬਰ ਪੜ੍ਹ ਰਹੀ ਸੀ ਤਾਂ ਉਸ ਨੂੰ ਅਟੈਕ ਆਇਆ। ਇਸ ਤੋਂ ਬਾਅਦ ਉਨ੍ਹਾਂ ਨੇ ਖਬਰ ਪੜਨੀ ਛੱਡ ਕੇ ਫੌਰਨ ਡਾਕਟਰ ਨੂੰ ਕਾਲ ਕੀਤੀ। ਸਹੀ ਸਮੇਂ ‘ਤੇ ਇਲਾਜ ਕਰਵਾਉਣ ਕਾਰਨ ਉਹ ਹੁਣ ਠੀਕ ਹੈ। ਇਸ ਘਟਨਾ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਜੂਲੀ ਚਿਨ ਨੇ ਖੁਦ ਟਵਿਟਰ ‘ਤੇ ਇਕ ਵੀਡੀਓ ਸ਼ੇਅਰ ਕੀਤੀ ਹੈ।
ਇਸ ਵਾਇਰਲ ਵੀਡੀਓ ‘ਚ ਤੁਸੀਂ ਦੇਖੋਂਗੇ ਕਿ ਐਂਕਰ ਜੂਲੀ ਚਿਨ ਖਬਰ ਪੜ੍ਹਨਾ ਸ਼ੁਰੂ ਕਰ ਦਿੰਦੀ ਹੈ। ਉਹ ਇੱਕ ਲਾਈਨ ਬੋਲਦੀ ਹੈ ਕਿ ਉਹ ਅਚਾਨਕ ਚੁੱਪ ਹੋ ਜਾਂਦੀ ਹੈ । ਖ਼ਬਰ ਪੜਨ ‘ਚ ਦਿੱਕਤ ਮਹਿਸੂਸ ਕਰਦੀ ਹੈ ।ਕੋਸ਼ਿਸ਼ਕਰਨ ਦੇ ਬਾਵਜੂਦ ਉਸਤੋਂ ਬੋਲਿਆ ਨਾ ਗਿਆ।ਉਸਨੂੰ ਲਗਦਾ ਹੈ ਕਿ ਉਸਨੂੰ ਅਟੈਕ ਆਇਆ ਹੈ। ਉਹ ਤੁਰੰਤ ਦਰਸ਼ਕਾਂ ਤੋਂ ਮੁਆਫੀ ਮੰਗਦੇ ਹੋਏ ਬੁਲੇਟਿਨ ਨੂੰ ਮੌਸਮ ਵਿਭਾਗ ਵਿੱਚ ਟ੍ਰਾਂਸਫਰ ਕਰਦੀ ਹੈ ਅਤੇ ਖੁਦ ਡਾਕਟਰ ਨਾਲ ਸੰਪਰਕ ਕਰਦੀ ਹੈ।
Tulsa news anchor Julie Chin has the beginnings of a stroke live on the air. She knew something was wrong, so tossed it to the meteorologist, as her concerned colleagues called 911. She’s fine now, but wanted to share her experience to educate viewers on stroke warning signs. pic.twitter.com/aWNPPbn1qf
— Mike Sington (@MikeSington) September 5, 2022
ਉਹ ਬੁਲੇਟਿਨ ਨੂੰ ਰੋਕਦੀ ਹੈ ਅਤੇ ਦਰਸ਼ਕਾਂ ਨੂੰ ਕਹਿੰਦੀ ਹੈ, “ਮੈਨੂੰ ਮਾਫ਼ ਕਰਨਾ, ਮੈਂ ਅੱਜ ਸਵੇਰ ਤੋਂ ਠੀਕ ਮਹਿਸੂਸ ਨਹੀਂ ਕਰ ਰਹੀ ਹਾਂ। ਮੈਂ ਆਪਣੇ ਸਾਥੀ ਕੋਲ ਜਾਣ ਤੋਂ ਪਹਿਲਾਂ ਤੁਹਾਡੇ ਸਾਰਿਆਂ ਤੋਂ ਮਾਫ਼ੀ ਮੰਗਦੀ ਹਾਂ।” ਇਹ ਉਦੋਂ ਸੀ ਜਦੋਂ ਉਸਦੇ ਸਹਿ-ਕਰਮਚਾਰੀਆਂ ਨੇ ਮਹਿਸੂਸ ਕੀਤਾ ਕਿ ਉਸਨੂੰ ਇੱਕ ਮੈਡੀਕਲ ਐਮਰਜੈਂਸੀ ਦੀ ਜ਼ਰੂਰਤ ਹੈ। ਟੀਮ ਨੇ 911 ‘ਤੇ ਫੋਨ ਕਰਕੇ ਡਾਕਟਰਾਂ ਨੂੰ ਬੁਲਾਇਆ। ਡਾਕਟਰਾਂ ਨੇ ਦੱਸਿਆ ਕਿ ਜੂਲੀ ਨੂੰ ਸ਼ੁਰੂਆਤੀ ਸਟ੍ਰੋਕ ਆਇਆ ਸੀ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.