ਸਮਾਰਟਫੋਨਜ਼ ਉਪਭੋਗਤਾਵਾਂ ਲਈ ਬੁਰੀ ਖਬਰ! ਇਨ੍ਹਾਂ ਫੋਨਾਂ ‘ਤੇ ਨਹੀਂ ਚੱਲ ਸਕੇਗਾ WhatsApp

TeamGlobalPunjab
2 Min Read

ਨਿਊਜ਼ ਡੈਸਕ : ਅੱਜ ਕੱਲ੍ਹ ਹਰ ਕਿਸੇ ਨੂੰ ਸੋਸ਼ਲ ਮੀਡੀਆ ‘ਤੇ ਐਕਟਿਵ ਰਹਿਣਾ ਪਸੰਦ ਹੈ ਤੇ ਇਸ ਲਈ ਉਹ ਵਟ੍ਹਸਆਪ, ਫੇਸਬੁੱਕ, ਇੰਸਟਾਗ੍ਰਾਮ ਆਦਿ ਐਪਜ਼ ਦਾ ਇਸਤੇਮਾਲ ਕਰਦਾ ਹੈ। ਪਰ ਜੇਕਰ ਤੁਸੀਂ ਵਟ੍ਹਸਆਪ ਚਲਾਉਣਾ ਵਧੇਰੇ ਪਸੰਦ ਕਰਦੇ ਹੋਂ ਤਾਂ ਇਹ ਤੁਹਾਡੇ ਲਈ ਬੁਰੀ ਖਬਰ ਹੈ। ਜੀ ਹਾਂ ਬੁਰੀ ਇਸ ਲਈ ਕਿਉਂਕਿ ਰਿਪੋਰਟਾਂ ਮਿਲ ਰਹੀਆਂ ਹਨ ਕਿ ਆਉਂਦੇ ਮਹੀਨੇ ਦੀ ਪਹਿਲੀ ਤਾਰੀਖ ਨੂੰ ਯਾਨੀਕਿ 1 ਫਰਵਰੀ ਨੂੰ ਪੁਰਾਣੇ ਆਈਓਐਸ ਅਤੇ ਐਂਡਰਾਇਡ ਵਰਜ਼ਨ ‘ਤੇ ਵਟ੍ਹਸਆਪ ਕੰਮ ਕਰਨਾ ਬੰਦ ਕਰ ਦੇਵੇਗਾ। ਰਿਪੋਰਟਾਂ ਮੁਤਾਬਿਕ ਵਟ੍ਹਸਆਪ ਨੇ ਪਿਛਲੇ ਸਾਲ ਹੀ ਇਹ ਐਲਾਨ ਕਰ ਦਿੱਤਾ ਸੀ ਕਿ ਆਉਂਦੀ ਫਰਵਰੀ ਦੀ ਪਹਿਲੀ ਤਾਰੀਖ ਨੂੰ ਐਂਡਰਾਇਡ ਵਰਜਨ 2.3.7 ਅਤੇ ਇਸ ਤੋਂ ਪੁਰਾਣੇ ਵਰਜ਼ਨ ਦੇ ਨਾਲ ਹੀ ਆਈਓਐਸ 8 ਅਤੇ ਉਸ ਤੋਂ ਪੁਰਾਣੇ ਵਰਜ਼ਨ ‘ਤੇ ਚੱਲਣ ਵਾਲੇ ਆਈਫੋਨਜ਼ ‘ਤੇ ਵੀ ਵਟ੍ਹਸਆਪ ਕੰਮ ਕਰਨਾ ਬੰਦ ਕਰ ਦੇਵੇਗੀ। ਜੇਕਰ ਆਈਫੋਨਜ਼ ਦੀ ਗੱਲ ਕਰੀਏ ਤਾਂ ਪਤਾ ਲੱਗਾ ਹੈ ਕਿ ਆਈਫੋਨਜ਼ 6 ਜਾਂ ਇਸ ਤੋਂ ਬਾਅਦ ਆਏ ਨਵੇਂ ਮਾਡਲਾਂ ‘ਤੇ ਹੀ ਇਹ ਚਲਦਾ ਰਹੇਗਾ।

 

ਕਿਵੇਂ ਪਤਾ ਕਰੀਏ ਮੋਬਾਇਲ ਵਰਜ਼ਨ

ਮੁਬਾਇਲ ਅੰਦਰ ਕਿਹੜਾ ਵਰਜ਼ਨ ਕੰਮ ਕਰ ਰਿਹਾ ਹੈ ਇਹ ਪਤਾ ਲਗਾਇਆ ਜਾ ਸਕਦਾ ਹੈ। ਇਸ ਨੂੰ ਜੇਕਰ ਤੁਸੀਂ ਪਤਾ ਕਰਨਾ ਚਾਹੁੰਦੇ ਹੋਂ ਅਤੇ ਜੇਕਰ ਤੁਸੀਂ ਐਂਡਰਾਇਡ ਉਪਭੋਗਤਾ (ਯੂਜ਼ਰ) ਹੋ, ਤਾਂ ਤੁਹਾਨੂੰ OS ਸੰਸਕਰਣ ਲੱਭਣ ਲਈ ਸੈਟਿੰਗਾਂ ਵਿੱਚ ਜਾ ਕੇ ਅੱਗੇ ਅਬਾਉਟ ਫੋਨ ‘ਚ ਜਾਣਾ ਪਵੇਗਾ ਅਤੇ ਇਸ ਵਿੱਚ ਤੁਸੀਂ ਸਾਫਟਵੇਅਰ ਜਾਣਕਾਰੀ ਵਿਕਲਪ ‘ਤੇ ਟੈਪ ਕਰਕੇ ਓਐਸ ਸੰਸਕਰਣ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋਂ। ਪਰ ਜੇਕਰ ਤੁਸੀਂ ਆਈਫੋਨ ਯੂਜ਼ਰ ਹੋ ਅਤੇ ਤੁਸੀਂ ਓਐਸ ਵਰਜ਼ਨ ਪਤਾ ਕਰਨਾ ਚਾਹੁੰਦੇ ਹੋ ਤਾਂ ਇਸ ਲਈ ਸੈਟਿੰਗਾਂ ਵਿੱਚ ਦਿੱਤੇ ਗਏ ਆਮ ਵਿਕਲਪ ਤੇ ਜਾਣਾ ਹੈ ਅਤੇ ਸੌਫਟਵੇਅਰ ਅਪਡੇਟ ਤੇ ਟੈਪ ਕਰਨਾ ਹੈ। ਇਨ੍ਹਾਂ ਤਰੀਕਿਆਂ ਦੁਆਰਾ ਤੁਸੀਂ ਆਪਣੇ ਸਮਾਰਟਫੋਨ ਦੇ ਓਐਸ ਸੰਸਕਰਣ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ।

- Advertisement -

 

ਕਿਵੇਂ ਕਰੀਏ ਅਪਡੇਟ

ਜੇ ਤੁਹਾਡੇ ਫੋਨ ਵਿੱਚ ਵੀ ਪੁਰਾਣਾ OS ਵਰਜ਼ਨ ਹੈ ਤਾਂ ਤੁਹਾਨੂੰ ਇਸ ਨੂੰ ਅਪਡੇਟ ਕਰਨ ਦਾ ਵਿਕਲਪ ਵੀ ਮਿਲੇਗਾ। ਦੱਸ ਦੇਈਏ ਕਿ 1 ਫਰਵਰੀ ਤੋਂ ਪਹਿਲਾਂ, ਇਹ ਐਂਡਰਾਇਡ ਅਤੇ ਆਈਫੋਨ ਉਪਭੋਗਤਾ OS ਨੂੰ ਅਪਡੇਟ ਕਰ ਸਕਦੇ ਹਨ ਅਤੇ WhatsApp ਦਾ ਫਾਇਦਾ ਲੈ ਸਕਦੇ ਹਨ।

Share this Article
Leave a comment