ਦਿੱਲੀ ਦੇ ਕਈ ਇਲਾਕਿਆਂ ‘ਚ ਖਰਾਬ ਪਕਵਾਨਾਂ ਕਰਕੇ ਲੋਕਾਂ ਦੀ ਸਿਹਤ ਵਿਗੜੀ, ਹਸਪਤਾਲ ਹੋਏ ਭਰਤੀ

TeamGlobalPunjab
1 Min Read

ਨਵੀਂ ਦਿੱਲੀ :- ਨਰਾਤਿਆਂ ਮੌਕੇ ਦਿੱਲੀ ਦੇ ਕਈ ਇਲਾਕਿਆਂ ‘ਚ ਕੁੱਟੂ ਦੇ ਆਟੇ ਤੋਂ ਬਣੇ ਪਕਵਾਨ ਖਾਣ ਨਾਲ ਸਾਢੇ ਛੇ ਸੌ ਤੋਂ ਵੱਧ ਲੋਕ ਬਿਮਾਰ ਹੋ ਗਏ ਹਨ। ਪੂਰਬੀ ਦਿੱਲੀ ‘ਚ ਕਰੀਬ 600 ਲੋਕਾਂ ਨੂੰ ਉਲਟੀ ਤੇ ਪੇਟ ਦਰਦ ਦੀ ਸ਼ਿਕਾਇਤ ‘ਤੇ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਜਦਕਿ ਉੱਤਰ ਪ੍ਰਦੇਸ਼ ਦੇ ਰਬੂਪੁਰਾ ‘ਚ 15 ਤੇ ਮੋਦੀਨਗਰ ‘ਚ ਕਰੀਬ 50 ਲੋਕਾਂ ਦੀ ਹਾਲਤ ਵਿਗੜਨ ‘ਤੇ ਇਲਾਜ ਲਈ ਲਿਜਾਇਆ ਗਿਆ।

ਦੱਸ ਦਈਏ ਦਿੱਲੀ ‘ਚ ਜ਼ਿਆਦਾਤਰ ਪੀੜਤ ਕਲਿਆਣਪੁਰੀ, ਤ੍ਰਿਲੋਕਪੁਰੀ, ਖਿਚੜੀਪੁਰ ਤੇ ਕੋਂਡਲੀ ਦੇ ਹਨ। ਲਾਲ ਬਹਾਦੁਰ ਸ਼ਾਸਤਰੀ ਹਸਪਤਾਲ ਦੇ ਐਮਰਜੈਂਸੀ ਵਿਭਾਗ ‘ਚ ਬੀਤੇ ਮੰਗਲਵਾਰ ਦੇਰ ਰਾਤ ਤੋਂ ਹੀ ਬਿਮਾਰ ਲੋਕਾਂ ਦੇ ਪਹੁੰਚਣ ਦਾ ਸਿਲਸਿਲਾ ਸ਼ੁਰੂ ਹੋ ਗਿਆ।

ਮਾਮਲੇ ਦੀ ਜਾਂਚ ਮਯੂਰ ਵਿਹਾਰ ਦੇ ਐੱਸਡੀਐੱਮ ਰਾਜੀਵ ਤਿਆਗੀ ਨੂੰ ਸੌਂਪੀ ਗਈ ਹੈ।

TAGGED: , ,
Share this Article
Leave a comment