ਸਿੰਗਾਪੁਰ ‘ਚ ਭਾਰਤੀ ਮੂਲ ਦੇ ਨਾਗਰਿਕ ਨੂੰ ਕੈਦ ਦੀ ਸਜ਼ਾ

TeamGlobalPunjab
1 Min Read

ਨਿਊਜ਼ ਡੈਸਕ: ਸਿੰਗਾਪੁਰ ‘ਚ ਭਾਰਤੀ ਮੂਲ ਦੇ 65 ਸਾਲਾ ਵਿਅਕਤੀ ਨੂੰ ਦੁਰਵਿਵਹਾਰ ਦੇ ਤਿੰਨ ਦੋਸ਼ਾਂ ਅਤੇ ਸ਼ਰਾਬ ਪੀ ਕੇ ਜਨਤਕ ਥਾਵਾਂ ’ਤੇ ਲੋਕਾਂ ਨੂੰ ਪਰੇਸ਼ਾਨ ਕਰਨ ਦਾ ਜੁਰਮ ਕਬੂਲ ਕਰਨ ਤੋਂ ਬਾਅਦ ਪੰਜ ਹਫਤਿਆਂ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ।

ਮੂਰਤੀ ਨਾਗੱਪਨ ਇਸ ਸਾਲ 28 ਮਾਰਚ ਨੂੰ ਲਿਟਲ ਇੰਡੀਆ ਵਿਚ ਟੇਕਾ ਮਾਰਕਿਟ ਦੇ ਕੋਲ ਬੱਸ ‘ਚ ਨਸ਼ੇ ਦੀ ਹਾਲਤ ਵਿਚ ਚੜ੍ਹਿਆ। ਉਸ ਨੇ ਆਪਣਾ ਮਾਸਕ ਸਹੀ ਤਰੀਕੇ ਨਾਲ ਨਹੀਂ ਪਾਇਆ ਸੀ। ਜਦ ਚਾਲਕ ਨੇ ਉਸ ਨੂੰ ਸਹੀ ਤਰੀਕੇ ਨਾਲ ਮਾਸਕ ਪਹਿਨਣ ਨੂੰ ਕਿਹਾ ਤਾਂ ਮੂਰਤੀ ਨਰਾਜ਼ ਹੋ ਗਿਆ ਅਤੇ ਗਾਲਾਂ ਕੱਢਣ ਲੱਗਿਆ।

ਐਸਪੀਓ ਰਾਜ ਕਿਸ਼ੋਰ ਰਾਏ ਨੇ ਦੱਸਿਆ ਕਿ ਪੁਲਿਸ ਨੂੰ 15 ਮਿੰਟ ਬਾਅਦ ਸੂਚਨਾ ਦਿੱਤੀ ਗਈ। ਮੂਰਤੀ ’ਤੇ ਪਿਛਲੇ ਮਹੀਨੇ 738 ਡਾਲਰ ਦਾ ਜੁਰਮਾਨਾ ਲਾਇਆ ਗਿਆ। ਇਸ ਸਾਲ ਇੱਕ ਹੋਰ ਘਟਨਾ ‘ਚ ਉਸ ਨੇ ਸ਼ਰਾਬ ਦੇ ਨਸ਼ੇ ਵਿਚ ਇੱਕ ਪੁਲਿਸ ਅਧਿਕਾਰੀ ਅਤੇ ਬੱਸ ਡਰਾਈਵਰ ਨੂੰ ਮੰਦਾ ਬੋਲਿਆ ਸੀ। ਦੋ ਮਹੀਨੇ ਬਾਅਦ 29 ਮਈ ਨੂੰ ਮੂਰਤੀ ਟੇਕਾ ਮਾਰਕਿਟ ਦੇ ਕੋਲ ਫਿਰ ਨਸ਼ੇ ਦੀ ਹਾਲਤ ‘ਚ ਮਿਲਿਆ। ਉਸ ਨੇ ਉਥੋਂ ਲੰਘ ਰਹੇ ਲੋਕਾਂ ਨੂੰ ਅਪਸ਼ਬਦ ਬੋਲੇ। ਮੂਰਤੀ ਨੂੰ ਸੋਮਵਾਰ ਨੂੰ ਪੰਜ ਹਫਤਿਆਂ ਦੀ ਕੈਦ ਦੀ ਸਜ਼ਾ ਸੁਣਾਈ ਗਈ। ਸਜ਼ਾ ਸੁਣਾਏ ਜਾਣ ਤੋਂ ਤੁਰੰਤ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ।

Share this Article
Leave a comment