ਗੜ੍ਹਸ਼ੰਕਰ ‘ਚ CM ਮਾਨ ਨੇ ਚੁਕਿਆ SYL ਦਾ ਮੁੱਦਾ , ਕੇਂਦਰ ‘ਤੇ ਸਾਧੇ ਨਿਸ਼ਾਨੇ

navdeep kaur
2 Min Read

ਗੜ੍ਹਸ਼ੰਕਰ – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਗੜ੍ਹਸ਼ੰਕਰ ਦੇ ਪਿੰਡ ਸਿੰਬਲੀ ਵਿਖੇ ਚਿੱਟੀ ਵੇਈਂ ਪ੍ਰਾਜੈਕਟ ਦਾ ਨੀਂਹ ਪੱਥਰ ਰਖਿਆ, ਜਿਸ ਦੌਰਾਨ ਉਨ੍ਹਾਂ ਨੇ ਐੱਸਵਾਈਐੱਲ ਦਾ ਮੁੱਦਾ ਵੀ ਚੁਕਿਆ। ਉਨ੍ਹਾਂ ਨੇ ਭਾਜਪਾ ‘ਤੇ ਨਿਸ਼ਾਨਾ ਸਾਧਿਆ ਤੇ ਕਿਹਾ ਕਿ ਐੱਸਵਾਈਐੱਲ ‘ਤੇ ਭਾਜਪਾ ਨੂੰ ਅਪਣਾ ਸਟੈਂਡ ਸਪੱਸ਼ਟ ਕਰਨਾ ਚਾਹੀਦਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਆਦੇਸ਼ਾਂ ‘ਤੇ ਉਨ੍ਹਾਂ ਨੇ ਅਫ਼ਸਰਾਂ ਸਮੇਤ ਹਰਿਆਣਾ ਦੇ ਮੁੱਖ ਮੰਤਰੀ ਨਾਲ ਮੀਟਿੰਗ ਕੀਤੀ ਸੀ ਤੇ ਉਸ ਮੀਟਿੰਗ ਵਿਚ ਮੈਂ ਮੁੱਖ ਮੰਤਰੀ ਨੂੰ ਕਿਹਾ ਸੀ ਕਿ ਉਹ ਮੇਰੇ ਨਾਲ ਜਾ ਕੇ ਸਤਲੁਜ ਦਰਿਆ ਦਾ ਨਿਰੀਖਣ ਕਰਨ ਕਿ ਇਹ ਦਰਿਆ ਹੈ ਜਾਂ ਨਾਲਾ ਰਹਿ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਪੰਜਾਬ-ਹਰਿਆਣਾ ਇਕੱਠਾ ਸੀ ਤਾਂ ਉਸ ਸਮੇਂ ਯਮੁਨਾ ਪੰਜਾਬ ਦਾ ਹਿੱਸਾ ਹੋਇਆ ਕਰਦੀ ਸੀ ਜੇਕਰ ਪੰਜਾਬ-ਹਰਿਆਣਾ ਵੱਖ ਹੋਣ ਤੋਂ ਬਾਅਦ ਯਮੁਨਾ ਹਰਿਆਣੇ ਦਾ ਹਿੱਸਾ ਰਹਿ ਸਕਦੀ ਹੈ ਤਾਂ ਫਿਰ ਪੰਜਾਬ ਯਮੁਨਾ ਵਿਚੋਂ ਪਾਣੀ ਦਾ ਹਿੱਸਾ ਕਿਉ ਨਹੀਂ ਮੰਗ ਸਕਦਾ।

ਉਨ੍ਹਾਂ ਕਿਹਾ ਕਿ ਮੀਟਿੰਗ ਦੌਰਾਨ ਜਦੋਂ ਵਾਈ.ਐਸ.ਐਲ ਦਾ ਮੁੱਦਾ ਚੁੱਕਿਆ ਗਿਆ ਤਾਂ ਮਨੋਹਰ ਲਾਲ ਖੱਟਰ ਨੇ ਇਸ ਮੁੱਦੇ ‘ਤੇ ਚੁੱਪ ਰਹਿਣ ਲਈ ਕਿਹਾ। ਮੁੱਖ ਮੰਤਰੀ ਨੇ ਕਿਹਾ ਕਿ ਯਮੁਨਾ ਦਾ ਪਾਣੀ ਪੰਜਾਬ ਨੂੰ ਮਿਲਣਾ ਚਾਹੀਦਾ ਹੈ ਕਿਉਂਕਿ ਜੇਕਰ ਯਮੁਨਾ ਦਾ ਪਾਣੀ ਗੁਜਰਾਤ ਨੂੰ ਦਿੱਤਾ ਜਾ ਸਕਦਾ ਹੈ ਤਾਂ ਪੰਜਾਬ ਨੂੰ ਕਿਉਂ ਨਹੀਂ ਦਿੱਤਾ ਜਾ ਸਕਦਾ, ਜਦੋਂ ਕਿ ਯਮੁਨਾ ਕਈ ਸੂਬਿਆਂ ਵਿਚ ਤਬਾਹੀ ਮਚਾਉਂਦੀ ਹੈ। ਉਨ੍ਹਾਂ ਨੇ ਸਪੱਸ਼ਟ ਤੌਰ ‘ਤੇ ਕਿਹਾ ਕਿ ਸਰਕਾਰ ਅਪਣਾ ਸਟੈਂਡ ਸਪੱਸ਼ਟ ਕਰੇ ਤੇ ਐੱਸਵਾਈਐੱਲ ਦੀ ਜਗ੍ਹਾ ਵਾਈਐੱਸਐੱਲ ਬਣਾ ਲਵੇ।

 

- Advertisement -

 

Share this Article
Leave a comment