ਫਰੀਦਕੋਟ ‘ਚ ਬੇਅਦਬੀ ਕਰਨ ਵਾਲੇ ਦੋਸ਼ੀ ਨੇ ਕੀਤੀ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼

navdeep kaur
2 Min Read

ਫਰੀਦਕੋਟ : ਸੰਸਾਰ ਵਿਚ ਕਈ ਧਰਮਾਂ ਦੇ ਲੋਕ ਰਹਿ ਰਹੇ ਹਨ। ਸਾਰੇ ਧਰਮਾਂ ਦੀ ਆਪਣੀ ਇੱਕ ਮਰਯਾਦਾ ਹੁੰਦੀ ਹੈ। ਪਰ ਜਦੋਂ ਉਸ ਨਿਯਮ ਨੂੰ ਕੋਈ ਤੋੜਨ ਦਾ ਯਤਨ ਕਰਦਾ ਹੈ ਤਾਂ ਉਸ ਦਾ ਨਤੀਜ਼ਾ ਉਹੀ ਜਾਣਦਾ ਹੈ ਕਿ ਕੀ ਨਿਕਲਦਾ ਹੈ। ਬੇਅਦਬੀ ਕਰਨ ਦਾ ਸਿਲਸਿਲਾ ਦਿਨੋਂ ਦਿਨ ਵਧਦਾ ਹੀ ਜਾਂਦਾ ਹੈ। ਬੀਤੇ ਦੋ ਦਿਨ ਪਹਿਲਾਂ ਮੋਰਿੰਡਾ ਵਿਖੇ ਇੱਕ ਨੌਵਜਾਨ ਵਿਅਕਤੀ ਗੁਰੂ ਘਰ ਵਿਖੇ ਬੂਟ ਪਾ ਕਿ ਦਾਖ਼ਲ ਹੋ ਜਾਂਦਾ ਹੈ ਤੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨਾਲ ਛੇੜਛਾੜ ਕਰਦਾ ਹੈ। ਜਿਸ ਦਾ ਨਤੀਜ਼ਾ ਉਸ ਨੂੰ ਹੁਣ ਭੁਗਤਣਾ ਪੈ ਰਿਹਾ ਹੈ।
ਦੱਸ ਦਿੰਦੇ ਹਾਂ ਕਿ ਅੱਜ ਫਰੀਦਕੋਟ ਦੇ ਇੱਕ ਪਿੰਡ ਗੋਲੇਵਾਲਾ (Golewala village) ‘ਚ ਸ਼੍ਰੀ ਗੁਟਕਾ ਸਾਹਿਬ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ। ਬੇਅਦਬੀ ਕਰਨ ਵਾਲੇ ਦੋਸ਼ੀ ਦੀ ਪਹਿਚਾਣ ਵਿੱਕੀ ਮਸੀਹ ਦੇ ਨਾਮ ਤੋਂ ਹੋਈ ਹੈ। ਪੁਲਿਸ ਵੱਲੋਂ ਵਿਕੀ ਮਸੀਹ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ।
ਦੱਸ ਦਈਏ ਕਿ ਇਸ ਮਾਮਲੇ ‘ਚ ਗ੍ਰਿਫ਼ਤਾਰ ਵਿੱਕੀ ਮਸੀਹ ਨੇ ਆਪਣੇ ਗਲੇ ‘ਤੇ ਬਲੇਡ ਮਾਰ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਮੁਲਜ਼ਮ ਵਿੱਕੀ ਮਸੀਹ 28 ਅਪਰੈਲ ਤੱਕ ਪੁਲੀਸ ਰਿਮਾਂਡ ’ਤੇ ਹਨ। ਪੁਲਿਸ ਵੱਲੋਂ ਉਸ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ।

 

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment