ਜੇਕਰ ਤੁਸੀ ਮੇਰੀ ਥਾਂ ਹੁੰਦੇ ਤਾਂ ਤੁਹਾਨੂੰ ਹੁਣ ਤੱਕ ਦਿਲ ਦਾ ਦੌਰਾਂ ਪੈ ਗਿਆ ਹੁੰਦਾ: ਇਮਰਾਨ ਖਾਨ

TeamGlobalPunjab
2 Min Read

ਨਿਊਯਾਰਕ: ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਇਸ ਸਮੇਂ ਕਿੰਨੇ ਦਬਾਅ ‘ਚ ਹਨ ਇਸ ਦਾ ਅੰਦਾਜ਼ਾ ਉਨ੍ਹਾਂ ਦੇ ਬਿਆਨ ਤੋਂ ਲਗਾਇਆ ਜਾ ਸਕਦਾ ਹੈ। ਉਨ੍ਹਾਂ ਨੇ ਮੰਗਲਵਾਰ ਨੂੰ ਵਿਦੇਸ਼ੀ ਸਬੰਧਾਂ ਬਾਰੇ ਕਾਉਂਸਲ ( CFR ) ਦੇ ਸੰਬੋਧਨ ਦੌਰਾਨ ਕਿਹਾ ਕਿ ਉਨ੍ਹਾਂ ਨੂੰ ਇੰਨੀ ਪਰੇਸ਼ਾਨੀਆਂ ਹਨ ਕਿ ਉਨ੍ਹਾਂ ਦੀ ਥਾਂ ਜੇਕਰ ਕੋਈ ਹੋਰ ਹੁੰਦਾ ਤਾਂ ਉਸ ਨੂੰ ਹਾਰਟ ਅਟੈਕ ਆ ਗਿਆ ਹੁੰਦਾ, ਇਮਰਾਨ ਨੇ ਇਹ ਗੱਲ ਹਲਕੇ-ਫੁਲਕੇ ਅੰਦਾਜ਼ ਵਿੱਚ ਕਹੀ। ਪਰ ਉਨ੍ਹਾਂ ਦੇ ਬਿਆਨ ਤੋਂ ਸਾਫ਼ ਹੋ ਗਿਆ ਉਹ ਇਸ ਸਮੇਂ ਕਾਫ਼ੀ ਦਬਾਅ ਵਿੱਚ ਹਨ। ਪਾਕਿਸਤਾਨੀ ਮੀਡੀਆ ਅਨੁਸਾਰ ਇਮਰਾਨ ਖਾਨ ਨੇ ਇਹ ਗੱਲ ਆਪਣੇ ਦੇਸ਼ ਦੀ ਆਰਥਿਕ ਹਾਲਤ ‘ਤੇ ਚਰਚਾ ਕਰਦੇ ਹੋਏ ਕਹੀ।

ਕਈ ਮੋਰਚਿਆਂ ‘ਤੇ ਚੁਣੌਤੀਆਂ ਦਾ ਸਾਹਮਣਾ ਕਰ ਰਿਹੈ ਪਾਕਿਸਤਾਨ
ਇਮਰਾਨ ਨੇ ਇਸ ਦੌਰਾਨ ਕਿਹਾ ਕਿ ਪਾਕਿਸਤਾਨ ਕਈ ਮੋਰਚਿਆਂ ‘ਤੇ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ। ਇਸ ਵਿੱਚ ਮਾਲੀ ਹਾਲਤ ਦੀ ਖ਼ਰਾਬ ਸਥਿਤੀ ਭਾਰਤ, ਅਫਗਾਨਿਸਤਾਨ ਅਤੇ ਹੋਰ ਗੁਆਂਢੀ ਦੇਸ਼ਾਂ ਦੇ ਨਾਲ ਸੰਬੰਧ ਮੁੱਖ ਚੁਣੌਤੀਆਂ ਹਨ। ਉਨ੍ਹਾਂ ਨੇ ਇਸ ਦੌਰਾਨ ਇਹ ਵੀ ਕਿਹਾ , ਤੁਹਾਨੂੰ ਪਤਾ ਹੈ 13 ਮਹੀਨੇ ਪਹਿਲਾਂ ਹੀ ਪਾਕਿਸਤਾਨ ‘ਚ ਬਣੀ ਸਰਕਾਰ ਦੇਸ਼ ਦੇ ਸਭ ਤੋਂ ਵੱਡੇ ਆਰਥਿਕ ਸੰਕਟ ਨਾਲ ਨਿਪਟਣ ਦੀ ਕੋਸ਼ਿਸ਼ ਕਰ ਰਹੀ ਸੀ ਤੇ ਉਦੋਂ ਹੀ ਗੁਆਂਢੀ ਦੇਸ਼ ਅਫਗਾਨਿਸਤਾਨ ਅਤੇ ਭਾਰਤ ਦੇ ਨਾਲ ਸੰਬੰਧ ਵੀ ਖ਼ਰਾਬ ਹੋ ਗਏ ।

ਇਸ ਤੋਂ ਬਾਅਦ ਇਮਰਾਨ ਨੇ ਕਿਹਾ, ਜੇਕਰ ਤੁਸੀ ਮੇਰੀ ਜਗ੍ਹਾ ਹੁੰਦੇ ਤਾਂ ਕੀ ਕਰਦੇ ? ਹੁਣ – ਤੱਕ ਤੁਹਾਨੂੰ ਹਾਰਟ ਅਟੈਕ ਆ ਜਾਂਦਾ। ਇਮਰਾਨ ਨੇ ਇਸ ਦੌਰਾਨ ਸਮਰਥਨ ਲਈ ਚੀਨ ਦੀ ਤਾਰੀਫ ਕੀਤੀ। ਉਨ੍ਹਾਂ ਨੇ ਕਿਹਾ ਕਿ ਜੇਕਰ ਉਨ੍ਹਾਂ ਦੇ ਕੋਲ ਚੀਨੀ ਮਾਡਲ ਦੀ ਤਰ੍ਹਾਂ ਦੇਸ਼ ਚਲਾਉਣ ਨੂੰ ਮਿਲਦਾ ਤਾਂ ਉਹ ਹੁਣ ਤੱਕ ਲੱਖਾਂ ਲੋਕਾਂ ਨੂੰ ਗਰੀਬੀ ਤੋਂ ਬਾਹਰ ਕੱਢ ਚੁੱਕੇ ਹੁੰਦੇ ।

ਉਨ੍ਹਾਂ ਨੇ ਇਹ ਵੀ ਕਿਹਾ ਕਿ ਚੀਨ ‘ਚ ਪਿਛਲੇ ਪੰਜ ਸਾਲਾਂ ‘ਚ ਚਾਰ ਸੌ ਪੰਜਾਹ ਮੰਤਰੀ ਪੱਧਰ ਦੇ ਲੋਕਾਂ ਨੂੰ ਭ੍ਰਿਸ਼ਟਾਚਾਰ ਦੇ ਦੋਸ਼ ‘ਚ ਜੇਲ੍ਹ ‘ਚ ਸੁੱਟ ਦਿੱਤਾ ਗਿਆ। ਮੇਰਾ ਮਤਲੱਬ ਹੈ ਭ੍ਰਿਸ਼ਟਾਚਾਰ ‘ਤੇ ਰੋਕ ਲਗਾਉਣ ਲਈ ਕਾਸ਼ ਮੈਂ ਵੀ ਆਪਣੇ ਦੇਸ਼ ਵਿੱਚ ਅਜਿਹਾ ਕਰ ਪਾਉਂਦਾ।

Share this Article
Leave a comment