ਰਿਸ਼ਵਤ ਲੈਣ ਦੇ ਦੋਸ਼ ‘ਚ ASI ਗ੍ਰਿਫਤਾਰ

Rajneet Kaur
1 Min Read

ਮੋਗਾ :ਮੋਗਾ ਵਿਖੇ 50 ਹਜ਼ਾਰ ਦੀ ਰਿਸ਼ਵਤ ਲੈਣ ਦੇ ਇਲਜ਼ਾਮ ਤਹਿਤ ਲੋਪੋ ਪੁਲਿਸ ਚੌਕੀ ਦੇ ਇੰਚਾਰਜ ASI ਬਲਬੀਰ ਸਿੰਘ ਤੇ ਮਾਸਟਰ ਪਰਮਪਾਲ ਸਿੰਘ ਖਿਲਾਫ  ਰਿਸ਼ਵਤਖੋਰੀ ਦਾ ਕੇਸ ਦਰਜ ਕੀਤਾ ਗਿਆ ਹੈ।  ਥਾਣਾ ਬੱਧਨੀ ਕਲਾਂ ਦੀ ਪੁਲਿਸ ਨੇ ਭ੍ਰਿਸ਼ਟਾਚਾਰ ਰੋਕੂ ਐਕਟ 7, 13(2) ਤੇ ਆਈਪੀਸੀ ਦੀ ਧਾਰਾ 420 , 406 ਤਹਿਤ ਮਾਮਲਾ ਦਰਜ ਕੀਤਾ ਹੈ।

ਦੱਸ ਦਈਏ ਕਿ 6 ਮਹੀਨੇ ਪਹਿਲਾਂ ਬਲਬੀਰ ਸਿੰਘ ਨੇ ਕੁਲਵਿੰਦਰ ਸਿੰਘ ਨਾਮ ਦੇ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਨਜਾਇਜ਼ ਸ਼ਰਾਬ ਦਾ ਪਰਚਾ ਦਿੱਤਾ ਸੀ।ਉਨ੍ਹਾਂ ਕਿਹਾ ਸੀ ਕਿ ਜੇਕਰ ਆਪਣੇ ਮੁੰਡੇ ਨੂੰ ਬਚਾਉਣਾ ਹੈ ਤਾਂ 50,000 ਦੀ ਰਿਸ਼ਵਤ ਦਿਓ, ਨਹੀਂ ਤਾਂ ਸਖਤ ਧਾਰਾਵਾਂ ਲਗਾ ਕੇ ਉਸ ਦੀ ਜ਼ਿੰਦਗੀ ਬਰਬਾਦ ਕਰ ਦੇਵੇਗਾ। ਅਦਾਲਤ ਵੱਲੋਂ ਨੌਜਵਾਨ ਨੂੰ ਬਰੀ ਕਰ ਦਿੱਤਾ ਸੀ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment