ਵੈਸਟ ਟੈਕਸਾਸ ‘ਚ ਨਿਊ ਮੈਕਸੀਕੋ ਯੂਨੀਵਰਸਿਟੀ ਦੀਆਂ ਗੋਲਫ ਟੀਮ ਨਾਲ ਹੋਏ ਹਾਦਸੇ ‘ਚ 9 ਦੀ ਮੌਤ

TeamGlobalPunjab
2 Min Read

ਟੈਕਸਾਸ:  ਟੈਕਸਾਸ ਵਿਚ ਗੁਆਂਢੀ ਰਾਜ ਨਿਊ ਮੈਕਸੀਕੋ ਵਿਚ ਇਕ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਲੈ ਕੇ ਜਾ ਰਹੀ ਇਕ ਵੈਨ ਅਤੇ ਪਿਕਅੱਪ ਟਰੱਕ ਦਰਮਿਆਨ ਹੋਏ ਹਾਦਸੇ ਵਿਚ 6 ਕਾਲਜ ਵਿਦਿਆਰਥੀਆਂ ਤੇ ਇਕ ਫੈਕਲਟੀ ਮੈਂਬਰ ਸਮੇਤ ਘੱਟੋ-ਘੱਟ 9 ਵਿਅਕਤੀਆਂ ਦੀ ਮੌਤ ਹੋ ਗਈ।

ਇਕ ਨਿਊਜ਼ ਏਜੰਸੀ ਨੇ ਯੂਨੀਵਰਸਿਟੀ ਦੇ ਅਧਿਕਾਰੀਆਂ ਅਤੇ ਐੱਨ.ਬੀ.ਸੀ. ਦੀ ਰਿਪੋਰਟ ਦੇ ਹਵਾਲੇ ਨਾਲ ਦੱਸਿਆ ਕਿ ਇਸ ਹਾਦਸੇ ‘ਚ ਯੂਨੀਵਰਸਿਟੀ ਆਫ ਦਿ ਸਾਊਥਵੈਸਟ ਦੀ ਪੁਰਸ਼ ਅਤੇ ਮਹਿਲਾ ਗੋਲਫ ਟੀਮਾਂ ਦੇ ਮੈਂਬਰ ਸ਼ਾਮਲ ਸਨ। ਯੂਨੀਵਰਸਿਟੀ ਬੱਸ ਵਿਚ ਕੋਚ ਸਮੇਤ 9 ਯਾਤਰੀ ਸਵਾਰ ਸਨ। ਨਿਊ ਮੈਕਸੀਕੋ ਦੇ ਹੌਬਸ ਸਥਿਤ ਯੂਨੀਵਰਸਿਟੀ ਦੇ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਬੱਸ ਵਿਚ ਸਵਾਰ 7 ਯਾਤਰੀ ਹਾਦਸੇ ਵਿਚ ਮਾਰੇ ਗਏ ਹਨ ਅਤੇ 2 ਦੀ ਹਾਲਤ ਗੰਭੀਰ ਹੈ, ਜੋ ਹਸਪਤਾਲ ਵਿਚ ਜ਼ੇਰੇ ਇਲਾਜ ਹਨ। ਉਥੇ ਹੀ ਪਿਕਅੱਪ ਟਰੱਕ ਵਿਚ ਸਵਾਰ ਡਰਾਈਵਰ ਅਤੇ ਇਕ ਯਾਤਰੀ ਦੀ ਵੀ ਮੌਤ ਹੋ ਗਈ।

ਯੂਨੀਵਰਸਿਟੀ ਨੇ ਕਿਹਾ ਕਿ ਪੁਰਸ਼ ਅਤੇ ਮਹਿਲਾ ਗੋਲਫ ਟੀਮਾਂ ਦੇ ਮੈਂਬਰ ਇਕ ਮੁਕਾਬਲੇ ਤੋਂ ਆਪਣੇ ਨਿਊ ਮੈਕਸੀਕੋ ਕੈਂਪਸ ਵਿਚ ਵਾਪਸ ਜਾ ਰਹੇ ਸਨ। ਜਦੋਂ ਉਨ੍ਹਾਂ ਦੀ ਬੱਸ ਹਾਦਸੇ ਦਾ ਸ਼ਿਕਾਰ ਹੋਈ। ਪੁਲਿਸ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment