ਚੀਨ ਨੇ ਭਾਰਤੀਆਂ ਨੂੰ ਵੀਜ਼ਾ ਦੇਣ ਲਈ ਲਈ ਰੱਖੀ ਵੱਡੀ ਸ਼ਰਤ

TeamGlobalPunjab
1 Min Read

ਬੀਜਿੰਗ: ਭਾਰਤੀ ਨੂੰ ਵੀਜ਼ਾ ਦੇਣ ਲਈ ਚੀਨ ਨੇ ਨਵੀਂ ਸ਼ਰਤ ਰੱਖੀ ਹੈ। ਉਸ ਦਾ ਕਹਿਣਾ ਹੈ ਕਿ ਉਹ ਉਨ੍ਹਾਂ ਭਾਰਤੀਆਂ ਨੂੰ ਹੀ ਵੀਜ਼ਾ ਦੇਵੇਗਾ, ਜਿਨਾਂ ਨੇ ਚੀਨ ਵਿੱਚ ਤਿਆਰ ਕੀਤੀ ਗਈ ਕੋਰੋਨਾ ਵੈਕਸੀਨ ਦਾ ਟੀਕਾ ਲਗਵਾਇਆ ਹੈ। ਭਾਰਤ ਸਥਿਤ ਚੀਨੀ ਅੰਬੈਸੀ ਦੀ ਵੈਬਸਾਈਟ ‘ਤੇ ਇਸ ਨਾਲ ਜੁੜਿਆ ਨੋਟਿਸ ਪ੍ਰਕਾਸ਼ਿਤ ਕੀਤਾ ਗਿਆ ਹੈ।

ਚੀਨ ਦੇ ਵੀਜ਼ੇ ਲਈ ਲੋਕਾਂ ਨੂੰ ਵੈਕਸੀਨੇਸ਼ਨ ਦਾ ਸਰਟੀਫਿਕੇਟ ਵੀ ਦਿਖਾਉਣਾ ਹੋਵੇਗਾ। ਭਾਰਤ ਵਿੱਚ ਫਿਲਹਾਲ ਕਿਸੇ ਵੀ ਚੀਨੀ ਵੈਕਸੀਨ ਨੂੰ ਮਨਜ਼ੂਰੀ ਨਹੀਂ ਮਿਲੀ ਹੈ ਅਤੇ ਇਸ ਕਾਰਨ ਕਈ ਲੋਕਾਂ ਨੇ ਚੀਨੀ ਅੰਬੈਸੀ ਦੇ ਫ਼ੈਸਲੇ ‘ਤੇ ਹੈਰਾਨੀ ਜ਼ਾਹਰ ਕੀਤੀ ਹੈ। ਉੱਥੇ ਹੀ ਚੀਨੀ ਅੰਬੈਸੀ ਨੇ ਕਿਹਾ ਹੈ ਕਿ ਚੀਨ ਵਿੱਚ ਤਿਆਰ ਕੀਤੀ ਗਈ ਵੈਕਸੀਨ ਲਗਵਾਉਣ ਵਾਲੇ ਲੋਕ ਵੀਜ਼ਾ ਲਈ ਉਸੇ ਤਰਾਂ ਅਪਲਾਈ ਕਰ ਸਕਦੇ ਹਨ, ਜਿਵੇਂ ਮਹਾਂਮਾਰੀ ਤੋਂ ਪਹਿਲਾਂ ਕਰਦੇ ਸੀ।

Share this Article
Leave a comment