ਇਸਲਾਮਾਬਾਦ: ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਆਪਣੇ ਬਿਆਨ ਕਾਰਨ ਇੱਕ ਵਾਰ ਫਿਰ ਸੁਰਖੀਆਂ ‘ਚ ਆ ਗਏ ਹਨ। ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਆਜ਼ਾਦੀ ਵੇਲੇ ਪਾਕਿਸਤਾਨ ਦੀ ਆਬਾਦੀ 40 ਕਰੋੜ ਸੀ ਤੇ ਅੱਜ 22 ਕਰੋੜ ਹੈ। ਇਮਰਾਨ ਦਾ ਇਹ ਬਿਆਨ ਸੁਣ ਕੇ ਲੋਕ ਹੱਸ ਪਏ।
ਇਮਰਾਨ ਖਾਨ ਦੇ ਇਸ ਬਿਆਨ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ। ਜਿਸ ‘ਚ ਉਹ ਕਹਿੰਦੇ ਨਜ਼ਰ ਆ ਰਹੇ ਹਨ ਕਿ, ‘ਅਸੀਂ ਲੋਕਾਂ ਨੂੰ ਇਨਸਾਫ ਕਿਵੇਂ ਦੇ ਸਕਦੇ ਹਾਂ। ਤੁਸੀਂ ਸੋਚਦੇ ਹੋ ਕਿ ਪਾਕਿਸਤਾਨ ਦੀ ਆਬਾਦੀ ਚਾ…40 ਕਰੋੜ ਸੀ। ਜਦੋਂ ਪਾਕਿਸਤਾਨ ਬਣਿਆ ਤਾਂ ਇਸ ਦੀ ਆਬਾਦੀ 40 ਕਰੋੜ ਸੀ। ਅੱਜ 22 ਕਰੋੜ ਇਸ ਦੌਰਾਨ ਸਟੇਜ ‘ਤੇ ਖੜ੍ਹੇ ਇੱਕ ਵਿਅਕਤੀ ਨੇ ਉਨ੍ਹਾਂ ਨੂੰ ਟੋਕਿਆ ਕਿ ਚਾਲੀ ਲੱਖ। ਇਸ ਦੇ ਜਵਾਬ ‘ਚ ਇਮਰਾਨ ਕਹਿੰਦੇ ਹਨ ਕਿ ਨਹੀਂ – 40 ਕਰੋੜ। ਫਿਰ ਉਹ ਕਹਿੰਦੇ ਹਨ ਮੁਆਫ ਕਰਨਾ।’
Light of speed attacks again 😂😂😂 pic.twitter.com/TBMJpn27eT
— Hasan Zaidi (@hyzaidi) September 1, 2022
ਸਾਬਕਾ ਪ੍ਰਧਾਨ ਮੰਤਰੀ ਇਮਰਾਨ ਦੇ ਬਿਆਨ ਤੋਂ ਇਹ ਤਾਂ ਸਾਫ਼ ਹੋ ਜਾਂਦਾ ਹੈ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਆਜ਼ਾਦੀ ਵੇਲੇ ਪਾਕਿਸਤਾਨ ਦੀ ਆਬਾਦੀ ਕਿੰਨੀ ਸੀ। ਇਸ ਦੇ ਉਲਟ ਉਹ ਦੂਜਿਆਂ ਨੂੰ ਗਲਤ ਜਾਣਕਾਰੀ ਦੇ ਰਹੇ ਹਨ। ਸੋਸ਼ਲ ਮੀਡੀਆਂ ‘ਤੇ ਯੂਜ਼ਰਸ ਵਲੋਂ ਇਮਰਾਨ ਖਾਨ ਦਾ ਕਾਫੀ ਮਜ਼ਾਕ ਉਡਾਇਆ ਜਾ ਰਿਹਾ ਹੈ। ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਕੋਲ ਪਾਕਿਸਤਾਨ ਦੀ ਆਬਾਦੀ ਬਾਰੇ ਸਹੀ ਜਾਣਕਾਰੀ ਨਾਂ ਹੋਣ ‘ਤੇ ਲੋਕ ਹੈਰਾਨੀ ਵੀ ਪ੍ਰਗਟਾਂ ਰਹੇ ਹਨ ਤਾਂ ਉੱਥੇ ਹੀ ਕਈ ਲੋਕਾਂ ਨੇ ਉਨ੍ਹਾਂ ਨੂੰ ਤਿਆਰੀ ਤੋਂ ਬਾਅਦ ਰੈਲੀ ਨੂੰ ਸੰਬੋਧਨ ਕਰਨ ਦੀ ਸਲਾਹ ਦੇ ਰਹੇ ਹਨ।
🇵🇰 population according to Imran Khan
1947: 40 Crore
2022: 22 Crore
Congratulations. We are now the world champions in birth control. 👏 https://t.co/hREUA0MHEx
— Voldemort (@Voldemortxn) September 1, 2022
Well done Khan Sahab you deserve Pakistan prime Minister and your hole team deserve to running Pakistan . Shame on you and your team even they don’t know the population of Pakistan . Day is not far when Murad saeed say Pakistan founder is Imran Khan Khan. https://t.co/ZpLVdmKv2K
— Farrukh Izhar (@izharfarruh1965) September 1, 2022
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.