ਸ੍ਰੀ ਮੁਕਤਸਰ ਸਾਹਿਬ ਸਕੂਲ ਦੇ 14 ਵਿਦਿਆਰਥੀਆਂ ਦਾ ਕੋਵਿਡ ਟੈਸਟ ਆਇਆ ਪਾਜ਼ੀਟਿਵ

TeamGlobalPunjab
2 Min Read

ਮੁਕਤਸਰ: ਸ੍ਰੀ ਮੁਕਤਸਰ ਸਾਹਿਬ ਜਿਲ੍ਹੇ ‘ਚ ਇੱਕ ਵਾਰ ਫਿਰ ਤੋਂ ਕੋਰੋਨਾ ਦਾ ਕਹਿਰ ਜਾਰੀ। ਇੱਥੇ ਲੰਬੀ ਵਿਧਾਨ ਸਭਾ ਹਲਕੇ ਦੇ ਪਿੰਡ ਵੜਿੰਗ ਖੇੜਾ ਵਿਖੇ ਜਵਾਹਰ ਨਵੋਦਿਆ ਵਿਦਿਆਲਿਆ ਦੇ ਵਿਦਿਆਰਥੀਆਂ, ਮਾਪਿਆਂ ਅਤੇ ਸਟਾਫ਼ ਵਿੱਚ ਦਹਿਸ਼ਤ ਫੈਲ ਗਈ ਕਿਉਂਕਿ ਮੰਗਲਵਾਰ ਨੂੰ 13 ਵਿਦਿਆਰਥੀਆਂ ਦੇ ਕੋਵਿਡ ਟੈਸਟ ਪਾਜ਼ੀਟਿਵ ਪਾਏ ਗਏ। ਜ਼ਿਕਰਯੋਗ ਹੈ ਕਿ ਵੀਰਵਾਰ ਨੂੰ ਇਕ ਵਿਦਿਆਰਥੀ ਦਾ ਟੈਸਟ ਪਾਜ਼ੀਟਿਵ ਆਇਆ ਸੀ।

ਇਸ ਸਬੰਧੀ ਜਾਣਕਾਰੀ ਦਿੰਦਿਆ ਸੀਨੀਅਰ ਮੈਡੀਕਲ ਅਫ਼ਸਰ ਲੰਬੀ ਨੇ ਦੱਸਿਆ ਕਿ ਸਕੂਲ ਦੇ ਇੱਕ ਵਿਦਿਆਰਥੀ ਨੇ ਡੱਬਵਾਲੀ ਵਿਚ ਕੋਰੋਨਾ ਟੈਸਟ ਕਰਵਾਇਆ ਸੀ ਜੋ ਕਿ ਪਾਜ਼ੀਟਿਵ ਆਇਆ ਤੇ ਜਿਸ ਉਪਰੰਤ ਵਿਭਾਗ ਵੱਲੋਂ ਇਸ ਸਕੂਲ ਦੇ ਬੱਚਿਆਂ ਅਤੇ ਸਟਾਫ਼ ਦੇ 45 ਮੈਂਬਰਾਂ ਸਮੇਤ ਕੁੱਲ 418 ਦੇ ਟੈਸਟ ਕੀਤੇ ਗਏ।

ਸੂਤਰਾਂ ਨੇ ਦੱਸਿਆ ਕਿ 12 ਸੰਕਰਮਿਤ ਵਿਦਿਆਰਥੀ ਅੱਠਵੀਂ ਜਮਾਤ ਦੇ ਅਤੇ ਦੋ ਨੌਵੀਂ ਜਮਾਤ ਦੇ ਹਨ। ਜ਼ਿਕਰਯੋਗ ਹੈ ਕਿ ਇਹ ਰਿਹਾਇਸ਼ੀ ਸਕੂਲ ਹੈ, ਜਿੱਥੇ ਹੁਣ ਅਗਲੇ 14 ਦਿਨਾਂ ਲਈ ਕਲਾਸਾਂ ਮੁਅੱਤਲ ਕਰ ਦਿੱਤੀਆਂ ਗਈਆਂ ਹਨ। ਡਾਕਟਰ ਰੰਜੂ ਸਿੰਗਲਾ, ਚੀਫ਼ ਮੈਡੀਕਲ ਅਫ਼ਸਰ (ਸੀਐਮਓ), ਮੁਕਤਸਰ ਨੇ ਕਿਹਾ, “ਅਸੀਂ ਸਕੂਲ ਨੂੰ ਇੱਕ ਮਾਈਕ੍ਰੋ-ਕੰਟੇਨਮੈਂਟ ਜ਼ੋਨ ਘੋਸ਼ਿਤ ਕੀਤਾ ਹੈ ਅਤੇ ਸਕੂਲ ਅਧਿਕਾਰੀਆਂ ਨੂੰ ਕਿਹਾ ਹੈ ਕਿ ਉਹ ਸੰਕਰਮਿਤ ਵਿਦਿਆਰਥੀਆਂ ਨੂੰ ਇੱਕ ਹੋਸਟਲ ਵਿੱਚ ਕੁਆਰੰਟੀਨ ਕਰਨ ਅਤੇ ਬਾਕੀ ਨੂੰ ਦੂਜੇ ਹੋਸਟਲ ਵਿੱਚ ਸ਼ਿਫਟ ਕਰਨ।

245 ਦੇ ਆਰ.ਟੀ.ਪੀ.ਸੀ.ਆਰ ਟੈਸਟ ਕੀਤੇ ਗਏ ਅਤੇ 173 ਦੇ ਰੈਪਿਡ ਟੈਸਟ ਕੀਤੇ ਗਏ। ਆਰ.ਟੀ.ਪੀ.ਸੀ.ਆਰ ਦੇ 48 ਵਿਅਕਤੀਆਂ ਦੀ ਰਿਪੋਰਟ ਅਜੇ ਬਕਾਇਆ ਹੈ। ਉੱਥੇ ਹੀ ਬਾਕੀ ਰਿਪੋਰਟਾਂ ਵਿਚੋਂ ਅੱਜ 13 ਵਿਦਿਆਰਥੀਆਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਪਾਈ ਗਈ ਹੈ।

- Advertisement -

Share this Article
Leave a comment