ਸਿਆਸੀ ਤਮਾਸ਼ੇ ਤੇ ਫ਼ਜ਼ੂਲ ਪੈਸਾ ਖ਼ਰਚੀ ਬਣ ਸਕਦੀ ਵੱਡੀ ਮੁਸੀਬਤ

TeamGlobalPunjab
3 Min Read

-ਡਾ.ਦਲੇਰ ਸਿੰਘ ਮੁਲਤਾਨੀ

ਜ਼ਰਾ ਸੋਚੋ ਬਿਮਾਰੀਆਂ ਦੇ ਬਚਾਅ ਲਈ ਸਪਰੇਅ ਦਿਲ ਦਾ ਦਿਲਾਸਾ!

1987 ਮੈਂ ਨੌਕਰੀ ਜਾਇਨ ਕੀਤੀ ਸੀ ਤੇ ਮਲੇਰੀਆ ਸਪਰੇਅ ਬਹੁਤ ਆਮ ਹੁੰਦੀ ਸੀ ਕਈ ਵਾਰ ਮੌਕਾ ਮਿਲ ਜਾਂਦਾ ਸੀ ਸਪਰੇਅ ਚੈਕ ਕਰਨ ਦਾ ਤੇ ਉੱਥੇ ਆਮ ਲੋਕ ਕਹਿੰਦੇ ਸੀ ਡੰਗਰਾਂ ਵਾਲੇ ਕੋਠੇ ਵਿੱਚ ਕਰ ਦਿਓ।

ਭਲਾ ਕੋਈ ਦੱਸ ਸਕਦਾ ਕਦੇ ਡੰਗਰਾਂ ਨੂੰ ਵੀ ਮਲੇਰੀਆ ਹੋਇਆ?
ਪਰ ਕੁਝ ਮਜਬੂਰੀਆਂ ਸਿਹਤ ਵਿਭਾਗ ਦੀਆਂ ਡੰਗਰਾਂ ਵਾਲੇ ਕੋਠੇ ਗਿਣ ਲੈਂਦੇ ਦਿਹਾੜੀ ਵੀ ਪੂਰੀ ਹੋ ਜਾਂਦੀ ਨਾਲੇ ਦਵਾਈ ਦਾ ਖ਼ਰਚਾ ਵੀ ਪੈ ਜਾਂਦਾ। ਨਤੀਜਾ ਸਪਰੇਅ ਚਲਦੀ ਰਹੀ ਪਰ ਮਲੇਰੀਆ ਵੀ ਲੋਕਾਂ ਨੂੰ ਮਾਰਦਾ ਰਿਹਾ ਜੋ ਅੱਜ ਵੀ ਚਲ ਰਿਹਾ।

- Advertisement -

ਦਿਲ ਦਾ ਦਿਲਾਸਾ

ਦੂਸਰਾ ਸਪਰੇਅ ਮੈ ਨੌਕਰੀ ਦੌਰਾਨ ਡੇਗੂ ਰੋਕਥਾਮ ਲਈ ਦੇਖਿਆ
ਪਰ ਇੱਥੇ ਫੌਗਿੰਗ ਜ਼ਿਆਦਾ ਹੁੰਦੀ ਸੀ ਤੇ ਨਾਲੇ ਇਹ ਕੰਮ ਐਮ ਸੀ ਨੂੰ ਦਿੱਤਾ ਗਿਆ ਸੀ ਕਿਉਂਕਿ ਡੇਗੂ ਸ਼ਹਿਰਾਂ ਵਿੱਚ ਜ਼ਿਆਦਾ ਹੁੰਦਾ।

ਫੌਗਿੰਗ ਹੁੰਦੀ ਹੈ ਪਰ ਖਾਨਾ ਪੂਰਤੀ

ਅਸਲ ਵਿੱਚ ਫੌਗਿੰਗ ਘੱਟੋ ਘੱਟੋ ਹਫ਼ਤੇ ਵਿੱਚ ਇਕ ਵਾਰੀ ਹੋਣੀ ਜ਼ਰੂਰੀ ਕਿਉਂਕਿ ਡੇਗੂ ਦਾ ਮੱਛਰ ਇਕ ਹਫ਼ਤੇ ਦਾ ਜੀਵਨ ਸਰਕਲ ਹੁੰਦਾ।

ਨਾਲੇ ਫੌਗਿੰਗ ਦੀ ਮਸ਼ੀਨ ਚਲਾਉਣ ਵਾਲਾ ਅੱਠ ਕਿੱਲੋ ਮੀਟਰ ਦੀ ਸਪੀਡ ਤੋ ਜ਼ਿਆਦਾ ਸਪੀਡ ਤੇ ਨਹੀਂ ਚਲਾਉਣਾ ਕਿਉਂਕਿ ਜ਼ਿਆਦਾ ਸਪੀਡ ਤੇ ਕੀਤੀ ਫੌਗਿੰਗ ਦਾ ਅਸਰ ਨਹੀਂ ਹੁੰਦਾ।
ਤੁਸੀ ਆਪ ਸੋਚ ਲਵੋ ਕਿੰਨੀ ਵਾਰ ਹਫਤੇਵਾਰ ਫੌਗਿੰਗ ਹੁੰਦੀ ਤੇ ਮਸ਼ੀਨ ਕਿਵੇਂ ਭਜਾਉਂਦੇ।

- Advertisement -

ਮੰਨ ਦਾ ਦਿਲਾਸਾ

ਤੀਸਰੀ ਸਪਰੇਅ ਹੁਣ ਕਰੋਨਾ ਲਈ ਐਮਸੀ ਵਾਲੇ ਕਰਵਾ ਰਹੇ। ਜੋ ਸਪਰੇਅ ਕਰਵਾ ਰਹੇ ਜਾ ਕਰ ਰਹੇ ਉਹਨਾਂ ਨੂੰ ਨਹੀਂ ਪਤਾ ਕੀ ਹੋ ਰਿਹਾ ਬੱਸ ਸਿਆਸਤ ਤੇ ਪੈਸੇ ਖ਼ਰਚਣੇ।

ਸੱਚ ਇਹ ਹੈ ਕਿ ਕਰੋਨਾ ਲਈ ਸਪਰੇਅ ਬਲੀਚਿੰਗ ਪਾਡਰ ਨਾਲ ਕੀਤੀ ਜਾਂਦੀ ਨਾਲੇ ਹਰ ਰੋਜ਼ ਕਰਨੀ ਕਿਉਕਿ ਬਲੀਚਿੰਗ ਪਾਡਰ ਕੁਝ ਘੰਟੇ ਹੀ ਅਸਰ ਕਰੇਗਾ ਦੂਸਰਾ ਵਾਇਰਸ ਤੇ ਇਸ ਦਾ ਅਸਰ ਤਾਂ ਹੀ ਜੇਕਰ ਵਾਇਰਸ ਉਤੇ ਸਿੱਧਾ ਹਿੱਟ ਕਰ ਗਿਆ।

ਇਹ ਸਪਰੇਅ ਸਫਾਈ ਲਈ ਹਸਪਤਾਲਾਂ ਵਿੱਚ ਜਾ ਫਿਰ ਜਿੱਥੇ ਕਰੋਨਾ ਦਾ ਮਰੀਜ ਆਈਸੋਲੇਸ਼ਨ ਵਿੱਚ ਲਈ ਵਰਤੀ ਜਾਂਦੀ ਤੇ ਹਰ ਰੋਜ਼ ਸਫਾਈ /ਸਪਰੇਅ ਕਰਨੀ ਨਾਲੇ ਇਕ ਖ਼ਾਸ ਮਿਕਦਾਰ ਵਿੱਚ।

ਮੈਂ ਦੇਖਿਆ ਪਿੰਡਾਂ ਸ਼ਹਿਰਾਂ ਵਿੱਚ ਕਰੋਨਾ ਦਾ ਬਚਾਅ ਸਪਰੇਅ ਸਿਆਸੀ ਤਮਾਸ਼ਾ ਜਾਂ ਐਮ ਸੀ ਵੱਲੋਂ ਪੈਸੇ ਖਰਚ ਕਰਨੇ। ਨਤੀਜਾ ਕੋਈ ਨਹੀਂ।

ਦੋਸਤੋ ਬੀਮਾਰੀ ਦਾ ਇਲਾਜ ਹੁੰਦਾ ,ਪਰਹੇਜ਼ ਹੁੰਦਾ,ਸਾਵਧਾਨੀਆਂ ਹੁੰਦੀਆਂ,ਦਿਲ ਦੇ ਦਿਲਾਸੇ ਸਿਆਸੀ ਤਮਾਸ਼ੇ ਜਾ ਫ਼ਜ਼ੂਲ ਪੈਸਾ ਖ਼ਰਚੀ ਦਾ ਕੋਈ ਲਾਭ ਨਹੀਂ। ਕਰੋਨਾ ਦਾ ਬਚਾਅ ਘਰ ਵਿੱਚ ਬੈਠਣਾ ਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਨਾ ਕਿਸੇ ਹੋਰ ਜਾਣਕਾਰੀ ਲਈ ਮੇਰੇ ਨੰ 9814127296 ਤੇ ਕਿਸੇ ਸਮੇਂ ਵੀ ਗੱਲ ਕਰ ਸਕਦੇ।

Share this Article
Leave a comment