ਹਿੰਮਤ ਹੈ ਤਾਂ ਚੀਨ ‘ਤੇ ਸਰਜੀਕਲ ਸਟ੍ਰਾਈਕ ਕਰਕੇ ਦਿਖਾਓ : ਅਸਦੁਦੀਨ ਓਵੈਸੀ

Rajneet Kaur
3 Min Read

ਨਿਊਜ਼ ਡੈਸਕ: AIMIM ਮੁਖੀ ਅਸਦੁਦੀਨ ਓਵੈਸੀ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਰਤੀ ਜਨਤਾ ਪਾਰਟੀ  ਨੂੰ ਨਿਸ਼ਾਨੇ ‘ਤੇ ਲਿਆ ਹੈ। ਤੇਲੰਗਾਨਾ ਦੇ ਆਦਿਲਾਬਾਦ ‘ਚ ਇਕ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਜੇਕਰ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਕੋਲ ਇੰਨੀ ਤਾਕਤ ਹੈ ਤਾਂ ਉਹ ਚੀਨ ‘ਤੇ ਸਰਜੀਕਲ ਸਟ੍ਰਾਈਕ ਕਿਉਂ ਨਹੀਂ ਕਰਦੀ। ਦੱਸ ਦੇਈਏ ਕਿ ਬੀਜੇਪੀ ਦੇ ਸੂਬਾ ਪ੍ਰਧਾਨ ਬੰਦੀ ਸੰਜੇ ਨੇ ਦਾਅਵਾ ਕੀਤਾ ਸੀ ਕਿ ਉਹ ਤੇਲੰਗਾਨਾ ਦੇ ਪੁਰਾਣੇ ਸ਼ਹਿਰ ਵਿੱਚ ਸਰਜੀਕਲ ਸਟ੍ਰਾਈਕ ਕਰਨਗੇ। ਬੰਦੀ ਸੰਜੇ ਦੇ ਇਸ ਬਿਆਨ ‘ਤੇ ਓਵੈਸੀ ਨੇ ਜਵਾਬੀ ਕਾਰਵਾਈ ਕੀਤੀ ਹੈ।

ਓਵੈਸੀ ਨੇ ਕਿਹਾ ਕਿ ਉਹ ਕਹਿੰਦੇ ਹਨ ਕਿ ਜੇਕਰ ਅਸੀਂ ਪੁਰਾਣੇ ਸ਼ਹਿਰ ‘ਚ ਸਰਜੀਕਲ ਸਟ੍ਰਾਈਕ ਕਰਦੇ ਹਾਂ ਤਾਂ ਅਸੀਂ ਕਿਹੜੀਆਂ ਚੂੜੀਆਂ ਪਾ ਕੇ ਬੈਠੇ ਹਾਂ। ਉਨ੍ਹਾਂ ਕਿਹਾ ਕਿ ਜੇਕਰ ਭਾਜਪਾ ਕੋਲ ਇੰਨੀ ਤਾਕਤ ਹੈ ਤਾਂ ਉਨ੍ਹਾਂ ਦੀ ਅਗਵਾਈ ਵਾਲੀ ਸਰਕਾਰ ਚੀਨ ‘ਤੇ ਸਰਜੀਕਲ ਸਟ੍ਰਾਈਕ ਕਿਉਂ ਨਹੀਂ ਕਰਦੀ। 2020 ਵਿੱਚ ਇੱਕ ਜਨ ਸਭਾ ਨੂੰ ਸੰਬੋਧਿਤ ਕਰਦੇ ਹੋਏ, ਬੰਦੀ ਸੰਜੇ ਨੇ ਕਿਹਾ ਸੀ ਕਿ ਸੱਤਾਧਾਰੀ ਭਾਰਤ ਰਾਸ਼ਟਰ ਸਮਿਤੀ (ਟੀਆਰਐਸ) ਅਤੇ AIMIM ਮੁਖੀ ਓਵੈਸੀ ਰੋਹਿੰਗਿਆ, ਪਾਕਿਸਤਾਨੀ ਅਤੇ ਅਫਗਾਨ ਵੋਟਰਾਂ ਦੀ ਮਦਦ ਨਾਲ ਜੀਐਚਐਮਸੀ ਚੋਣਾਂ ਜਿੱਤਣ ਦੀ ਕੋਸ਼ਿਸ਼ ਕਰ ਰਹੇ ਹਨ।

ਓਵੈਸੀ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ‘ਤੇ ਕੇਸੀਆਰ ਅਤੇ ਆਪਣੇ ਵਿਚਕਾਰ ਗੁਪਤ ਸੌਦੇ ਦੇ ਦਾਅਵੇ ‘ਤੇ ਵੀ ਨਿਸ਼ਾਨਾ ਸਾਧਿਆ ਅਤੇ ਕਿਹਾ, “ਜੇ ਸਟੀਅਰਿੰਗ ਮੇਰੇ ਹੱਥਾਂ ਵਿਚ ਹੈ ਤਾਂ ਤੁਹਾਨੂੰ (ਅਮਿਤ ਸ਼ਾਹ) ਦਰਦ ਕਿਉਂ ਮਹਿਸੂਸ ਹੁੰਦਾ ਹੈ? ਹੈਦਰਾਬਾਦ ਦੇ ਸੰਸਦ ਮੈਂਬਰ ਓਵੈਸੀ ਨੇ ਕਿਹਾ ਕਿ ਭਾਜਪਾ ਨੇ ਮੰਦਿਰਾਂ ਲਈ ਕਰੋੜਾਂ ਰੁਪਏ ਮਨਜ਼ੂਰ ਕੀਤੇ ਹਨ ਅਤੇ ਉਸ ਤੋਂ ਬਾਅਦ ਵੀ ਉਹ ਮੇਰੇ ‘ਤੇ ਦੋਸ਼ ਲਗਾਉਂਦੇ ਹਨ ਕਿ ਸਟੀਅਰਿੰਗ ਮੇਰੇ ਹੱਥ ‘ਚ ਹੈ, ਜੇਕਰ ਸਟੀਅਰਿੰਗ ਮੇਰੇ ਹੱਥ ‘ਚ ਹੈ ਤਾਂ ਤੁਹਾਨੂੰ ਦਰਦ ਕਿਉਂ ਹੁੰਦਾ ਹੈ?

ਓਵੈਸੀ ਨੇ ਅੱਗੇ ਕਿਹਾ ਕਿ ਤੇਲੰਗਾਨਾ ‘ਚ ਕਾਂਗਰਸ ਦੇ ਨੇਤਾ ਕਹਿੰਦੇ ਹਨ ਕਿ ਜੇਕਰ ਸੂਬੇ ‘ਚ ਉਨ੍ਹਾਂ ਦੀ ਸਰਕਾਰ ਆਉਂਦੀ ਹੈ ਤਾਂ ਉਹ 100 ਹਲਕਿਆਂ ‘ਚ ਰਾਮ ਮੰਦਿਰ ਬਣਾਉਣਗੇ ਅਤੇ ਇਸ ਦੇ ਨਿਰਮਾਣ ਲਈ 10 ਕਰੋੜ ਰੁਪਏ ਦੇਣਗੇ।ਫਿਰ ਵੀ ਭਾਜਪਾ ਆਗੂ ਕਹਿੰਦੇ ਹਨ ਕਿ ਮੁਸਲਮਾਨਾਂ ਦੀ ਚਾਪਲੂਸੀ ਕੀਤੀ ਜਾ ਰਹੀ ਹੈ, ਮੁਸਲਮਾਨਾਂ ਨੂੰ ਖੁਸ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ, ਤੇਲੰਗਾਨਾ ਦੇ ਮੁਸਲਮਾਨਾਂ ਨੂੰ ਇਸ ਗੱਲ ‘ਤੇ ਕੋਈ ਇਤਰਾਜ਼ ਨਹੀਂ ਹੈ ਕਿ ਮੰਦਿਰਾਂ ਨੂੰ ਪੈਸਾ ਕਿਉਂ ਦਿੱਤਾ ਜਾ ਰਿਹਾ ਹੈ। ਜੇ ਪੈਸੇ ਦੇਣੇ ਹਨ ਤਾਂ ਪੈਸੇ ਸਾਰਿਆਂ ਨੂੰ ਦਿਓ, ਕਿਸੇ ਇਕ ਨੂੰ ਨਾ ਦਿਓ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment