ਜਾਣੋ ਕਿਸ ਟੀਵੀ ਚੈਨਲ ਨੂੰ ਹਿੰਸਾ ਤੇ ਨਿਯਮਾਂ ਦੀ ਉਲੰਘਣਾ ਕਰਨ ਲਈ ਦੋਸ਼ੀ ਠਹਿਰਾ ਕੇ ਕੀਤਾ ਜ਼ੁਰਮਾਨਾ

TeamGlobalPunjab
2 Min Read

ਵਰਲਡ ਡੈਸਕ:- ਖਾਲਸਾ ਟੀਵੀ ਨੂੰ ਯੂਕੇ ‘ਚ ਹਿੰਸਕ ਵੀਡੀਓ ਦਾ ਸਿੱਧਾ ਪ੍ਰਸਾਰਣ ਕਰਨ ਲਈ ਸਿੱਖਾਂ ਨੂੰ ਉਕਸਾਉਣ ਲਈ 50 ਲੱਖ ਰੁਪਏ ਦਾ ਜ਼ੁਰਮਾਨਾ ਕੀਤਾ ਗਿਆ ਹੈ। ਬ੍ਰਿਟੇਨ ਦੀ ਮੀਡੀਆ ‘ਤੇ ਨਿਗਰਾਨੀ ਰੱਖਣ ਵਾਲੀ ਸੰਸਥਾ ਓਫਕਾਮ (Ofcom) ਨੇ ਖਾਲਿਸ ਟੀਵੀ ਨੂੰ ਹਿੰਸਾ ਤੇ ਨਿਯਮਾਂ ਦੀ ਉਲੰਘਣਾ ਲਈ ਦੋਸ਼ੀ ਠਹਿਰਾਉਂਦਿਆਂ ਇਹ ਕਾਰਵਾਈ ਕੀਤੀ ਹੈ।

ਜਾਂਚ ਤੋਂ ਪਤਾ ਲੱਗਿਆ ਕਿ ਮਿਊਜ਼ਿਕ ਵੀਡੀਓ ‘ਬੱਗਾ ਅਤੇ ਸ਼ੇਰਾ’ ਦਾ ਗਾਣਾ ਜੁਲਾਈ 2018 ‘ਚ ਖਾਲਸਾ ਟੀਵੀ ‘ਤੇ ਪ੍ਰਸਾਰਿਤ ਕੀਤਾ ਗਿਆ ਸੀ। ਇਸ ਨੇ ਭਾਰਤ ਦੀ ਮਰਹੂਮ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਦੀ ਤਸਵੀਰ ਦਿਖਾਈ, ਜਿਸ ਦੇ ਮੂੰਹ ‘ਚੋਂ ਲਹੂ ਨਿਕਲ ਰਿਹਾ ਸੀ। ਤਸਵੀਰ ਹੇਠਾਂ ਕੈਪਸ਼ਨ ‘ਚ ਲਿਖਿਆ ਹੈ, ‘ਮਾੜੀ ਔਰਤ ਤੁਸੀਂ ਬੇਗੁਨਾਹਾਂ ਦਾ ਲਹੂ ਪੀਤਾ’। ਵੀਡੀਓ ‘ਚ ਇਕ ਗਾਣਾ ਵੀ ਚੱਲ ਰਿਹਾ ਸੀ, ‘ਵਾਰੀਅਰਜ਼’ ਤੁਹਾਡੇ ਸਾਮਰਾਜ ਨੂੰ ਨਸ਼ਟ ਕਰ ਦੇਵੇਗਾ’। ਵੀਡੀਓ ‘ਚ ਦਿੱਲੀ ‘ਚ ਲਾਲ ਕਿਲ੍ਹਾ ਜਲਾਉਂਦੇ ਹੋਏ ਦਿਖਾਇਆ ਗਿਆ ਹੈ।

ਓਫਕਾਮ(Ofcom) ਨੇ ਆਪਣੇ ਬਿਆਨ ‘ਚ ਕਿਹਾ ਹੈ ਕਿ ਖਾਲਸਾ ਟੀਵੀ ਨੂੰ ਇਕ ਪ੍ਰੋਗਰਾਮ ਦਾ ਪ੍ਰਸਾਰਣ ਕਰਨ ਲਈ ਵੀ ਦੋਸ਼ੀ ਪਾਇਆ ਗਿਆ ਹੈ, ਜਿਸ ‘ਚ ਲੋਕਾਂ ‘ਤੇ ਦੋਸ਼ ਲਗਾਇਆ ਜਾਂਦਾ ਹੈ ਕਿ ਉਹ ਭਾਰਤ ‘ਚ ਸਿੱਖ ਧਰਮ ਦੀ ਆਲੋਚਨਾ ਕਰਨ ਵਾਲੇ ਤੇ ਹਿੰਸਕ ਖਾਲਿਸਤਾਨ ਲਿਬਰੇਸ਼ਨ ਫਰੰਟ (ਕੇਐਲਐਫ) ਦੀ ਹਮਾਇਤ ਕਰਨ ਵਾਲਿਆਂ ਵਿਰੁੱਧ ਹਿੰਸਾ ਕਰਨ ਲਈ ਉਕਸਾਉਣ। ਯੂਕੇ ‘ਚ, ਖਾਲਸ ਟੀਵੀ ਕੋਲ ਸਿੱਖ ਮਸਲਿਆਂ ‘ਤੇ ਪ੍ਰਸਾਰਣ ਕਰਨ ਦਾ ਲਾਇਸੈਂਸ ਹੈ।

ਦੱਸ ਦਈਏ ਖਾਲਿਸਤਾਨੀ ਚੈਨਲ ਖਾਲਸਾ ਟੀਵੀ ਵੀ ਪਿਛਲੇ 79 ਦਿਨਾਂ ਤੋਂ ਭਾਰਤ ‘ਚ ਕਿਸਾਨ ਅੰਦੋਲਨ ਦਾ ਸਮਰਥਨ ਕਰ ਰਿਹਾ ਹੈ। ਕਿਸਾਨੀ ਲਹਿਰ ਦੀ ਆੜ ‘ਚ ਖਾਲਿਸਤਾਨ ਪੱਖੀ ਵਿਰੋਧ ਪ੍ਰਦਰਸ਼ਨ ਬ੍ਰਿਟੇਨ ਸਣੇ ਕਈ ਦੇਸ਼ਾਂ ‘ਚ ਹੋ ਰਹੇ ਹਨ। 26 ਜਨਵਰੀ ਨੂੰ ਲਾਲ ਕਿਲ੍ਹੇ ‘ਤੇ ਹੋਈ ਹਿੰਸਾ ਤੋਂ ਬਾਅਦ ਵੀ ਇਸ ਪਾਬੰਦੀਸ਼ੁਦਾ ਸੰਗਠਨ ਨੇ ਲੋਕਾਂ ਨੂੰ ਭੜਕਾਉਣ ਲਈ ਕਈ ਵੀਡੀਓ ਤੇ ਫੋਟੋਆਂ ਜਾਰੀ ਕੀਤੀਆਂ ਸਨ। ਸਰਕਾਰ ਨੇ ਅਜਿਹੀਆਂ ਸੰਸਥਾਵਾਂ ਦੁਆਰਾ ਚਲਾਈਆਂ ਜਾ ਰਹੀਆਂ ਭਾਰਤ ਵਿਰੋਧੀ ਗਤੀਵਿਧੀਆਂ ਲਈ ਸੋਸ਼ਲ ਮੀਡੀਆ ‘ਤੇ ਕਈ ਅਕਾਊਂਟ ਨੂੰ ਵੀ ਮੁਅੱਤਲ ਕਰ ਦਿੱਤਾ ਹੈ।

- Advertisement -

TAGGED: ,
Share this Article
Leave a comment