ਜੇਕਰ ਤੁਸੀਂ ਵੀ ਹੋ ਐਸਬੀਆਈ ਗ੍ਰਾਹਕ ਤਾਂ ਹੋ ਜਾਓ ਸਾਵਧਾਨ! ਲੱਗਣਗੇ ਇਹ ਨਵੇਂ ਨਿਯਮ

TeamGlobalPunjab
2 Min Read

ਚੰਡੀਗੜ੍ਹ : ਸਟੇਟ ਬੈਂਕ ਆਫ ਇੰਡੀਆ (ਐਸਬੀਆਈ) ਨੇ ਆਪਣੇ ਗ੍ਰਾਹਕਾਂ ਨੂੰ ਵੱਡਾ ਤੋਹਫਾ ਦਿੰਦਿਆਂ ਉਨ੍ਹਾਂ ਨੂੰ 8 ਤੋਂ 10 ਵਾਰ ਏਟੀਐਮ ਦੀ ਫਰੀ ਸਹੂਲਤ ਦੇਣ ਦਾ ਐਲਾਨ ਕਰ ਦਿੱਤਾ ਹੈ। ਇਸ ਸਬੰਧੀ ਐਸਬੀਆਈ ਵੱਲੋਂ ਆਪਣੀ ਵੈੱਬਸਾਈਟ ‘ਤੇ ਜਾਣਕਾਰੀ ਵੀ ਸਾਂਝੀ ਕੀਤੀ ਗਈ ਹੈ। ਐਸਬੀਆਈ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਜੇਕਰ ਕੋਈ ਗ੍ਰਾਹਕ ਇਸ ਤੋਂ ਜਿਆਦਾ ਵਾਰ ਏਟੀਐਮ ਵਰਤੇਗਾ ਤਾਂ ਉਸ ਤੋਂ ਨਿਰਧਾਰਿਤ ਰਕਮ ਵਸੂਲੀ ਜਾਵੇਗੀ। ਜਾਣਕਾਰੀ ਅਨੁਸਾਰ ਐਸਬਾਈਆਈ ਦੇ ਇਹ ਨਵੇਂ  ਹੁਕਮ ਆਉਂਦੀ ਇੱਕ ਅਕਤੂਬਰ ਤੋਂ ਲਾਗੂ ਹੋਣ ਜਾ ਰਹੇ ਹਨ।

ਐਸਬੀਆਈ ਨੇ ਨਵੇਂ ਹੁਕਮ ਜਾਰੀ ਕਰਦਿਆਂ ਦੱਸਿਆ ਕਿ ਬਚਤ ਬੈਂਕ ਖਾਤਾ ਧਾਰਕਾਂ ਨੂੰ 8 ਵਾਰ ਪੈਸਿਆਂ ਦਾ ਲੈਣਦੇਣ ਦੀ ਸਹੂਲਤ ਬਿਲਕੁਲ ਮੁਫਤ ਦਿੱਤੀ ਜਾਵੇਗੀ ਜਿਸ ਵਿੱਚ ਐਸਬੀਆਈ ਏਟੀਐਮ ‘ਤੇ ਪੰਜ ਅਤੇ ਹੋਰ ਬੈਂਕ ਏਟੀਐਮ  ਵਿੱਚ 3 ਲੈਣ ਦੇਣ ਸ਼ਾਮਲ ਹਨ। ਇੱਥੇ ਹੀ ਬੱਸ ਨਹੀਂ ਵੱਡੇ ਨਗਰਾਂ ਅੰਦਰ ਖਾਤਾਧਾਰਕਾਂ ਨੂੰ ਇਹ ਸਹੂਲਤ 10 ਵਾਰ ਲਈ ਮੁਫਤ ਮਿਲੇਗੀ ਜਿਨ੍ਹਾਂ ਵਿੱਚ ਐਸਬੀਆਈ ਏਟੀਐਮ ‘ਤੇ 5 ਅਤੇ ਹੋਰ ਬੈਂਕਾਂ ਦੇ ਏਟੀਐਮ ‘ਤੇ ਵੀ ਵਾਰ ਲੈਣ ਦੇਣ ਦੀ ਸਹੂਲਤ ਮੁਫਤ ਮਿਲੇਗੀ। ਇਸ ਤੋਂ ਇਲਾਵਾ ਐਸਬੀਆਈ ਪਹਿਲੀ ਅਕਤੂਬਰ ਤੋਂ ਪ੍ਰਭਾਵੀ ਅਤੇ ਲੋਅ ਬੈਂਲੇਂਸ ਕਰਕੇ ਲੈਣ-ਦੇਣ ਨਾ ਹੋਣ ਕਰਕੇ 20 ਰੁਪਏ ‘ਤੇ ਜੀਐਸਟੀ ਚਾਰਜ ਕਰੇਗਾ।  ਏਟੀਐਮ ‘ਤੇ ਕਾਰਡਲੈਸ ਨਿਕਾਸੀ ਨਹੀ 22 ਰੁਪਏ ‘ਤੇ ਜੀਐਸਟੀ ਵੀ ਵਸੂਲੇਗਾ। ਇਸ ਤੋਂ ਇਲਾਵਾ ਐਸਬੀਆਈ ਵੱਲੋਂ ਤਨਖਾਹ ਖਾਤਿਆਂ ਲਈ ਏਟੀਐਮ ਅਤੇ ਹੋਰ ਬੈਂਕ ਏਟੀਐਮ ਵਿੱਚ ਮੁਫਤ ਅਸੀਮਤ ਲੈਣ-ਦੇਣ ਦੀ ਸੁਵਿਧਾ ਦੇਣ ਦੀ ਗੱਲ ਵੀ ਕਹੀ ਗਈ ਹੈ।

 

Share this Article
Leave a comment