ਗੁਜਰਾਤ ਦੌਰੇ ‘ਤੇ ਮੁੱਖ ਮੰਤਰੀ ਭਗਵੰਤ ਮਾਨ, ਸਾਬਰਮਤੀ ਆਸ਼ਰਮ ‘ਚ ਮਹਾਤਮਾ ਗਾਂਧੀ ਦਾ ਚਰਖਾ ਕੱਤਿਆ

TeamGlobalPunjab
2 Min Read

ਨਿਊਜ਼ ਡੈਸਕ: ਚੰਡੀਗੜ੍ਹ ਦੇ ਮੁੱਦੇ ਨੂੰ ਲੈ ਕੇ ਭਖੀ ਸਿਆਸਤ ਵਿਚਾਲੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਗੁਜਰਾਤ ਦੇ ਦੌਰੇ ‘ਤੇ ਹਨ। ਉੱਥੇ ਉਨ੍ਹਾਂ ਨੇ ਸਾਬਰਮਤੀ ਆਸ਼ਰਮ ਜਾਕੇ ਮਹਾਤਮਾ ਗਾਂਧੀ ਦਾ ਚਰਖਾ ਕੱਤਿਆ। ਇਸ ਤੋਂ ਬਾਅਦ ਭਗਵੰਤ ਮਾਨ ਨੇ ਕਿਹਾ ਕਿ ਆਸ਼ਰਮ ਵਿੱਚ ਆਕੇ ਕਾਫ਼ੀ ਕੁੱਝ ਦੇਖਣ ਨੂੰ ਮਿਲਿਆ। ਉਨ੍ਹਾਂ ਕਿਹਾ ਪੰਜਾਬ ਦੇ ਲਗਭਗ ਹਰ ਘਰ ਵਿੱਚ ਅੱਜ ਵੀ ਚਰਖਾ ਹੈ ਅਸੀ ਦੇਸ਼ ਨੂੰ ਪਿਆਰ ਕਰਣ ਵਾਲੇ ਲੋਕ ਹਾਂ। ਉਨ੍ਹਾਂ ਕਿਹਾ ਮੈਨੂੰ ਲੱਗਦਾ ਹੈ ਕਿ ਗੁਜਰਾਤ ਦੇ ਲੋਕ ਬਹੁਤ ਇਨਕਲਾਬੀ ਲੋਕ ਹਨ ਸਾਨੂੰ ਉਮੀਦ ਹੈ ਕਿ ਗੁਜਰਾਤੀ ਵੀ ਦੇਸ਼ ਦੀ ਤਰੱਕੀ ਵਿੱਚ ਯੋਗਦਾਨ ਦੇਣ ਲਈ ਤਿਆਰ ਹਨ।

ਗੁਜਰਾਤ ‘ਚ ਵਿਧਾਨ ਸਭਾ ਚੋਣਾਂ ਇਸ ਸਾਲ ਦੇ ਅਖੀਰ ‘ਚ ਹੋਣ ਵਾਲੀਆਂ ਹਨ, ਜਿਸ ਨੂੰ ਦੇਖਦਿਆਂ ਆਮ ਆਦਮੀ ਪਾਰਟੀ ਨੇ ਆਪਣਾ ਪ੍ਰਚਾਰ ਪਹਿਲਾਂ ਹੀ ਸ਼ੁਰੂ ਕਰ ਦਿੱਤਾ ਹੈ। ਇਸੇ ਮਿਸ਼ਨ ਤਹਿਤ ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਸੀਐਮ ਭਗਵੰਤ ਮਾਨ ਅਹਿਮਦਾਬਾਦ ਪਹੁੰਚ ਗਏ। ਉਹ ਦੋ ਦਿਨ ਗੁਜਰਾਤ ‘ਚ ਰਹਿਣਗੇ ਅਤੇ ਰੋਡ ਸ਼ੋਅ ਸਣੇ ਕਈ ਪ੍ਰੋਗਰਾਮਾਂ ‘ਚ ਹਿੱਸਾ ਲੈਣਗੇ। ਐਤਵਾਰ ਨੂੰ ਭਗਵੰਤ ਮਾਨ ਅਤੇ ਕੇਜਰੀਵਾਲ ਸਵਾਮੀਨਾਰਾਇਣ ਮੰਦਿਰ ਜਾਣਗੇ, ਇਸ ਤੋਂ ਬਾਅਦ ਉਨ੍ਹਾਂ ਦੀ ਪੰਜਾਬ ਵਾਪਸੀ ਹੋਵੇਗੀ।

- Advertisement -

ਆਮ ਆਦਮੀ ਪਾਰਟੀ ਵਿੱਚ ਕੇਜਰੀਵਾਲ ਤੋਂ ਬਾਅਦ ਭਗਵੰਤ ਮਾਨ ਚੋਣਾਂ ਲਈ ਵੱਡਾ ਚਿਹਰਾ ਬਣੇ ਹਨ। ਆਮ ਆਦਮੀ ਪਾਰਟੀ ਹੁਣ ਤੱਕ ਦਿੱਲੀ ਤੱਕ ਸੀਮਤ ਸੀ, ਪਰ ਹੁਣ ਪੰਜਾਬ ਵੀ ਅਜਿਹਾ ਸੂਬਾ ਬਣ ਗਿਆ ਹੈ, ਜਿੱਥੇ ਆਪ ਦੀ ਸਰਕਾਰ ਬਣੀ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment