ਜੇਕਰ ਤੁਸੀਂ ਵੀ ਹੋ ਮਾਸਪੇਸ਼ੀਆਂ ਦੇ ਦਰਦ ਤੋਂ ਪੀੜਤ ਤਾਂ ਇਹ ਖਬਰ ਹੋਵੇਗੀ ਤੁਹਾਡੇ ਲਈ ਰਾਮਬਾਣ

TeamGlobalPunjab
4 Min Read

ਨਿਊਜ਼ ਡੈਸਕ : ਜੇਕਰ ਤੁਹਾਨੂੰ ਗਰਦਨ ਦੀਆਂ ਮਾਸਪੇਸ਼ੀਆਂ ਤੇ ਮੋਡਿਆਂ ਦੇ ਕੋਲ ਦਰਦ ਰਹਿੰਦਾ ਹੈ ਤਾਂ ਤੁਸੀਂ ਵੀ ਸਰਵਾਈਕਲ ਦੀ ਬਿਮਾਰੀ ਨਾਲ ਪੀੜਤ ਹੋ ਸਕਦੇ ਹੋ। ਮੌਜੂਦਾ ਸਮੇਂ ਸਰਵਾਈਕਲ ਇੱਕ ਆਮ ਪਰੇਸ਼ਾਨੀ ਬਣ ਗਈ ਹੈ। ਸਰਵਾਈਕਲ ਸਪੌਂਡੇਲਾਇਟਸ ਹੱਡੀਆਂ ਅਤੇ ਜੋੜਾਂ ਦੀ ਜਾਂਚ ਦੌਰਾਨ ਸਾਹਮਣੇ ਆਉਣ ਵਾਲੀ ਸਭ ਤੋਂ ਆਮ ਬੀਮਾਰੀ ਹੈ। ਬਜੁਰਗਾਂ ਦੇ ਨਾਲ-ਨਾਲ ਹੁਣ ਨੌਜਵਾਨ ਵੀ ਇਸ ਬਿਮਾਰੀ ਤੋਂ ਪੀੜਤ ਹਨ।

ਇਹ ਬਿਮਾਰੀ ਔਰਤਾਂ ‘ਚ ਵਧੇਰੇ ਪਾਈ ਜਾਂਦੀ ਹੈ। ਜਿਸ ਦਾ ਕਾਰਨ ਸਰੀਰਕ ਕਮਜ਼ੋਰੀ, ਵਧਦੀ ਉਮਰ, ਮਾਹਵਾਰੀ, ਗਰਭ ਅਵਸਥਾ, ਹਾਰਮੋਨਲ ਬਦਲਾਅ, ਖਰਾਬ ਜੀਵਨਢੰਗ, ਉੱਠਣ-ਬੈਠਣ ਦਾ ਗਲਤ ਤਰੀਕਾ ਆਦਿ ਹੋ ਸਕਦੇ ਹਨ। ਅਜਿਹੀ ਸਮੱਸਿਆ ਸਾਹਮਣੇ ਆਉਣ ‘ਤੇ ਤੁਰੰਤ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। ਇਸ ਦੇ ਨਾਲ ਹੀ ਅਸੀਂ ਕੁਝ ਘਰੇਲੂ ਨੁਸਖਿਆ ਨਾਲ ਵੀ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹਾਂ। ਆਓ ਜਾਣਦੇ ਹਾਂ ਸਰਵਾਈਕਲ ਦੇ ਲੱਛਣਾਂ, ਕਾਰਨਾਂ ਅਤੇ ਇਸ ਤੋਂ ਬਚਣ ਵਾਲੇ ਘਰੇਲੂ ਨੁਸਖਿਆਂ ਬਾਰੇ :

ਸੁੰਡ : ਸਰੋਂ ਦੇ ਤੇਲ ‘ਚ ਸੁੰਡ ਮਿਲਾ ਕੇ ਇੱਕ ਪੇਸਟ ਤਿਆਰ ਕਰ ਲਵੋ ਤੇ ਇਸ ਨਾਲ ਗਰਦਨ ਦੀ ਮਾਲਿਸ਼ ਕਰਨ ਨਾਲ ਸਰਵਾਈਕਲ ਦੀ ਬਿਮਾਰੀ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਇਸ ਤੋਂ ਸਵੇਰੇ-ਸ਼ਾਮ ਦੁੱਧ ਨਾਲ ਸੁੰਡ ਤੇ ਅਸ਼ਵਗੰਧਾ ਦਾ ਸੇਵਨ ਵੀ ਕਰ ਸਕਦੇ ਹੋ।

- Advertisement -

ਅਜਵਾਇਣ : ਸਰਵਾਈਕਲ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਅਜਵਾਇਣ ਦੀ ਵੀ ਵਰਤੋਂ ਕੀਤੀ ਜਾ ਸਕਦੀ ਹੈ। ਅਜਵਾਇਣ ਲੈ ਕੇ ਇਸ ਦੀ ਪੋਟਲੀ ਬਣਾ ਲਵੋ। ਇਸ ਨੂੰ ਤਵੇ ‘ਤੇ ਗਰਮ ਕਰਕੇ ਗਰਦਨ ਨੂੰ ਸੇਕਣ ਨਾਲ ਗਰਦਨ ਦਾ ਦਰਦ ਤੋਂ ਰਾਹਤ ਮਿਲੇਗੀ।

ਲੌਂਗ : ਲੌਂਗ ਦਾ ਤੇਲ ਵੀ ਸਰਵਾਈਕਲ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਫਾਇਦੇਮੰਦ ਹੁੰਦਾ ਹੈ।  ਸਰੋਂ ਤੇ ਲੌਂਗ ਦੇ ਤੇਲ ਨੂੰ ਮਿਲਾ ਕੇ ਗਰਦਨ ਦੀ ਚੰਗੀ ਤਰ੍ਹਾਂ ਨਾਲ ਮਾਲਿਸ਼ ਕਰਨ ਨਾਲ ਵੀ ਦਰਦ ਤੋਂ ਰਾਹਤ ਮਿਲਦੀ ਹੈ।

ਅਦਰਕ ਤੇ ਜੈਤੂਨ ਦਾ ਤੇਲ : ਚਾਹ ‘ਚ ਅਦਰਕ ਪਾ ਕੇ ਪੀਣ ਨਾਲ ਗਰਦਨ ਦੇ ਦਰਦ ਤੋਂ ਕਾਫੀ ਰਾਹਤ ਮਿਲਦੀ ਹੈ। ਜੈਤੂਨ ਦੇ ਤੇਲ ਨੂੰ ਗਰਮ ਕਰਕੇ ਇਸ ਨਾਲ ਗਰਦਨ ਦੀ ਮਸਾਜ ਕਰੋ।

- Advertisement -

ਗਰਦਨ ਦੀ ਕਸਰਤ : ਇਸ ਦਰਦ ਨੂੰ ਘੱਟ ਕਰਨ ਲਈ ਗਰਦਨ ਨੂੰ ਘੜੀ ਦੀ ਤਰ੍ਹਾਂ ਹੋਲੀ-ਹੋਲੀ ਪੰਜ ਮਿੰਟ ਤੱਕ ਘੁਮਾਓ, ਫਿਰ ਇਹ ਕਿਰਿਆ ਦੂਜੀ ਦਿਸ਼ਾ ‘ਚ ਕਰੋ। ਇਸ ਤੋਂ ਬਾਅਦ ਗਰਦਨ ਨੂੰ ਉਪਰ ਤੋਂ ਥੱਲੇ ਅਤੇ ਫਿਰ ਸੱਜੇ-ਖੱਬੇ ਘੁਮਾਓ।

ਸਰਵਾਈਕਲ ਦੇ ਲੱਛਣ :

ਗਰਦਨ ‘ਚ ਖਿਚਾਅ, ਗਰਦਨ ਝੁਕਾਉਣ ਤੇ ਹਿਲਾਉਣ ‘ਚ ਦਰਦ ਹੋਣਾ, ਜਕੜਣ ਮਹਿਸੂਸ ਹੋਣਾ, ਚੱਕਰ ਤੇ ਉਲਟੀਆਂ ਆਉਣਾ, ਸਿਰ ‘ਚ ਪਿੱਛੇ ਦਰਦ ਹੋਣਾ, ਮੋਡਿਆਂ ‘ਚ ਦਰਦ, ਹੱਥਾਂ ਪੈਰਾਂ ਸੁੰਨ ਹੋਣਾ ਆਦਿ ਸਰਵਾਈਕਲ ਦੇ ਮੁੱਖ ਲੱਛਣ ਹਨ।

ਸਰਵਾਈਕਲ ਦੇ ਕਾਰਨ :

ਵਧੇਰੇ ਲੰਮੇ ਸਮੇਂ ਤੱਕ ਲਗਾਤਾਰ ਕੰਮ ਕਰਨਾ, ਜ਼ਿਆਦਾ ਬੈਠਣ ਵਾਲਾ ਕੰਮ, ਉੱਚੇ ਸਰ੍ਹਾਣੇ ਦਾ ਇਸਤੇਮਾਲ, ਬਹੁਤ ਨਰਮ ਜਾਂ ਸਖਤ ਗੱਦੇ, ਤਣਾਅ ਅਤੇ ਘੱਟ ਨੀਂਦ ਆਉਣਾ, ਗਰਭ ਅਵਸਥਾ ਸਮੇਂ ਤੇ ਡਿਲਵਰੀ ਤੋਂ ਬਾਅਦ ਸਮੱਸਿਆ ਦਾ ਵਧਣਾ, ਹਾਰਮੋਨਜ਼ ਦੀਆਂ ਤਬਦੀਆਂ ਕਰਕੇ, ਮਾਈਗਰੇਨ ਦੇ ਰੋਗੀਆਂ ‘ਚ, ਜ਼ਿਆਦਾ ਬੋਝ ਚੁੱਕਣ, ਹੱਡੀਆਂ ਦੇ ਕਮਜ਼ੋਰ ਹੋਣ ਕਾਰਨ, ਸਿਰ ਝੁਕਾਅ ਕੇ ਕੰਮ ਕਰਨਾ ਆਦਿ ਸਰਵਾਈਕਲ ਦੇ ਮੁੱਖ ਕਾਰਨ ਹਨ।

ਬਚਾਅ ਲਈ ਜ਼ਰੂਰੀ ਨਿਯਮ :

ਬੈਠਦੇ, ਤੁਰਦੇ, ਕੰਪਿਊਟਰ ‘ਤੇ ਕੰਮ ਕਰਦਿਆਂ ਆਪਣਾ ਪਾਸਚਰ ਠੀਕ ਰੱਖੋ, ਰੋਜ਼ਾਨਾ ਕਸਰਤ ਕਰੋ, ਮੋਬਾਈਲ ਫੋਨ ਨੂੰ ਆਪਣੇ ਕੰਨ ਤੇ ਮੋਢਿਆਂ ‘ਚ ਫਸਾ ਕੇ ਗੱਲ ਨਾ ਕਰੋ, ਮੋਬਾਈਲ ਦੀ ਘੱਟ ਵਰਤੋਂ, ਕੈਲਸ਼ੀਅਮ ਤੇ ਵਿਟਾਮਿਨ-ਡੀ ਦਾ ਭਰਪੂਰ ਮਾਤਰਾ ‘ਚ ਸੇਵਨ ਕਰੋ।

 

 

Disclaimer: This content including advice provides generic information only. Always consult a specialist or your own doctor for more information. Global Punjab TV does not claim responsibility for this information.

Share this Article
Leave a comment