Bigg Boss 13 ਦੇ ਕੰਟੈਂਟ ‘ਤੇ ਭੜਕੇ ਲੋਕਾਂ ਨੇ ਸ਼ੋਅ ਨੂੰ ਬੈਨ ਕਰਨ ਦੀ ਕੀਤੀ ਮੰਗ

TeamGlobalPunjab
2 Min Read

ਛੋਟੇ ਪਰਦੇ ਦੇ ਸਭ ਤੋਂ ਚਰਚਿਤ ਟੀਵੀ ਸ਼ੋਅ ਬਿੱਗ ਬੌਸ ਦਾ 13ਵਾਂ ਸੀਜ਼ਨ ਸ਼ੁਰੂ ਹੋ ਚੁੱਕਿਆ ਹੈ ਤੇ ਇਸ ਵਾਰ ਮੇਕਰਸ ਨੇ ਸ਼ੋਅ ਦੀ ਟੀਆਰਪੀ ਦਾ ਗਰਾਫ ਥੋੜ੍ਹਾ ਹੋਰ ਉਪਰ ਲੈ ਕੇ ਜਾਣ ਲਈ ਕੁੱਝ ਨਵੀਂ ਤਰਕੀਬਾਂ ਖੋਜ ਕੱਢੀਆਂ ਹਨ। ਸ਼ੋਅ ਦਾ ਟਾਈਮ ਸਲਾਟ ਥੋੜ੍ਹਾ ਹੋਰ ਅੱਗੇ ਖਿਸਕਾਇਆ ਗਿਆ ਹੈ ਤੇ ਹੁਣ ਇਸ ਨੂੰ ਰਾਤ ਨੂੰ 10:30 ਵਜੇ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਟਾਈਮਿੰਗ ਅੱਗੇ ਖਿਸਕਾਉਣ ਦੇ ਪਿੱਛੇ ਇੱਕ ਹੋਰ ਵੱਡੀ ਵਜ੍ਹਾ ਇਹ ਵੀ ਹੈ ਕਿ ਮੇਕਰਸ ਸ਼ੋਅ ਨੂੰ ਪਹਿਲਾਂ ਨਾਲੋਂ ਥੋੜ੍ਹਾ ਹੋਰ ਜ਼ਿਆਦਾ ਬੋਲਡ ਤੇ ਸੈਂਸੇਸ਼ਨਲ ਬਣਾਉਣਾ ਚਾਹੁੰਦੇ ਹਨ।

ਇਸ ਸ਼ੋਅ ਵਿੱਚ ਹੁਣ ਮੁੰਡੇ – ਕੁੜੀਆਂ ਬਿਸਤਰਾ ਵੀ ਸ਼ੇਅਰ ਕਰ ਰਹੇ ਹਨ ਯਾਨੀ ਮਸਾਲਾ ਵੀ ਹੈ ਅਤੇ ਤੜਕਾ ਵੀ। ਨਵੀਂ ਖਬਰ ਇਹ ਹੈ ਕਿ ਕੁੱਝ ਲੋਕ ਬਿੱਗ ਬੌਸ ਦੇ ਇਸ ਸੀਜ਼ਨ ਦਾ ਵਿਰੋਧ ਕਰ ਰਹੇ ਹਨ ਤੇ ਕੋਸ਼ਿਸ਼ ਹੋ ਰਹੀ ਹੈ ਸੋਸ਼ਲ ਮੀਡੀਆ ਜ਼ਰਿਏ ਇਸ ਸ਼ਿਕਾਇਤ ਨੂੰ ਪ੍ਰਧਾਨਮੰਤਰੀ ਨਰਿੰਦਰ ਮੋਦੀ ਤੱਕ ਪਹੁੰਚਾਇਆ ਜਾਵੇ।

ਸ਼ਨੀਵਾਰ ਤੋਂ ਹੀ ਟਵਿੱਟਰ ‘ਤੇ ਦੋ ਹੈਸ਼ ਟੈਗ ਟ੍ਰੈਂਡ ਕਰ ਰਹੇ ਹਨ। ਇਹਨਾਂ ‘ਚੋਂ ਇੱਕ ਹੈ # ਜਿਹਾਦੀ_ਬਿਗਬੌਸ ਤੇ ਦੂਜਾ ਹੈ #BoycottBigBoss ਦੋਵੇਂ ਹੀ ਹੈਸ਼ ਟੈਗਸ ‘ਤੇ ਲੋਕ ਬਿੱਗ ਬੌਸ ‘ਚ ਅਸ਼ਲੀਲਤਾ ਪਰੋਸੇ ਜਾਣ ਦਾ ਵਿਰੋਧ ਕਰ ਰਹੇ ਹਨ।

ਟਵਿਟਰ ਉੱਤੇ ਇੱਕ ਯੂਜ਼ਰ ਨੇ ਪੀਐੱਮਓ ਇੰਡੀਆ ਨੂੰ ਟੈਗ ਕਰਦੇ ਹੋਏ ਲਿਖਿਆ ਹੈ ਕਿ ਆਖਰ ਕਦੋਂ ਤੱਕ PMO ਸੌਂਦੇ ਰਹਿਣਗੇ ਅਤੇ ਇਸ ਤਰ੍ਹਾਂ ਦੀਆਂ ਚੀਜਾਂ ਨੂੰ ਨਜ਼ਰਅੰਦਾਜ ਕਰਦੇ ਰਹਿਣਗੇ।

ਇਸ ਤਰ੍ਹਾਂ ਦੇ ਕੁੱਝ ਟਵੀਟਸ ਵਿੱਚ ਬਿੱਗ ਬੌਸ ਦੇ ਖਿਲਾਫ ਕੈਂਪੇਨ ਚਲਾਉਣ ਦੀ ਗੱਲ ਕਹੀ ਗਈ ਹੈ। ਟਵੀਟ ਵਿੱਚ ਕਿਹਾ ਗਿਆ ਹੈ ਕਿ ਇਹ ਸ਼ੋਅ ਭਾਰਤੀ ਸੰਸਕ੍ਰਿਤੀ ਲਈ ਖ਼ਤਰਾ ਹੈ।

ਦੱਸ ਦੇਈਏ ਕਿ ਰਿਐਲਿਟੀ ਟੀਵੀ ਸ਼ੋਅ ਬਿੱਗ ਬੌਸ ਹਮੇਸ਼ਾ ਤੋਂ ਇਸਦੇ ਕੰਟੈਂਟ ਨੂੰ ਲੈ ਕੇ ਵਿਵਾਦਾਂ ‘ਚ ਰਿਹਾ ਹੈ। ਇਸ ਵਾਰ ਸ਼ੋਅ ‘ਚ ਦਿਖਾਏ ਜਾ ਰਹੇ ਕੰਟੈਂਟ ਨੂੰ ਲੈ ਕੇ ਲੋਕ ਸੋਸ਼ਲ ਮੀਡੀਆ ‘ਤੇ ਇਸਦਾ ਵਿਰੋਧ ਕਰ ਰਹੇ ਹਨ।

Share this Article
Leave a comment