ਹਰ ਇੱਕ ਮਾਂ ਬਾਪ ਲਈ ਸਭ ਤੋਂ ਖੁਸ਼ੀ ਦਾ ਸਮਾਂ ਬੱਚੇ ਦਾ ਪੈਦਾ ਹੋਣਾ ਹੁੰਦਾ ਹੈ ਤੇ ਇੰਝ ਲੱਗਦਾ ਹੈ ਕਿ ਇਸ ਸਮੇਂ ਲਈ ਮਸ਼ਹੂਰ ਫਿਲਮ ਅਦਾਕਾਰਾ ਪ੍ਰਿਯੰਕਾ ਚੋਪੜਾ ਵੀ ਕਾਫੀ ਉਤਸੁਕ ਹਨ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਪ੍ਰਿਯੰਕਾ ਦਾ ਕਹਿਣਾ ਹੈ ਕਿ, “ਮੈਂ ਮਾਂ ਬਣਨ ਦਾ ਇੰਤਜਾਰ ਨਹੀਂ ਕਰ ਸਕਦੀ। ਮੈਂ ਬੇਕਰਾਰ ਹਾਂ ਕਿ ਭਗਵਾਨ ਦੀ ਦੁਆ ਨਾਲ ਸਾਰਿਆਂ ਦੀ ਜ਼ਿੰਦਗੀ ਵਿੱਚ ਖੂਬਸੂਰਤ ਪਲ ਆਉਂਦੇ ਹਨ ਅਤੇ ਨਿਕ ਅਤੇ ਮੈਂ ਵੀ ਇਸ ਪਲ ਨੂੰ ਜਰੂਰ ਪਾਉਣਾ ਚਾਹੁੰਦੇ ਹਾਂ”
ਦੱਸ ਦਈਏ ਕਿ ਪ੍ਰਿਯੰਕਾ ਚੋਪੜਾ ਨੇ ਬੀਤੇ ਸਾਲ ਦਸੰਬਰ ‘ਚ ਰਾਜਸਥਾਨ ਦੇ ਜੋਧਪੁਰ ਵਿਖੇ ਅਮਰੀਕਾ ਦੇ ਪ੍ਰਸਿੱਧ ਗਾਇਕ ਨਿੱਕ ਜੋਨਸ ਨਾਲ ਵਿਆਹ ਕਰਵਾਇਆ ਸੀ। ਇਨ੍ਹਾਂ ਦੋਨਾਂ ਦੇ ਵਿਆਹ ਦੀ ਚਰਚਾ ਖੂਬ ਬਣੀ ਰਹੀ। ਦੱਸਣਯੋਗ ਹੈ ਕਿ ਪ੍ਰਿਯੰਕਾ ਚੋਪੜਾ ਇੰਨੀ ਦਿਨੀਂ ਫਿਲਮ ‘ਦਾ ਸਕਾਰਡ ਇੰਜ ਪਿੰਕ’ ਨਾਲ ਬਾਲੀਵੁੱਡ ਵਿੱਚ ਮੁੜ ਵਾਪਸੀ ਕਰ ਰਹੇ ਹਨ। ਇਸ ਫਿਲਮ ‘ਚ ਉਹ ਫਰਹਾਨ ਅਖਤਰ ਅਤੇ ਜਾਇਰਾ ਵਸੀਮ ਦੇ ਨਾਲ ਨਜ਼ਰ ਆਉਂਣਗੇ ਤੇ ਪ੍ਰਿਯੰਕਾ ਭਾਰਤ ਦੇ ਨਾਲ ਨਾਲ ਅਮਰੀਕਾ ਵਿੱਚ ਵੀ ਪ੍ਰਮੋਸ਼ਨ ਕਰ ਰਹੇ ਹਨ।
- Advertisement -