ਜੇ ਕਰਮਚਾਰੀ ਦੀ ਮੌਤ ਕੋਵਿਡ -19 ਕਾਰਨ ਹੋਈ, ਤਾਂ ਪਰਿਵਾਰ ਨੂੰ ਮ੍ਰਿਤਕ ਦੀ ਰਿਟਾਇਰਮੈਂਟ ਦੀ ਉਮਰ ਤਕ ਪੂਰੀ ਤਨਖਾਹ ਦਿੱਤੀ ਜਾਏਗੀ: ਟਾਟਾ ਸਟੀਲ

TeamGlobalPunjab
1 Min Read

ਰਾਂਚੀ: ਕੋਰੋਨਾ ਕਾਰਨ ਕਈ ਲੋਕਾਂ ਦੀ ਮੌਤ ਹੋ ਗਈ ਹੈ।ਜਿਸ ਤੋਂ ਬਾਅਦ ਮ੍ਰਿਤਕਾਂ ਦੇ ਘਰ ਦੇ ਇੱਕਲੇ,ਬੇਸਹਾਰਾ ਰਹਿ ਗਏ ਹਨ।ਕਿਸੇ ਦੇ ਪਤੀ ਦੀ ਕੋਵਿਡ 19 ਨਾਲ ਜਾਨ ਚਲੀ ਗਈ ਹੈ ਜਿਸ ਕਾਰਨ ਪਤਨੀ ਅਤੇ ਉਸਦਾ ਪਰਿਵਾਰ ਘਰ ਦਾ ਗੁਜ਼ਾਰਾ ਕਰਨ ‘ਚ ਅਸਮਰਥ ਹੋ ਗਿਆ ਹੈ। ਇਸੇ ਕਾਰਨਾਂ ਨੁੰ ਦੇਖਦੇ ਹੋਏ ਟਾਟਾ ਸਟੀਲ ਕੰਪਨੀ ਨੇ ਵੱਡਾ ਫੈਸਲਾ ਲਿਆ ਹੈ।ਉਨ੍ਹਾਂ ਕਿਹਾ ਹੈ ਕਿ ਜੇਕਰ ਉਨ੍ਹਾਂ ਦੇ ਕਿਸੇ ਵੀ ਮੁਲਾਜ਼ਮ ਦੀ ਕੋਵਿਡ 19 ਕਾਰਨ ਮੌਤ ਹੁੰਦੀ ਹੈ ਤਾਂ ਉਹ ਮ੍ਰਿਤਕ ਦੀ 60 ਸਾਲ ਦੀ ਉਮਰ ਤੱਕ ਪੂਰੀ ਤਨਖਾਹ ਦਿੰਦੇ ਰਹਿਣਗੇ। ਇਹੀ ਨਹੀਂ, ਉਸ ਦੇ ਬੱਚਿਆਂ ਦੀ ਪੜ੍ਹਾਈ ਦਾ ਪੂਰਾ ਇੰਤਜ਼ਾਮ ਵੀ ਕੰਪਨੀ ਕਰੇਗੀ ਅਤੇ ਅਜਿਹੇ ਪਰਿਵਾਰਾਂ ਨੂੰ ਮੈਡੀਕਲ ਤੇ ਰਿਹਾਇਸ਼ ਸਹੂਲਤ ਵੀ ਮਿਲਦੀ ਰਹੇਗੀ। ਕੰਪਨੀ ਆਪਣੇ ਮੁਲਾਜ਼ਮਾਂ ਨੂੰ ਸਮਾਜਿਕ ਸੁਰੱਖਿਆ ਤਹਿਤ ਮਦਦ ਕਰਨ ਦੀ ਹਰ ਸੰਭਵ ਪਹਿਲ ਕਰ ਰਹੀ ਹੈ ਤਾਂ ਕਿ ਕੰਪਨੀ ‘ਚ ਕੰਮ ਕਰਨ ਵਾਲੇ ਹਰ ਮੁਲਾਜ਼ਮ ਦਾ ਭਵਿੱਖ ਬੇਹਤਰ ਹੋਵੇ। ਜਮਸ਼ੇਦਪੁਰ ਸਥਿਤ ਸਟੀਲ ਨਿਰਮਾਤਾ ਨੇ ਐਲਾਨ ਕੀਤਾ ਹੈ ਕਿ ਟਾਟਾ ਸਟੀਲ ਕੋਵਿਡ -19 ਕਾਰਨ ਮਰਨ ਵਾਲੇ ਸਾਰੇ ਕਰਮਚਾਰੀਆਂ ਦੇ ਪਰਿਵਾਰ ਨੂੰ ਮਹੀਨੇਵਾਰ ਤਨਖਾਹ ਜਾਰੀ ਰੱਖੇਗੀ।

- Advertisement -

Share this Article
Leave a comment