ਸੈਂਕੜੇ ਲੋਕਾਂ ਦੀ ਭੀੜ ‘ਚ ਥਾਣੇਦਾਰ ਦੀ ਪਿਸਤੌਲ ਨੇ ਕਰਤਾ ਵੱਡਾ ਕਾਂਡ, ਵੇਖ ਕੇ ਬੇਹੋਸ਼ ਹੋਇਆ ASI

TeamGlobalPunjab
2 Min Read

ਜਲੰਧਰ : ਸੂਬੇ ਅੰਦਰ ਚੋਰੀ ਦੀਆਂ ਘਟਨਾਵਾਂ ਦਿਨ-ਬ-ਦਿਨ ਵਧਦੀਆਂ ਹੀ ਜਾ ਰਹੀਆਂ ਨੇ। ਚੋਰੀ ਦੀ ਜਿਸ ਘਟਨਾ ਤੋਂ ਅਸੀਂ ਤੁਹਾਨੂੰ ਅੱਜ ਵਾਕਿਫ ਕਰਾਉਣ ਜਾ ਰਹੇ ਹਾਂ ਇਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਦਰਅਸਲ ਇਹ ਮਾਮਲਾ ਆਮ ਜਨਤਾ ਦੀ ਰੱਖਿਆ ਲਈ ਬਣਾਈ ਗਈ ਪੰਜਾਬ ਪੁਲਿਸ ਨਾਲ ਸਬੰਧਤ ਹੈ। ਇਹ ਖਬਰ ਜਲੰਧਰ ਦੀ ਹੈ ਜਿੱਥੇ ਦਿਨ-ਦਿਹਾੜੇ ਡਿਊਟੀ ਦੌਰਾਨ ਇੱਕ ਪੁਲਿਸ ਅਧਿਕਾਰੀ ਦਾ ਸਰਵਿਸ ਰਿਵਾਲਵਰ ਹੀ ਚੋਰੀ ਹੋ ਗਿਆ। ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਪਨਸਪ ਦੇ ਚੇਅਰਮੈਨ ਬਣਨ ਤੋਂ ਬਾਅਦ ਪਹਿਲੀ ਵਾਰ ਜਲੰਧਰ ਪਹੁੰਚੇ ਤਜਿੰਦਰ ਬਿੱਟੂ ਦਾ ਲੋਕਾਂ ਵਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ। ਜਿੱਥੇ ਸ਼ਹਿਰ ਦੇ ਮੌਜੂਦਾ ਡਿਪਟੀ ਮੇਅਰ ਸਿਮਰਨਜੀਤ ਸਿੰਘ ਬੰਟੀ ਪਹੁੰਚੇ ਜਿਨ੍ਹਾਂ ਦੇ ਨਾਲ ਤਾਇਨਾਤ ਏਐੱਸਆਈ ਭੂਸ਼ਣ ਕੁਮਾਰ ਦਾ ਰਿਵਾਲਵਰ ਚੋਰੀ ਹੋ ਗਿਆ। ਜਦੋਂ ਏਐੱਸਆਈ ਭੂਸ਼ਣ ਕੁਮਾਰ ਨੂੰ ਇਸਦਾ ਪਤਾ ਲੱਗਿਆ ਤਾਂ ਉਨ੍ਹਾਂ ਦੇ ਹੋਸ਼ ਉੱਡ ਗਏ। ਜਿਸ ਕਾਰਨ ਉਸ ਦੀ ਤਬੀਅਤ ਵਿਗੜ ਗਈ ਅਤੇ ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਉਣਾ ਪਿਆ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

ਇਸ ਸਬੰਧੀ ਪੁਸ਼ਟੀ ਕਰਦਿਆਂ ਡੀਸੀਪੀ ਗੁਰਮੀਤ ਸਿੰਘ ਨੇ ਦੱਸਿਆ ਕਿ ਉੱਥੇ ਭੀੜ ਹੋਣ ਕਾਰਨ ਕਿਸੇ ਸ਼ਰਾਰਤh ਅਨਸਰ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ ਤੇ ਫਿਲਹਾਲ ਉਨ੍ਹਾਂ ਨੇ ਐਫਆਈਆਰ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ ‘ਚ ਜਦੋਂ ਡਿਪਟੀ ਮੇਅਰ ਸਿਮਰਨਜੀਤ ਸਿੰਘ ਬੰਟੀ ਨਾਲ ਇਸ ਘਟਨਾ ਬਾਰੇ ਗੱਲ ਕੀਤੀ ਤਾਂ ਉਨ੍ਹਾਂ ਨੇ ਪੱਲਾ ਝਾੜਦਿਆਂ ਕਿਹਾ ਕਿ ਇਹ ਉਸ ਦੀ ਖੁਦ ਦੀ ਜਿੰਮੇਵਾਰੀ ਸੀ ਅਤੇ ਹੁਣ ਚਲੋ ਜੇਕਰ ਕੋਈ ਅਜਿਹੀ ਘਟਨਾ ਵਾਪਰ ਹੀ ਗਈ ਹੈ ਤਾਂ ਉਹ ਕਾਰਵਾਈ ਕਰ ਰਹੇ ਹਨ।

ਇੰਨਾ ਹੀ ਨਹੀ ਇਹ ਵੀ ਖਬਰ ਹੈ ਕਿ ਇਸ ਪ੍ਰੋਗਰਾਮ ਦੇ ਦੌਰਾਨ ਕਾਂਗਰਸੀ ਆਗੂ ਮਲਕੀਤ ਸਿੰਘ ਭੀਰਾ ਦੀ ਜੇਬ੍ਹ ‘ਚੋਂ ਵੀ 1 ਲੱਖ ਰੁਪਏ ਚੋਰੀ ਹੋਏ ਹਨ। ਇੱਥੇ ਸੋਚਣ ਵਾਲੀ ਗੱਲ ਇਹ ਹੈ ਕਿ ਜੇਕਰ ਪੁਲਿਸ ਮੁਲਾਜ਼ਮ ਆਪਣੇ ਸਰਵਿਸ ਰਿਵਾਲਵਰ ਦੀ ਵੀ ਦੇਖ-ਭਾਲ ਨਹੀਂ ਕਰ ਸਕਦੇ ਤਾਂ ਸੋਚਿਆ ਜਾ ਸਕਦਾ ਹੈ ਕਿ ਸ਼ਹਿਰ ਦੀ ਸੁਰੱਖਿਆ ਤਾਂ ਰਾਮ ਭਰੋਸੇ ਹੀ ਹੋਵੇਗੀ ।

Share this Article
Leave a comment