ਸਿਗਰਟ ਦੀ ਮਾੜੀ ਆਦਤ ਛਡਾਉਣਾ ਬਹੁਤ ਮੁਸ਼ਕਲ ਤਾਂ ਹੁੰਦਾ ਹੈ ਪਰ ਅਸੰਭਵ ਨਹੀਂ ਹੈ। ਜੇਕਰ ਤੁਸੀ ਵੀ ਸਿਗਰਟ ਪੀਣ ਦੇ ਆਦਿ ਹੋ ਜਾ ਤੁਹਾਡਾ ਕੋਈ ਪਰਿਵਾਰ ਦਾ ਮੈਂਬਰ ਸਿਗਰਟ ਦਾ ਆਦਿ ਹੈ ਤੇ ਇਸ ਆਦਤ ਨੂੰ ਛਡਾਉਣ ਲਈ ਸਾਰੇ ਉਪਾਅ ਕਰ ਚੁੱਕੇ ਹੋ। ਪਰ ਫਿਰ ਵੀ ਸਿਗਰਟ ਪੀਣ ਦੀ ਆਦਤ ਨਹੀਂ ਛੁੱਟ ਰਹੀ ਹੈ ਤਾਂ ਅਜਿਹੇ ਵਿੱਚ ਤੁਹਾਨੂੰ ਕੁੱਝ ਘਰੇਲੂ ਉਪਰਾਲਿਆਂ ਵਾਰੇ ਸੋਚਣਾ ਚਾਹੀਦਾ ਹੈ। ਅਸਲ ‘ਚ ਇਹ ਘਰੇਲੂ ਉਪਾਅ ਤੁਹਾਡੇ ਲਈ ਬਹੁਤ ਲਾਭਦਾਇਕ ਸਾਬਤ ਹੋਣਗੇ।
ਦਾਲਚੀਨੀ ਤੇ ਸ਼ਹਿਦ
ਸਿਗਰਟ ਪੀਣ ਨਾਲ ਫੇਫੜਿਆਂ ਦਾ ਕੈਂਸਰ, ਮੂੰਹ ਦੇ ਕੈਂਸਰ ਵਰਗੇ ਗੰਭੀਰ ਰੋਗ ਹੋ ਸਕਦੇ ਹਨ। ਜੇਕਰ ਤੁਸੀ ਸਿਗਰਟ ਦੀ ਮਾੜੀ ਆਦਤ ਤੋਂ ਨਿਜਾਤ ਪਾਉਣਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਦਾਲਚੀਨੀ ਤੇ ਸ਼ਹਿਦ ਬਹੁਤ ਲਾਭਦਾਇਕ ਹੋਵੇਗਾ। ਦਾਲਚੀਨੀ ਨੂੰ ਬਰੀਕ ਪੀਸ ਲਵੋ ਤੇ ਇਸ ਵਿੱਚ ਸ਼ਹਿਦ ਮਿਲਾ ਲਵੋ। ਜਦੋਂ ਵੀ ਤੁਹਾਡਾ ਮਨ ਸਿਗਰਟ ਪੀਣ ਦਾ ਕਰੇ ਤਾਂ ਇਸ ਹਾਲਤ ਵਿੱਚ ਦਾਲਚੀਨੀ ਤੇ ਸ਼ਹਿਦ ਦਾ ਸੇਵਨ ਕਰੋ।
ਅਜਵਾਇਣ ਅਤੇ ਸੌਂਫ਼
ਸਿਗਰਟ ਦੀ ਭੈੜੀ ਆਦਤ ਛਡਾਉਣ ਲਈ ਅਜਵਾਇਨ ਤੇ ਸੌਂਫ਼ ਦਾ ਸੇਵਨ ਕਰਨਾ ਚਾਹੀਦਾ ਹੈ। ਇਹ ਹੀ ਨਹੀਂ ਸਿਰਫ ਤੁਹਾਡੀ ਸਿਗਰਟ ਦੀ ਮਾੜੀ ਆਦਤ ਨੂੰ ਛਡਾਏਗਾ ਸਗੋਂ ਇਹ ਤੁਹਾਡੇ ਸਰੀਰ ਲਈ ਵੀ ਲਾਭਦਾਇਕ ਹੈ। ਅਜਵਾਇਣ ਤੇ ਸੌਂਫ਼ ‘ਚ ਥੋੜ੍ਹਾ ਜਿਹਾ ਕਾਲ਼ਾ ਲੂਣ ਮਿਲਾ ਕੇ ਪੀਸ ਲਵੋ। ਹੁਣ ਇਸ ਵਿੱਚ ਨੀਂਬੂ ਦਾ ਰਸ ਮਿਲਾ ਕੇ ਇੱਕ ਰਾਤ ਲਈ ਰੱਖ ਦਿਓ। ਅਗਲੀ ਸਵੇਰੇ ਇਸ ਨੂੰ ਗਰਮ ਤਵੇ ‘ਤੇ ਹਲਕਾ ਭੁੰਨ ਕੇ ਇੱਕ ਡੱਬੇ ਵਿੱਚ ਰੱਖ ਲਓ ਜਦੋਂ ਵੀ ਤੁਹਾਡਾ ਮਨ ਸਿਗਰਟ ਪੀਣ ਦਾ ਕਰੇ ਉਸ ਵੇਲੇ ਇਸ ਨੂੰ ਥੋੜ੍ਹਾ ਜਿਹਾ ਖਾ ਲਵੋ।
ਅਦਰਕ ਤੇ ਔਲਾ
ਅਦਰਕ ਤੇ ਔਲੇ ਨੂੰ ਕੱਦੁਕਸ ਕਰਕੇ ਸੁੱਕਾ ਲਵੋ ਹੁਣ ਇਸ ਵਿੱਚ ਨੀਂਬੂ ਅਤੇ ਲੂਣ ਪਾ ਲਵੋ। ਤੁਸੀ ਇਸ ਮਿਸ਼ਰਣ ਨੂੰ ਇੱਕ ਡੱਬੇ ਵਿੱਚ ਭਰ ਕੇ ਆਪਣੇ ਕੋਲ ਰੱਖ ਲਵੋ। ਜਦੋਂ ਵੀ ਤੁਹਾਡਾ ਮਨ ਸਿਗਰਟ ਪੀਣ ਦਾ ਕਰੇ ਉਸ ਵੇਲੇ ਹੀ ਅਦਰਕ ਅਤੇ ਔਲੇ ਦੇ ਇਸ ਪੇਸਟ ਦਾ ਸੇਵਨ ਕਰੋ।
ਪਿਆਜ ਦਾ ਰਸ
ਪਿਆਜ ਦੇ ਰਸ ਦੇ ਫਾਇਦੇ ਤਾਂ ਤੁਸੀਂ ਜ਼ਰੂਰ ਸੁਣੇ ਹੋਣਗੇ ਪਰ ਕੀ ਤੁਹਾਨੂੰ ਪਤਾ ਹੈ ਕਿ ਪਿਆਜ ਦਾ ਰਸ ਤੁਹਾਡੀ ਸਿਗਰਟ ਦੀ ਆਦਤ ਨੂੰ ਵੀ ਛੁਡਵਾ ਸਕਦਾ ਹੈ। ਅਜਿਹੇ ਵਿੱਚ ਤੁਹਾਨੂੰ ਨਿਯਮਤ ਰੂਪ ਨਾਲ ਹਰ ਰੋਜ਼ 4 ਚੱਮਚ ਪਿਆਜ ਦੇ ਰਸ ਦਾ ਸੇਵਨ ਕਰਨਾ ਚਾਹੀਦਾ ਹੈ ।