punjab govt punjab govt
Home / ਜੀਵਨ ਢੰਗ / Blackheads ਤੋਂ ਛੁਟਕਾਰਾ ਪਾਉਣ ਲਈ ਅਪਣਾਓ ਇਹ ਘਰੇਲੂ ਤਰੀਕੇ

Blackheads ਤੋਂ ਛੁਟਕਾਰਾ ਪਾਉਣ ਲਈ ਅਪਣਾਓ ਇਹ ਘਰੇਲੂ ਤਰੀਕੇ

ਨਿਊਜ਼ ਡੈਸਕ: ਚਮੜੀ ਦੀਆਂ ਪਰੇਸ਼ਾਨੀਆਂ ‘ਚੋਂ ਸਭ ਤੋਂ ਆਮ ਪਰੇਸ਼ਾਨੀ ਹੈ ਨੱਕ ‘ਤੇ ਹੋਣ ਵਾਲੇ Blackheads। ਇਸ ਕਾਰਨ ਨੱਕ ਦਾ ਰੰਗ ਵੀ ਕਾਲਾ ਲੱਗਣ ਲਗਦਾ ਹੈ। ਕਈ ਲੋਕ ਘਰ ਵਿੱਚ ਜਦੋਂ Blackheads ਕੱਢਣ ਦੀ ਕੋਸ਼ਿਸ਼ ਕਰਦੇ ਹਨ ਤਾਂ ਉਹ ਆਪਣੇ ਆਪ ਨੂੰ ਹੋਰ ਨੁਕਸਾਨ ਪਹੁੰਚ ਲੈਂਦੇ ਹਨ। ਅਜਿਹੇ ‘ਚ ਜੇਕਰ ਤੁਸੀ ਵੀ ਘਰ ਵਿੱਚ ਹੀ Blackheads ਕੱਢਣਾ ਚਾਹੁੰਦੇ ਹੋ ਤਾਂ ਤੁਸੀ ਘਰੇਲੂ ਨੁਸਖੇ ਆਪਣਾ ਸਕਦੇ ਹੋ।

1 ) ਸ਼ਹਿਦ ਅਤੇ ਚੀਨੀ

ਇਸ ਦੀ ਵਰਤੋਂ ਨਾਲ ਡੈੱਡ ਸੈਲਸ ਤੋਂ ਮੁਕਤੀ ਮਿਲਦੀ ਹੈ, ਉਥੇ ਹੀ ਸ਼ਹਿਦ ਅਤੇ ਨੀਂਬੂ ਚਮੜੀ ਦੇ ਕਾਲੇਪਨ ਨੂੰ ਦੂਰ ਕਰਨ ਵਿੱਚ ਮਦਦ ਕਰਦੇ ਹਨ। ਇਸ ਦੇ ਨਾਲ ਹੀ ਇਸ ਤੋਂ ਗਲੋਇੰਗ ਅਤੇ ਸਾਫਟ ਸਕਿਨ ਪਾਉਣ ‘ਚ ਮਦਦ ਮਿਲਦੀ ਹੈ। ਇਸ ਨੂੰ ਬਣਾਉਣ ਲਈ ਇੱਕ ਪੈਨ ਵਿੱਚ 3 ਚਮਚ ਚੀਨੀ, 2 ਚਮਚ ਸ਼ਹਿਦ ਅਤੇ 1 ਚਮਚ ਨੀਂਬੂ ਦਾ ਜੂਸ ਮਿਲਾਓ। ਇਸ ਨੂੰ ਗਰਮ ਕਰੋ ਤੇ ਚੀਨੀ ਘੁਲਣ ਦਾ ਇੰਤਜ਼ਾਰ ਕਰੋ। ਜਦੋਂ ਸਾਰਾ ਕੁਝ ਚੰਗੀ ਤਰ੍ਹਾਂ ਮਿਲ ਜਾਵੇ ਤਾਂ ਗੈਸ ਬੰਦ ਕਰਕੇ ਇਸ ਵਿੱਚ 3 ਚਮਚ ਗਲਿਸਰੀਨ ਨੂੰ ਚੰਗੀ ਤਰ੍ਹਾਂ ਮਿਕਸ ਕਰੋ। ਇਸ ਨੂੰ ਪੂਰੀ ਨੱਕ ‘ਤੇ ਚੰਗੀ ਤਰ੍ਹਾਂ ਲਗਾਓ 20 ਮਿੰਟ ਲਈ ਰੱਖੋ ਅਤੇ ਸੁੱਕਣ ਦਵੋ। ਫਿਰ ਇਸ ਨੂੰ ਉਤਾਰ ਦਵੋ।

2 ) ਦੁੱਧ ਅਤੇ ਜੈਲੇਟਿਨ

ਦੁੱਧ ਚਮੜੀ ਨੂੰ ਪੋਸ਼ਣ ਦੇਣ ਦੇ ਨਾਲ ਨਿਖਾਰਨ ਵਿੱਚ ਮਦਦ ਕਰਦਾ ਹੈ। ਇਸ ਨੂੰ ਬਣਾਉਣ ਲਈ 1 ਚਮਚ ਦੁੱਧ ਅਤੇ ਇੱਕ ਚਮਚ ਜੈਲੇਟਿਨ ਪਾਊਡਰ ਇੱਕ ਕਟੋਰੀ ਵਿੱਚ ਮਿਕਸ ਕਰੋ। ਇਸ ਤੋਂ ਬਾਅਦ ਇਸ ਮਿਸ਼ਰਣ ਨੂੰ 2 – 3 ਮਿੰਟ ਲਈ ਮਾਈਕਰੋਵੇਵ ਵਿੱਚ ਗਰਮ ਕਰੋ। ਜਦੋਂ ਇਹ ਗਾੜ੍ਹਾ ਹੋ ਜਾਵੇ ਤਾਂ ਇਸ ਨੂੰ ਨੱਕ ‘ਤੇ ਲਗਾਓ। ਘਟੋਂ-ਘੱਟ ਅੱਧੇ ਘੰਟੇ ਤੱਕ ਲਗਾ ਰੱਖੋ ਅਤੇ ਫਿਰ ਇਸ ਨੂੰ ਉਤਾਰ ਦਵੋ।

Disclaimer: This content including advice provides generic information only.  Global Punjab TV does not claim responsibility for this information.

Check Also

ਗਲੇ ਦੀ ਖ਼ਰਾਸ਼ ਸਣੇ ਕਈ ਸਮੱਸਿਆਵਾਂ ਨੂੰ ਦੂਰ ਕਰਦੀ ਹੈ ਮਿਸ਼ਰੀ

ਨਿਊਜ਼ ਡੈਸਕ: ਗੁਣਾਂ ਨਾਲ ਭਰਪੂਰ ਮਿਸ਼ਰੀ ਦੀ ਵਰਤੋਂ ਹਰ ਘਰ ’ਚ ਹੁੰਦੀ ਹੈ। ਮਿੱਠੀ ਹੋਣ …

Leave a Reply

Your email address will not be published. Required fields are marked *