ਕਾਕਰੋਚ ਨੇ ਕੀਤੀ ਜ਼ਿੰਦਗੀ ਹਰਾਮ ਤਾਂ ਇਨ੍ਹਾਂ ਆਸਾਨ ਤਰੀਕੇ ਨਾਲ ਕੱਢੋ ਘਰੋਂ ਬਾਹਰ

TeamGlobalPunjab
3 Min Read

ਨਿਊਜ਼ ਡੈਸਕ- ਕਾਕਰੋਚ ਇੱਕ ਅਣਚਾਹੇ ਜੀਵ ਹੈ ਜੋ ਭਾਰਤ ਦੇ ਲਗਭਗ ਹਰ ਘਰ ਵਿੱਚ ਪਾਇਆ ਜਾਂਦਾ ਹੈ। ਇਹ ਗੰਦਗੀ ਵਿੱਚ ਰਹਿੰਦਾ ਹੈ ਅਤੇ ਆਪਣੇ ਨਾਲ ਕਈ ਬਿਮਾਰੀਆਂ ਲੈ ਕੇ ਆਉਂਦਾ ਹੈ, ਜਿਸ ਕਾਰਨ ਕੋਈ ਵੀ ਇਸ ਨੂੰ ਦੇਖਣਾ ਪਸੰਦ ਨਹੀਂ ਕਰਦਾ। ਘਰ ਦੀ ਰਸੋਈ ਅਤੇ ਸਿੰਕ ਕਾਕਰੋਚਾਂ ਦੀ ਪਸੰਦੀਦਾ ਜਗ੍ਹਾ ਹਨ, ਇਹ ਖਾਸ ਤੌਰ ‘ਤੇ ਖਾਣ ਵਾਲੀਆਂ ਚੀਜ਼ਾਂ ਨੂੰ ਗੰਦਾ ਕਰਦੇ ਹਨ।

ਜੇਕਰ ਤੁਸੀਂ ਕਾਕਰੋਚ ਦੇ ਆਤੰਕ ਤੋਂ ਪਰੇਸ਼ਾਨ ਹੋ ਤਾਂ ਸਮੇਂ ‘ਤੇ ਇਨ੍ਹਾਂ ‘ਤੇ ਕਾਬੂ ਪਾਉਣਾ ਜ਼ਰੂਰੀ ਹੈ, ਨਹੀਂ ਤਾਂ ਇਹ ਤੁਹਾਡੇ ਪਰਿਵਾਰ ਦੇ ਮੈਂਬਰਾਂ ਵਿੱਚ ਫੂਡ ਪੋਇਜ਼ਨਿੰਗ ਵਰਗੀ ਬੀਮਾਰੀ ਦਾ ਕਾਰਨ ਬਣ ਸਕਦਾ ਹੈ। ਆਓ ਜਾਣਦੇ ਹਾਂ ਕਾਕਰੋਚ ਤੋਂ ਛੁਟਕਾਰਾ ਪਾਉਣ ਦਾ ਤਰੀਕਾ।

ਲੌਂਗ- ਲੌਂਗ ਵਿੱਚ ਬਹੁਤ ਸਾਰੇ ਔਸ਼ਧੀ ਗੁਣ ਹੁੰਦੇ ਹਨ, ਇਸ ਲਈ ਇਹ ਸਾਹ ਦੀ ਬਦਬੂ, ਜ਼ੁਕਾਮ ਨੂੰ ਠੀਕ ਕਰਨ ਅਤੇ ਪ੍ਰਤੀਰੋਧਕ ਸ਼ਕਤੀ ਵਧਾਉਣ ਵਿੱਚ ਮਦਦ ਕਰਦਾ ਹੈ। ਸ਼ਾਇਦ ਤੁਹਾਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਹੈ ਕਿ ਕਾਕਰੋਚ ਨੂੰ ਵੀ ਇਸ ਤੋਂ ਭਜਾਇਆ ਜਾ ਸਕਦਾ ਹੈ। ਲੌਂਗ ਦੇ ਕੁਝ ਟੁਕੜੇ ਘਰ ਦੇ ਕੋਨਿਆਂ ‘ਚ ਰੱਖੋ, ਇਸ ਨਾਲ ਕਾਕਰੋਚ ਭੱਜ ਜਾਂਦੇ ਹਨ।

ਮਿੱਟੀ ਦਾ ਤੇਲ- ਕਾਕਰੋਚਾਂ ਨੂੰ ਮਿੱਟੀ ਦੇ ਤੇਲ ਦੀ ਮਹਿਕ ਵੀ ਪਸੰਦ ਨਹੀਂ ਹੁੰਦੀ ਅਤੇ ਉਹ ਇਸ ਤੋਂ ਦੂਰ ਭੱਜ ਜਾਂਦੇ ਹਨ। ਮੋਪ ਕਰਨ ਲਈ ਪਾਣੀ ਵਿਚ ਮਿੱਟੀ ਦਾ ਤੇਲ ਕੁਝ ਮਾਤਰਾ ਵਿੱਚ ਮਿਲਾਓ, ਤਾਂ ਕਿ ਘਰ ਵਿੱਚ ਕਾਕਰੋਚ ਨਜ਼ਰ ਨਾ ਆਉਣ। ਘਰ ਦੇ ਕੋਨਿਆਂ ਵਿੱਚ ਮਿੱਟੀ ਦਾ ਤੇਲ ਦਾ ਛਿੜਕਾਅ ਕਰਨਾ ਨਾ ਭੁੱਲੋ, ਕਿਉਂਕਿ ਇਹ ਕਾਕਰੋਚਾਂ ਦੀ ਪਸੰਦੀਦਾ ਜਗ੍ਹਾ ਹੈ।

- Advertisement -

ਤੇਜਪੱਤਾ- ਤੇਜਪੱਤੇ ਦੀ ਵਰਤੋਂ ਖਾਣੇ ਦਾ ਸਵਾਦ ਵਧਾਉਣ ਲਈ ਕੀਤੀ ਜਾਂਦੀ ਹੈ, ਪਰ ਬਹੁਤ ਘੱਟ ਲੋਕ ਜਾਣਦੇ ਹਨ ਕਿ ਇਹ ਕਾਕਰੋਚਾਂ ਤੋਂ ਛੁਟਕਾਰਾ ਪਾਉਣ ਲਈ ਇੱਕ ਰਾਮਬਾਣ ਹੈ, ਅਸਲ ਵਿੱਚ, ਕਾਕਰੋਚ ਤੋਜਪੱਤੇ ਦੀ ਬਦਬੂ ਨੂੰ ਬਰਦਾਸ਼ਤ ਨਹੀਂ ਕਰਦੇ ਹਨ। ਤੇਜਪੱਤੇ ਨੂੰ ਪਿਸ ਕੇ ਵੱਖ-ਵੱਖ ਥਾਵਾਂ ‘ਤੇ ਰੱਖੋ, ਕਾਕਰੋਚ ਘਰੋਂ ਭੱਜ ਜਾਣਗੇ।

ਬੋਰਿਕ ਪਾਊਡਰ- ਬੋਰਿਕ ਪਾਊਡਰ ਖਾਣ ਨਾਲ ਕਾਕਰੋਚ ਨਹੀਂ ਬਚ ਸਕਦਾ। ਇਸ ਪਾਊਡਰ ਨੂੰ ਚੀਨੀ ਵਿੱਚ ਮਿਲਾ ਕੇ ਗੋਲੀਆਂ ਤਿਆਰ ਕਰੋ ਅਤੇ ਇਸ ਨੂੰ ਉਨ੍ਹਾਂ ਥਾਵਾਂ ‘ਤੇ ਰੱਖੋ ਜਿੱਥੇ ਕਾਕਰੋਚ ਆਉਣ ਦੀ ਜ਼ਿਆਦਾ ਸੰਭਾਵਨਾ ਹੁੰਦੀ ਹੈ। ਇਹ ਧਿਆਨ ਵਿੱਚ ਰੱਖਣਾ ਜ਼ਰੂਰੀ ਹੈ ਕਿ ਇਹ ਗੋਲੀਆਂ ਘਰ ਵਿੱਚ ਮੌਜੂਦ ਛੋਟੇ ਬੱਚਿਆਂ ਦੇ ਹੱਥਾਂ ਵਿੱਚ ਨਾ ਲੱਗ ਜਾਣ।

ਘਰ ਦੀ ਸਫਾਈ- ਕਾਕਰੋਚ ਗੰਦੀਆਂ ਥਾਵਾਂ ‘ਤੇ ਰਹਿਣਾ ਪਸੰਦ ਕਰਦੇ ਹਨ ਅਤੇ ਉਹ ਉੱਥੇ ਆਪਣੇ ਅੰਡੇ ਦਿੰਦੇ ਹਨ। ਅਜਿਹੇ ‘ਚ ਜੇਕਰ ਤੁਸੀਂ ਰਸੋਈ ਦੇ ਸਿੰਕ, ਬਾਥਰੂਮ ਦੀ ਜਾਲੀ, ਘਰ ਦੇ ਕੋਨਿਆਂ ਨੂੰ ਸਾਫ ਕਰੋਗੇ ਤਾਂ ਉੱਥੇ ਕਾਕਰੋਚ ਨਜ਼ਰ ਨਹੀਂ ਆਉਣਗੇ। ਕਾਕਰੋਚਾਂ ਦੇ ਆਉਣ ਵਾਲੇ ਰਸਤਿਆਂ ਨੂੰ ਚੰਗੀ ਤਰ੍ਹਾਂ ਸਾਫ਼ ਕਰੋ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment