ਕੈਨੇਡਾ ‘ਚ ਮੁੜ ਵਾਪਰੀ ਘਟਨਾ; ਨਾਮੀ ਬਿਲਡਰ ਤੇ ਗੁਰੂਘਰ ਦੇ ਮੁਖੀ ਦਾ ਗੋਲੀਆਂ ਮਾਰ ਕੇ ਕਤਲ

Prabhjot Kaur
2 Min Read

ਐਡਮਿੰਟਨ: ਕੈਨੇਡਾ ਦੇ ਸਾਊਥ ਐਡਮਿੰਟਨ ਦੇ ਮਿਲਵੁੱਡ ਇਲਾਕੇ ‘ਚ ਮੈਡੋਜ਼ ਰੈੱਕ ਸੈਂਟਰ ਲਾਗੇ ਕੰਸਟਰੱਕਸ਼ਨ ਸਾਈਟ ‘ਤੇ ਹੋਈ ਗੋਲੀਬਾਰੀ ‘ਚ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਇਕ ਹੋਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਇਸ ਹਮਲੇ ‘ਚ ਨਾਮਵਰ ਬਿਲਡਰ ਬੂਟਾ ਸਿੰਘ ਗਿੱਲ ਮ੍ਰਿਤਕਾਂ ‘ਚੋਂ ਇੱਕ ਸਨ ਤੇ ਉਹਨਾਂ ਦਾ ਇੱਕ ਸਾਥੀ ਵੀ ਜ਼ਖਮੀ ਦੱਸਿਆ ਜਾ ਰਿਹਾ ਹੈ। ਬੂਟਾ ਸਿੰਘ ਗਿੱਲ ਗੁਰੂ ਨਾਨਕ ਸਿੱਖ ਗੁਰਦੁਆਰੇ ਦਾ ਮੁੱਖ ਨਿਰਮਾਤਾ ਅਤੇ ਮੁਖੀ ਸੀ।

ਪੁਲਿਸ ਨੇ ਇਸ ਘਟਨਾ ਸਬੰਧੀਿ ਜਾਣਕਾਰੀ ਦਿੰਦੇ ਦੱਸਿਆ ਕਿ ਗੋਲੀਬਾਰੀ ਸੋਮਵਾਰ ਦੁਪਹਿਰ ਲਗਭਗ ਇੱਕ ਰਿਹਾਇਸ਼ੀ ਖੇਤਰ ਵਿੱਚ Cavanagh Blvd SW ਅਤੇ 30 Avenue SW ਦੇ ਨੇੜ੍ਹੇ ਹੋਈ। ਜਿਸ ਤੋਂ ਬਾਅਦ  ਉਸਾਰੀ ਅਧੀਨ ਇੱਕ ਸਾਈਟ ਨੂੰ ਬੰਦ ਕਰ ਦਿੱਤਾ।

ਖਬਰਾਂ ਮੁਤਾਬਕ ਬੂਟਾ ਸਿੰਘ ਨੂੰ ਗੋਲੀ ਉਸ ਵੇਲੇ ਲੱਗੀ ਜਦੋਂ ਉਹ ਆਪਣੀ ਕਾਰ ‘ਚ ਬੈੂਠੇ ਸਨ। ਇੱਕ ਗਵਾਹ ਨੇ ਗਲੋਬਲ ਨਿਊਜ਼ ਨੂੰ ਦੱਸਿਆ ਕਿ ਉਨ੍ਹਾਂ ਨੇ ਇੱਕ ਪੀੜਤ ਨੂੰ ਐਂਬੂਲੈਂਸ ਵਿੱਚ ਲਿਜਾਂਦੇ ਦੇਖਿਆ। ਅਲਬਰਟਾ ਹੈਲਥ ਸਰਵਿਸਿਜ਼ ਨੇ ਕਿਹਾ ਕਿ EMS ਨੇ ਇੱਕ ਵਿਅਕਤੀ ਨੂੰ ਗੰਭੀਰ ਤੇ ਜਾਨਲੇਵਾ ਸਥਿਤੀ ਵਿੱਚ ਹਸਪਤਾਲ ਪਹੁੰਚਾਇਆ।

ਰਿਪੋਰਟਾਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਕੰਸਟਰਕਸ਼ਨ ਵਾਲੀ ਥਾਂ ‘ਤੇ ਤਿੰਨ ਵਿਅਕਤੀ ਮੌਜੂਦ ਸਨ, ਜਦੋਂ ਝਗੜਾ ਹੋਇਆ, ਜਿਸ ਦੇ ਸਿੱਟੇ ਵਜੋਂ ਇੱਕ ਭਾਰਤੀ ਮੂਲ ਦੇ ਉਸਾਰੀ ਮਜ਼ਦੂਰ ਨੇ ਕਥਿਤ ਤੌਰ ‘ਤੇ ਗਿੱਲ ਅਤੇ ਸਿੰਘ ਦੋਵਾਂ ਨੂੰ ਗੋਲੀ ਮਾਰ ਕੇ ਆਪਣੀ ਜਾਨ ਲੈ ਲਈ। ਹਾਲਾਂਕਿ ਝਗੜੇ ਦਾ ਕਾਰਨ ਸਪੱਸ਼ਟ ਨਹੀਂ ਹੈ ਪਰ ਜਾਂਚ ਜਾਰੀ ਹੈ।

- Advertisement -

ਬੂਟਾ ਸਿੰਘ ਗਿੱਲ ਨੇ ਇਸ ਤੋਂ ਪਹਿਲਾਂ ਵੀ 2-3 ਵਾਰ ਪੁਲਿਸ ਕੋਲ ਜਬਰੀ ਕਾਲਾਂ ਅਤੇ ਧਮਕੀਆਂ ਮਿਲਣ ਦੀ ਸ਼ਿਕਾਇਤ ਦਰਜ ਕਰਵਾਈ ਸੀ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਐਡਮਿੰਟਨ ਵਿੱਚ ਹੋਰ ਬਿਲਡਰਾਂ ਨੂੰ ਧਮਕੀਆਂ ਮਿਲਣ ਅਤੇ ਨਵੇਂ ਬਣੇ ਘਰਾਂ ਨੂੰ ਅੱਗ ਲਾਉਣ ਦੀਆਂ ਰਿਪੋਰਟਾਂ ਹਨ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share this Article
Leave a comment