ਵਸਾਗਾ ਬੀਚ ‘ਤੇ ਵਾਪਰੀ ਛੁਰੇਬਾਜ਼ੀ ਦੀ ਘਟਨਾ ‘ਚ ਪੁਲਿਸ ਨੇ 15 ਸਾਲਾ ਲੜਕੇ ਨੂੰ ਦੋ ਮਾਮਲਿਆਂ ‘ਚ ਕੀਤਾ ਚਾਰਜ

TeamGlobalPunjab
1 Min Read

ਵਸਾਗਾ ਬੀਚ ਉੱਤੇ ਵਾਪਰੀ ਛੁਰੇਬਾਜ਼ੀ ਦੀ ਘਟਨਾ ਦੇ ਸਬੰਧ ਵਿੱਚ ਪੁਲਿਸ ਨੇ ਇੱਕ 15 ਸਾਲਾ ਲੜਕੇ ਨੂੰ ਕਤਲ ਕਰਨ ਦੀ ਕੋਸਿ਼ਸ਼ ਕਰਨ ਦੇ ਦੋ ਮਾਮਲਿਆਂ ਵਿੱਚ ਚਾਰਜ ਕੀਤਾ ਹੈ।

ਪੁਲਿਸ ਨੇ ਦੱਸਿਆ ਕਿ 17 ਜੂਨ ਨੂੰ ਇਸ ਬੀਚ ਉੱਤੇ ਦੋ 18 ਸਾਲਾ ਲੜਕਿਆਂ ਨੂੰ ਚਾਕੂ ਮਾਰ ਕੇ ਜ਼ਖ਼ਮੀ ਕਰ ਦਿੱਤਾ ਗਿਆ। ਸਿਮਕੋਅ ਕਾਊਂਟੀ ਪੈਰਾਮੈਡਿਕਸ ਦੋਵਾਂ ਜ਼ਖ਼ਮੀ ਵਿਅਕਤੀਆਂ ਨੂੰ ਲੋਕਲ ਹਸਪਤਾਲ ਲੈ ਗਏ ਤੇ ਬਾਅਦ ਵਿੱਚ ਇੱਕ ਜ਼ਖ਼ਮੀ ਲੜਕੇ ਨੂੰ ਏਅਰ ਐਂਬੂਲੈਂਸ ਰਾਹੀਂ ਟੋਰਾਂਟੋ ਏਰੀਆ ਦੇ ਟਰੌਮਾ ਸੈਂਟਰ ਲਿਜਾਇਆ ਗਿਆ।

ਜਾਂਚਕਾਰਾਂ ਨੇ ਦੱਸਿਆ ਕਿ ਮਸ਼ਕੂਕ ਤੇ ਉਸ ਦੇ ਸ਼ਿਕਾਰ ਹੋਏ ਦੋਵਾਂ ਲੜਕਿਆਂ ਦਰਮਿਆਨ ਪਹਿਲਾਂ ਲੜਾਈ ਹੋਈ ਤੇ ਫਿਰ ਮਸ਼ਕੂਕ ਨੇ ਦੋਵਾਂ ਉੱਤੇ ਤੇਜ਼ ਧਾਰ ਹਥਿਆਰ ਨਾਲ ਵਾਰ ਕਰ ਦਿੱਤੇ।

ਪੁਲਿਸ ਨੇ ਦੱਸਿਆ ਕਿ ਵੀਰਵਾਰ ਨੂੰ ਵਸਾਗਾ ਬੀਚ ਤੋਂ 15 ਸਾਲਾ ਲੜਕੇ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਸ ਉੱਤੇ ਕਤਲ ਕਰਨ ਦੀ ਕੋਸਿ਼ਸ਼, ਖਤਰਨਾਕ ਮਕਸਦ ਲਈ ਹਥਿਆਰ ਰੱਖਣ, ਰੌਬਰੀ ਤੇ ਪ੍ਰੋਬੇਸ਼ਨ ਆਰਡਰ ਦੀ ਉਲੰਘਣਾ ਕਰਨ ਦੇ ਚਾਰਜਿਜ਼ ਲੱਗੇ ਹਨ।

Share this Article
Leave a comment