ਕੈਨੇਡਾ ’ਚ ਭਾਰਤੀ ਮੂਲ ਦੇ ਜੋੜੇ ਨੇ ਜਿੱਤੀ 1 ਮਿਲੀਅਨ ਡਾਲਰ ਦੀ ਲਾਟਰੀ

TeamGlobalPunjab
1 Min Read

ਮਿਸੀਸਾਗਾ : ਕੈਨੇਡਾ ਦੇ ਮਿਸੀਸਾਗਾ ਸ਼ਹਿਰ ‘ਚ ਰਹਿੰਦੇ ਭਾਰਤੀ ਮੂਲ ਦੇ ਜੋੜੇ ਨੇ 10 ਲੱਖ ਡਾਲਰ (1 ਮਿਲੀਅਨ ਡਾਲਰ) ਦੀ ਲਾਟਰੀ ਜਿੱਤੀ ਹੈ। ਕਰੀਨਾ ਅਤੇ ਅਤਰੀ ਕਨ੍ਹਾਈ ਨੇ 4 ਜੂਨ ਨੂੰ ਲੋਟੋ ਮੈਕਸ ਡਰਾਅ ਦੀ ਟਿਕਟ ਖਰੀਦੀ ਸੀ। ਬੀਤੀ ਦਿਨੀਂ ਜਦੋਂ ਉਹ ਇੱਕ ਹੋਰ ਲਾਟਰੀ ਦੀ ਟਿਕਟ ਖਰੀਦਣ ਲਈ ਸਟੋਰ ’ਤੇ ਗਏ ਤਾਂ ਉਨ੍ਹਾਂ ਦੀ ਖੁਸ਼ੀ ਦਾ ਉਸ ਵੇਲੇ ਕੋਈ ਟਿਕਾਣਾ ਨਹੀਂ ਰਿਹਾ, ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਉਹ 1 ਮਿਲੀਅਨ ਡਾਲਰ ਜਿੱਤ ਚੁੱਕੇ ਹਨ।

ਕਰੀਨਾ ਅਤੇ ਅਤਰੀ ਕਨ੍ਹਾਈ ਨੇ ਕਿਹਾ ਕਿ ਉਹ ਇਸ ਲਾਟਰੀ ਰਾਹੀਂ ਮਿਲਣ ਵਾਲੀ ਪੈਸਿਆਂ ਨਾਲ ਆਪਣੇ ਘਰ ਦੀ ਕੁਝ ਮੁਰੰਮਤ ਕਰਵਾਉਣਗੇ ਤੇ ਬੱਚਿਆਂ ਦੇ ਭਵਿੱਖ ਲਈ ਰੱਖਣਗੇ।

ਜੋੜੇ ਨੇ ਕਿਹਾ ਕਿ ਉਨ੍ਹਾਂ ਨੂੰ ਹਾਲੇ ਵੀ ਵਿਸ਼ਵਾਸ ਨਹੀਂ ਹੋ ਰਿਹਾ ਕਿ ਉਹ ਇੰਨੀ ਵੱਡੀ ਰਕਮ ਜਿੱਤ ਚੁੱਕੇ ਹਨ।

- Advertisement -

ਇਸ ਜੋੜੇ ਨੇ ਇਹ ਟਿਕਟ ਮਿਸੀਸਾਗਾ ਦੇ ਟੈਰੀ ਫੌਕਸ ਵੇਅ ’ਤੇ ਸਥਿਤ ਟੈਰੀ ਫੌਕਸ ਸਟੋਰ ਤੋਂ ਖਰੀਦੀ ਸੀ।

Share this Article
Leave a comment