ਸਲਮਾਨ ਨੇ ਪੰਜਾਬ ਦੀ ਕਟਰੀਨਾ ਦੀ ਲਾਈ ਕਲਾਸ ਤੇ ਐਸ਼ਵਰਿਆ ਦਾ ਦਿੱਤਾ ਸਾਥ

TeamGlobalPunjab
2 Min Read

ਬਿੱਗ ਬਾਸ 13 ‘ਚ ਪਹਿਲੇ ਫਿਨਾਲੇ ਤੋਂ ਬਾਅਦ ਵਾਈਲਡ ਕਾਰਡ ਜ਼ਰੀਏ ਕਈ ਨਵੇਂ ਕੰਟੈਸਟੈਂਟ ਦੀ ਐਂਟਰੀ ਹੋਈ ਹੈ। ਨਵੇਂ ਲੋਕਾਂ ਦੇ ਆਉਣ ਨਾਲ ਘਰ ‘ਚ ਕਾਫ਼ੀ ਬਦਲਾਅ ਆਏ ਹਨ। ਕੰਟੈਸਟੈਂਟ ਬਦਲੇ ਹੋਏ ਹਾਲਾਤਾਂ ਦੇ ਹਿਸਾਬ ਨਾਲ ਆਪਣੀ-ਆਪਣੀ ਪਲਾਨਿੰਗ ਕਰ ਰਹੇ ਹਨ ਤੇ ਗਰੁੱਪ ਬਣਾ ਰਹੇ ਹਨ। ਅਜਿਹਾ ਹੀ ਇੱਕ ਸਮੀਕਰਨ ਬਦਲਿਆ ਹੈ ਸ਼ਹਿਨਾਜ਼ ਕੌਰ ਗਿੱਲ ਦਾ, ਅਸਲ ਜ਼ਿੰਦਗੀ ਦੀ ਦੁਸ਼ਮਣ ਹਿਮਾਂਸ਼ੀ ਖੁਰਾਨਾ ਦੇ ਘਰ ਵਿੱਚ ਆਉਣ ਤੋਂ ਬਾਅਦ ਹੀ ਸ਼ਹਿਨਾਜ ਗਿੱਲ ਡਗਮਗਾ ਗਈ ਹੈ। ਉਨ੍ਹਾਂ ਦਾ ਜ਼ਿਆਦਾਤਰ ਧਿਆਨ ਹਿਮਾਂਸ਼ੀ ‘ਤੇ ਹੀ ਰਹਿੰਦਾ ਹੈ।

ਇਨ੍ਹਾਂ ਦੋਵਾਂ ਦੇ ਵਿੱਚ ਰਿਸ਼ਤਿਆਂ ਦੀ ਤਕਰਾਰ ਕਿਸੇ ਨਾ ਕਿਸੇ ਰੂਪ ‘ਚ ਨਜ਼ਰ ਆ ਜਾਂਦੀ ਹੈ ਪਰ ਐਤਵਾਰ ਨੂੰ ਪ੍ਰਸਾਰਿਤ ਹੋਏ ਐਪੀਸੋਡ ‘ਚ ਇੱਕ ਦਿਲਚਸਪ ਘਟਨਾ ਹੋਈ ਜਿਸਨ੍ਹੇ ਸਲਮਾਨ ਖ਼ਾਨ ਦੇ ਵੀ ਸ਼ਬਦ ਖਤਮ ਕਰ ਦਿੱਤੇ। ਅਸਲ ‘ਚ ਕੰਟੈਸਟੈਂਟ ਨਾਲ ਗੱਲਬਾਤ ਦੌਰਾਨ ਸਲਮਾਨ ਨੇ ਪੁੱਛਿਆ ਕਿ ਜੇਕਰ ਸ਼ਹਿਨਾਜ਼ ਪੰਜਾਬ ਦੀ ਕਟਰੀਨਾ ਕੈਫ ਹੈ ਤਾਂ ਫਿਰ ਹਿਮਾਂਸ਼ੀ ਖੁਰਾਨਾ ਕੀ ਹਨ ? ਇਸ ‘ਤੇ ਹਿਮਾਂਸ਼ੀ ਨੇ ਜੋ ਜਵਾਬ ਦਿੱਤਾ ਉਹ ਹੈਰਾਨ ਕਰਨ ਵਾਲਾ ਸੀ। ਹਿਮਾਂਸ਼ੀ ਬੋਲੀਂ ਕਿ ਕੁੱਝ ਲੋਕ ਉਨ੍ਹਾਂ ਨੂੰ ਪੰਜਾਬ ਦੀ ਐਸ਼ਵਰਿਆ ਰਾਏ ਕਹਿੰਦੇ ਹਨ।

https://www.instagram.com/p/B4t6yEqBWK1/

ਹਿਮਾਂਸ਼ੀ ਦੇ ਇਸ ਜਵਾਬ ‘ਤੇ ਸਲਮਾਨ ਨੂੰ ਸਮਝ ਨਹੀਂ ਆਇਆ ਕਿ ਉਹ ਕੀ ਬੋਲਣ। ਪਹਿਲਾਂ ਸਿਰਫ ਕਿਹਾ – ਵਾਹ । ਇਸ ਤੋਂ ਬਾਅਦ ਸਾਰੇ ਘਰਵਾਲੇ ਹੱਸਣ ਲੱਗੇ। ਸ਼ਹਿਨਾਜ ਤਾਂ ਜ਼ੋਰ – ਜ਼ੋਰ ਨਾਲ ਹੱਸਣ ਲੱਗੀ। ਸਲਮਾਨ ਨੇ ਕੋਈ ਰਿਐਕਸ਼ਨ ਦਿੱਤੇ ਬਿਨ੍ਹਾਂ ਗੱਲ ਘੁਮਾ ਦਿੱਤੀ ਤੇ ਸ਼ਹਿਨਾਜ ਅਤੇ ਹਿਮਾਂਸ਼ੀ ਦੇ ਪੈਚਅਪ ‘ਤੇ ਚਲੇ ਗਏ ਤੇ ਸ਼ਹਿਨਾਜ਼ ਦੀ ਕਲਾਸ ਵੀ ਲਗਾਈ। ਬਾਅਦ ਵਿੱਚ ਸਲਮਾਨ ਨੇ ਕਿਹਾ ਕਿ ਸਿਰਫ ਚਿਹਰਾ ਮਿਲਣ ਨਾਲ ਕੋਈ ਐਸ਼ਵਰਿਆ ਰਾਏ ਜਾਂ ਕਟਰੀਨਾ ਨਹੀਂ ਬਣ ਜਾਂਦਾ ।

- Advertisement -

Share this Article
Leave a comment