ਲੌਕ ਡਾਉਨ ਦੌਰਾਨ ਹੋਇਆ ਕੁਝ ਅਜਿਹਾ ਕਿ ਸ਼ਿਲਪਾ ਨੇ ਆਪਣੇ ਪਤੀ ਦਾ ਚਾੜਿਆ ਕੁਟਾਪਾ, ਵੀਡੀਓ ਵਾਇਰਲ

TeamGlobalPunjab
1 Min Read

ਨਵੀਂ ਦਿੱਲੀ: ਬਾਲੀਵੁੱਡ ਅਭਿਨੇਤਰੀ ਸ਼ਿਲਪਾ ਸ਼ੈੱਟੀ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਛਾਈ ਹੋਈ ਹੈ। ਉਸ ਦੇ ਟਿਕਟੋਕ ਵਿਡੀਓਜ਼ ਨੂੰ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ  । ਸ਼ਿਲਪਾ ਸ਼ੈੱਟੀ ਅਤੇ ਉਸ ਦਾ ਪਤੀ ਰਾਜ ਕੁੰਦਰਾ ਤਾਲਾਬੰਦੀ ਕਾਰਨ ਆਪਣੇ ਸੋਸ਼ਲ ਅਕਾਉਂਟ ਤੇ ਕਾਫੀ ਐਕਟਿਵ ਹਨ। ਹਾਲ ਹੀ ਵਿਚ ਸ਼ਿਲਪਾ ਸ਼ੈੱਟੀ ਨੇ ਇੰਸਟਾਗ੍ਰਾਮ ‘ਤੇ ਇਕ ਟਿਕਟੋਕ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ ਵਿਚ ਅਭਿਨੇਤਰੀ ਆਪਣੇ ਪਤੀ ਨੂੰ ਕੁੁੁਟਾਪਾ ਚਾੜਦੀ ਦਿਖਾਈ ਦੇੇੇੇ ਰਹੀ ਹੈ। ਵੀਡੀਓ ਬਹੁਤ ਵਾਇਰਲ ਹੋ ਰਹੀ ਹੈ।

https://www.instagram.com/p/CAIdHfzhqJJ/?utm_source=ig_web_copy_link

ਦਸ ਦੇਈਏ ਕਿ ਸ਼ਿਲਪਾ ਸ਼ੈੱਟੀ ਜਲਦੀ ਹੀ ਬਾਲੀਵੁੱਡ ਫਿਲਮਾਂ ‘ਚ ਵਾਪਸੀ ਕਰਨ ਜਾ ਰਹੀ ਹੈ। ਉਹ ਜਲਦੀ ਹੀ ‘ਹੰਗਾਮਾ 2’ ਅਤੇ ‘ਨਿੱਕਾਮਾ’ ਰਾਹੀਂ ਪਰਦੇ ‘ਤੇ ਨਜ਼ਰ ਆਉਣ ਵਾਲੀ ਹੈ। ਸ਼ਿਲਪਾ ਹੰਗਾਮਾ 2 ਵਿੱਚ ਪਰੇਸ਼ ਰਾਵਲ ਅਤੇ ਮੀਜਾਨ ਜਾਫਰੀ ਦੇ ਨਾਲ ਨਜ਼ਰ ਆਵੇਗੀ, ਅਤੇ ਨਿਕਮਾ ਵਿਚ ਉਹ ਅਭਿਮਨਯੂ ਦਾਸਾਨੀ ਅਤੇ ਸ਼ਰਲੀ ਸੇਤੀਆ ਦੇ ਨਾਲ ਇੱਕ ਅਹਿਮ ਭੂਮਿਕਾ ਨਿਭਾਉਂਦੀ ਨਜ਼ਰ ਆਵੇਗੀ।

Share this Article
Leave a comment