ਹਿਮਾਚਲ ਵਾਸੀਆਂ ਨੂੰ ਇਸ ਮਹੀਨੇ ਲੱਗੇਗਾ ਮਹਿੰਗੀ ਬਿਜਲੀ ਦਾ ਝਟਕਾ

Prabhjot Kaur
2 Min Read

ਸ਼ਿਮਲਾ: ਹਿਮਾਚਲ ਪ੍ਰਦੇਸ਼ ਦੇ ਲੱਖਾਂ ਖਪਤਕਾਰਾਂ ਨੂੰ ਇਸ ਮਹੀਨੇ ਤੋਂ ਬਿਜਲੀ ਦਾ ਮਹਿੰਗਾ ਝਟਕਾ ਲਗ ਸਕਦਾ ਹੈ। 125 ਯੂਨਿਟ ਤੋਂ ਵੱਧ ਬਿਜਲੀ ਦੀ ਖਪਤ ਕਰਨ ਵਾਲੇ ਘਰੇਲੂ ਖਪਤਕਾਰਾਂ ਨੂੰ 22 ਪੈਸੇ ਪ੍ਰਤੀ ਯੂਨਿਟ ਵਾਧੂ ਚਾਰਜ ਦੇਣਾ ਪਵੇਗਾ। ਵਪਾਰਕ ਅਤੇ ਉਦਯੋਗਿਕ ਖਪਤਕਾਰਾਂ ਲਈ ਬਿਜਲੀ 46 ਪੈਸੇ ਪ੍ਰਤੀ ਯੂਨਿਟ ਮਹਿੰਗੀ ਹੋ ਗਈ ਹੈ। ਅਪ੍ਰੈਲ ਵਿੱਚ ਵਰਤੀ ਗਈ ਬਿਜਲੀ ਦੇ ਬਿੱਲ ਇਸ ਹਫ਼ਤੇ ਤੋਂ ਆਉਣੇ ਸ਼ੁਰੂ ਹੋ ਜਾਣਗੇ। ਬਿਜਲੀ ਰੈਗੂਲੇਟਰੀ ਕਮਿਸ਼ਨ ਨੇ ਬਿਜਲੀ ਦਰਾਂ ਪ੍ਰਤੀ ਯੂਨਿਟ 22 ਤੋਂ 26 ਪੈਸੇ ਵਧਾ ਦਿੱਤੀਆਂ ਹਨ।

ਸਰਕਾਰ ਨੇ 20 ਪੈਸੇ ਦੀ ਮਿਲਣ ਵਾਲੀ ਸਬਸਿਡੀ ਖਤਮ ਕਰ ਦਿੱਤੀ ਹੈ। 1 ਅਪ੍ਰੈਲ 2023 ਤੋਂ ਰਾਜ ਵਿੱਚ ਬਿਜਲੀ ਦਰਾਂ 22 ਤੋਂ 46 ਪੈਸੇ ਪ੍ਰਤੀ ਯੂਨਿਟ ਤੱਕ ਵਧਾ ਦਿੱਤੀਆਂ ਗਈਆਂ ਹਨ। ਸੁੱਖੂ ਸਰਕਾਰ ਨੇ ਵਪਾਰਕ ਅਤੇ ਉਦਯੋਗਿਕ ਖਪਤਕਾਰਾਂ ਨੂੰ ਦਿੱਤੀ ਜਾ ਰਹੀ 20 ਪੈਸੇ ਪ੍ਰਤੀ ਯੂਨਿਟ ਦੀ ਸਬਸਿਡੀ ਬੰਦ ਕਰ ਦਿੱਤੀ ਹੈ। ਘਰੇਲੂ ਖਪਤਕਾਰਾਂ ਨੂੰ 125 ਯੂਨਿਟ ਤੋਂ ਵੱਧ ਦੀ ਖਪਤ ਲਈ 22 ਪੈਸੇ ਅਤੇ ਹੋਰ ਵਰਗ ਦੇ ਖਪਤਕਾਰਾਂ ਨੂੰ ਪ੍ਰਤੀ ਯੂਨਿਟ 46 ਪੈਸੇ ਹੋਰ ਅਦਾ ਕਰਨੇ ਪੈਣਗੇ। ਉਦਯੋਗਿਕ ਖਪਤਕਾਰਾਂ ਨੂੰ ਸਪਲਾਈ ਕੀਤੀ ਜਾਣ ਵਾਲੀ ਬਿਜਲੀ ਦੀਆਂ ਦਰਾਂ ਵਿੱਚ 26 ਪੈਸੇ ਪ੍ਰਤੀ ਯੂਨਿਟ ਦਾ ਵਾਧਾ ਕੀਤਾ ਗਿਆ ਹੈ।

ਅਪਰੈਲ ਦੌਰਾਨ ਜਦੋਂ ਸੂਬੇ ਵਿੱਚ ਮੌਸਮ ਸਾਫ਼ ਹੁੰਦਾ ਸੀ ਤਾਂ ਬਿਜਲੀ ਦੀ ਖਪਤ ਘਟ ਜਾਂਦੀ ਸੀ। ਇਸ ਵਾਰ ਮੀਂਹ ਅਤੇ ਬਰਫ਼ਬਾਰੀ ਕਾਰਨ ਸੂਬੇ ਵਿੱਚ ਠੰਢ ਹਾਲੇ ਵੀ ਜਾਰੀ ਹੈ। ਅਜਿਹੇ ‘ਚ ਹੀਟਰਾਂ ਅਤੇ ਗੀਜ਼ਰਾਂ ਦੀ ਜ਼ਿਆਦਾ ਵਰਤੋਂ ਕਾਰਨ ਬਿਜਲੀ ਦੀ ਖਪਤ ਸਰਦੀ ਦੇ ਮੌਸਮ ਦੇ ਹਿਸਾਬ ਨਾਲ ਕੀਤੀ ਜਾ ਰਹੀ ਹੈ। ਅਪ੍ਰੈਲ ਦੇ ਬਿੱਲ ‘ਚ ਪ੍ਰਤੀ ਯੂਨਿਟ ਵਧੀਆਂ ਦਰਾਂ ਦੇ ਨਾਲ ਜ਼ਿਆਦਾ ਖਪਤ ਹੋਣ ਕਾਰਨ ਭਾਰੀ ਬਿੱਲ ਆ ਸਕਦੇ ਹਨ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment