ਹਿਮਾਚਲ ਪ੍ਰਦੇਸ਼ : ਭਾਰੀ  ਮੀਂਹ ਕਾਰਨ ਮੈਕਲਿਓਡਗੰਜ ਦੇ ਭਾਗਸੁਨਾਗ ਡਰੇਨ ‘ਚ ਫਸੇ 14 ਲੋਕਾਂ ਨੂੰ NDRF ਦੀਆਂ ਟੀਮਾਂ ਨੇ ਬਚਾਇਆ

Rajneet Kaur
2 Min Read

ਸ਼ਿਮਲਾ: ਹਿਮਾਚਲ ਪ੍ਰਦੇਸ਼ ‘ਚ ਸੋਮਵਾਰ ਨੂੰ ਖਰਾਬ ਮੌਸਮ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਐਤਵਾਰ ਨੂੰ ਕਾਂਗੜਾ, ਬਿਲਾਸਪੁਰ ਅਤੇ ਹਮੀਰਪੁਰ ਜ਼ਿਲਿਆਂ ‘ਚ ਭਾਰੀ  ਬਾਰਿਸ਼ ਹੋਈ ਸੀ। ਸ਼ਿਮਲਾ ਦੇ ਪੇਂਡੂ ਖੇਤਰਾਂ, ਊਨਾ ਦੇ ਹਰੀਪੁਧਰ ਅਤੇ ਸਿਰਮੌਰ ਵਿੱਚ ਵੀ ਮੀਂਹ  ਦੇਖਣ ਨੂੰ ਮਿਲਿਆ। ਦੂਜੇ ਪਾਸੇ ਮੈਕਲੋਡਗੰਜ ਦੇ ਭਾਗਸੁਨਾਗ ਅਤੇ ਗੁਣਾ ਮਾਤਾ ਮੰਦਿਰ ਨੇੜੇ ਨਾਲਿਆਂ ‘ਚ ਪਾਣੀ ਦਾ ਪੱਧਰ ਵਧਣ ਕਾਰਨ 14 ਸੈਲਾਨੀ ਫਸ ਗਏ ਸਨ। ਜਿਨ੍ਹਾਂ ਨੂੰ ਸਥਾਨਿਕ ਲੋਕਾਂ, ਪੁਲਿਸ ਮੁਲਾਜ਼ਮਾਂ ਅਤੇ ਐਨਡੀਆਰਐਫ ਦੀਆਂ ਟੀਮਾਂ ਨੇ ਬਚਾ ਲਿਆ ਹੈ।ਇਨ੍ਹਾਂ ਵਿੱਚ ਦਸ ਸੈਲਾਨੀ ਅਤੇ ਚਾਰ ਸਥਾਨਿਕ ਸ਼ਾਮਿਲ ਸਨ।

ਮੌਸਮ ਵਿਗਿਆਨ ਕੇਂਦਰ ਸ਼ਿਮਲਾ ਦੇ ਅਨੁਸਾਰ ਸੂਬੇ ਦੇ ਕਈ ਇਲਾਕਿਆਂ ‘ਚ ਤੇਜ਼ ਹਵਾਵਾਂ ਨਾਲ ਮੀਂਹ ਪੈ ਸਕਦਾ ਹੈ। ਸੂਬੇ ਦੇ ਕਾਂਗੜਾ ਜ਼ਿਲੇ ‘ਚ ਐਤਵਾਰ ਨੂੰ ਹੋਈ ਬਾਰਿਸ਼ ਨੇ ਗਰਮੀ ਦੀ ਮਾਰ ਝੱਲ ਰਹੇ ਕਿਸਾਨਾਂ ਸਮੇਤ ਲੋਕਾਂ ਨੂੰ ਰਾਹਤ ਦਿੱਤੀ ਹੈ। ਐਤਵਾਰ ਨੂੰ ਜ਼ਿਲ੍ਹਾ ਹੈੱਡਕੁਆਰਟਰ ਧਰਮਸ਼ਾਲਾ ਦੇ ਨਾਲ ਪਾਲਮਪੁਰ, ਖਹਿਰਾ, ਬੈਜਨਾਥ, ਗੱਗਲ ਆਦਿ ਵਿੱਚ ਕਰੀਬ ਦੋ ਘੰਟੇ ਤੱਕ ਭਾਰੀ ਮੀਂਹ ਪਿਆ। ਸੋਮਵਾਰ ਨੂੰ ਬਿਜਲੀ ਦੇ ਨਾਲ-ਨਾਲ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment